ਬਠਿੰਡਾ, 26 ਸਤੰਬਰ: ਅੱਜ ਸਥਾਨਕ ਸ਼ਹਿਰ ਦੇ ਖ਼ਰਾਬ ਸੀਵਰੇਜ ਸਿਸਟਮ ਦਾ ਨੂੰ ਠੀਕ ਕਰਨ ਲਈ ਵਿਧਾਇਕ ਬਲਕਾਰ ਸਿੰਘ ਸਿੱਧੂ ਤੇ ਏਡੀਸੀ ਮਨਦੀਪ ਕੌਰ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ। ਇਸ ਮੌਕੇ ਬੋਲਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਸਥਾਨਕ ਸ਼ਹਿਰ ਦਾ ਸੀਵਰੇਜ ਸਿਸਟਮ ਰਵਾਇਤੀ ਪਾਰਟੀਆਂ ਦੇ ਸਮੇਂ ਅਜਿਹੇ ਬੇਤਰਤੀਬੇ ਤਰੀਕੇ ਨਾਲ ਪਾਇਆ ਗਿਆ ਜਿਸਦੇ ਕਿ ਸੁਧਾਰ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤੇ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ।
ਐਲ.ਓ.ਸੀ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਗ੍ਰਿਫਤਾਰ ਵਰੰਟ ਜਾਰੀ
ਵਿਧਾਇਕ ਸਿੱਧੂ ਨੇ ਕਿਹਾ ਕਿ ਜੋ ਫੂਲ ਰੋਡ ਤੇ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਰਿਹਾ ਹੈ ਉਸਦਾ ਮੌਕਾ ਉਹਨਾਂ ਨੇ ਏਡੀਸੀ ਮਨਦੀਪ ਕੌਰ ( ਵਿਕਾਸ),ਕਾਰਜ ਸਾਧਕ ਅਫਸਰ ਤਰੁਨ ਕੁਮਾਰ ਅਤੇ ਜੇਈ ਦਵਿੰਦਰ ਸ਼ਰਮਾਂ ਨੂੰ ਦਿਖਾ ਦਿੱਤਾ ਹੈ।ਏਡੀਸੀ ਮਨਦੀਪ ਕੌਰ ਨੇ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜੋ ਵੀ ਤੁਰੱਟੀਆਂ ਕਾਰਨ ਸੀਵਰੇਜ਼ ਦਾ ਗੰਦਾ ਪਾਣੀ ਓਵਰਫਲੋਅ ਹੋ ਰਿਹਾ ਹੈ ਉਹਨਾਂ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਓਹ ਤੇਰੀ,ਲੁਟੇਰਾ ਥਾਣੇਦਾਰ ਸਾਹਿਬ ਦੀ ਹੀ ਕਾਰ ਲੈ ਕੇ ਹੋਇਆ ਫ਼ਰਾਰ
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਫੂਲ ਰੋਡ ਤੇ ਕੁੱਝ ਵਿੱਦਿਅਕ ਸੰਸਥਾਵਾਂ ਵੱਲੋਂ ਨਜ਼ਾਇਜ ਤੌਰ ਤੇ ਪਾਣੀ ਸੀਵਰੇਜ ਸਿਸਟਮ ਵਿੱਚ ਪਾਇਆ ਜਾ ਰਿਹਾ ਹੈ ਜਿਸਦਾ ਕਿ ਨਗਰ ਕੌਂਸਲ ਵੱਲੋਂ ਉਹਨਾਂ ਨੂੰ ਨੋਟਿਸ ਭੇਜਿਆ ਜਾ ਚੁੱਕਾ ਹੈ ਕਿ ਉਹ ਲੀਗਲ ਤੌਰ ਤੇ ਕਨੈਕਸ਼ਨ ਜੋੜਨ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਵੀ ਸਿੰਗਲਾ ਕਾਲਾ ਭੁੱਚੋ, ਸੁੱਖੀ ਸਿੱਧੂ ਮੱਲੂਆਣਾਂ,ਸੀਰਾ ਮੱਲੂਆਣਾਂ,ਰੌਬੀ ਬਰਾੜ,ਨਰੇਸ਼ ਕੁਮਾਰ ਬਿੱਟੂ,ਸ਼ੇਰ ਬਹਾਦਰ ਧਾਲੀਵਾਲ,ਬੌਬੀ ਸਿੱਧੂ ਫੂਲ ਆਦਿ ਹਾਜ਼ਰ ਸਨ।