ਪੰਜਾਬੀ ਖਬਰਸਾਰ ਬਿਊਰੋ
ਮੋਗਾ, 16 ਮਈ: ਨਸ਼ਿਆਂ ਦੀ ਦਲਦਲ ’ਚ ਧਸੇ ਮੋਗਾ ਦੇ ਇੱਕ ਨੌਜਵਾਨ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਿ੍ਰਤਕ ਦੀ ਪਹਿਚਾਣ 23 ਸਾਲਾਂ ਰਾਜ ਕੁਮਾਰ ਵਾਸੀ ਪ੍ਰੀਤ ਨਗਰ ਦੇ ਤੌਰ ’ਤੇ ਹੋਈ ਹੈ। ਪਤਾ ਲੱਗਿਆ ਹੈ ਕਿ ਮਿ੍ਰਤਕ ਨੌਜਵਾਨ ਦਾ ਬਾਪ ਰਿਕਸ਼ਾ ਚਲਾ ਕੇ ਪ੍ਰਵਾਰ ਦਾ ਪੇਟ ਪਾਲਦਾ ਸੀ ਤੇ ਉਹ ਕਿਰਾਏ ਦੇ ਮਕਾਨ ਵਿਚ ਇੱਥੇ ਰਹਿ ਰਹੇ ਸਨ। ਮਿ੍ਰਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਇਸ ਮੌਕੇ ਦੋਸ਼ ਲਗਾਇਆ ਕਿ ਪੰਜਾਬ ਵਿਚ ਪਾਣੀ ਵਾਂਗ ਵਹਿ ਰਹੇ ਨਸ਼ਿਆਂ ਦੇ ਦਰਿਆ ਕਾਰਨ ਨਿੱਤ ਦਿਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ‘‘ ਚਿੱਟੇ ਦੇ ਨਸ਼ੇ ਕਾਰਨ ਨੌਜਵਾਨ ਘਰ ਦਾ ਸਮਾਨ ਤੱਕ ਵੇਚ ਦਿੰਦੇ ਹਨ ਤੇ ਨਾਲੇ ਘਰ ਦਾ ਪੁੱਤ ਚਲਿਆ ਜਾਂਦਾ ਹੈ ਤੇ ਨਾਲੇ ਆਰਥਿਕ ਨੁਕਸਾਨ ਹੁੰਦਾ ਹੈ। ’’ ਪਤਾ ਲੱਗਿਆ ਹੈ ਕਿ ਰਾਜ ਕੁਮਾਰ ਦੀ ਨਸ਼ੇ ਕਾਰਨ ਹਾਲਾਤ ਵਿਗੜਣ ਕਾਰਨ ਉਸਨੂੰ ਮੋਗਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਸੀ, ਜਿੱਥੇ ਉਸਨੂੰ ਅੱਗੇ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ਵਿਚ ਰੈਫ਼ਰ ਕਰ ਦਿੱਤਾ ਗਿਆ ਪ੍ਰੰਤੂ ਉਥੇ ਉਸਦੀ ਮੌਤ ਹੋ ਗਈ ਸੀ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਹੀ ਨਸ਼ਿਆਂ ਨੂੰ ਵੇਚਣ ਵਾਲੇ ਤਸਕਰਾਂ ਨੂੰ ਜੇਲ੍ਹਾਂ ਅੰਦਰ ਸੁੱਟਿਆ ਜਾਵੇਗਾ।
ਮੋਗਾ ਦੇ 23 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ
16 Views