Mansa News: Parvinder Singh Jhota Murder Case; Punjab Govt ਨੇ ਵੱਡਾ Action ਲੈਂਦਿਆਂ ਪਰਵਿੰਦਰ ਸਿੰਘ ਝੋਟਾ ਕਤਲ ਕੇਸ ਵਿਚ ਮਾਨਸਾ ਦੇ DSP ਹਰਜਿੰਦਰ ਸਿੰਘ ਗਿੱਲ ਤੇ Drug Insp ਨਰੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਦੋਨਾਂ ਉੱਪਰ ਪ੍ਰਵਾਰ ਤੇ ਇਨਸਾਫ਼ ਕਮੇਟੀ ਵੱਲੋਂ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ ਜਾ ਰਹੇ ਸਨ। ਇਹ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨ ਮਹਿਲਾ ਅਫ਼ਸਰਾਂ ਦੀ ਬਣਾਈ ਕਮੇਟੀ ਦੀ ਅੱਜ ਪ੍ਰਵਾਰ ਤੇ ਇਨਸਾਫ਼ ਕਮੇਟੀ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਇਸਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਐਸਐਚਓ ਬੇਅੰਤ ਕੌਰ ਨੂੰ ਮੁਅੱਤਲ ਕੀਤਾ ਜਾ ਚੁੱਕਿਆ।
ਇਹ ਵੀ ਪੜ੍ਹੋ 👉Parvinder Singh Jhota Murder Case; CBI ਵੱਲੋਂ FIR ਦਰਜ਼, ਹੁਣ ਹੋਵੇਗਾ ਪੋਸਟਮਾਰਟਮ!
ਇਸ ਮਾਮਲੇ ਵਿਚ ਪੰਜਾਬ ਪੁਲਿਸ ਵੱਲੋਂ 13 ਅਕਤੂਬਰ ਨੂੰ ਹੀ ਪਰਚਾ ਦਰਜ਼ ਕਰਕੇ 24 ਘੰਟਿਆਂ ਅੰਦਰ ਕਈ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਨਾਲ ਹੀ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦਾ ਘਰ ਤੇ ਮੈਡੀਕਲ ਸਟੋਰ ਵੀ ਢਾਹ ਦਿੱਤਾ ਗਿਆ ਸੀ, ਜਿੱਥੇ ਉਸਨੇ ਪਰਵਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰੀਆਂ ਸਨ। ਇਸਤੋਂ ਇਲਾਵਾ ਉਸਦੀ ਪਤਨੀ ਨੀਲਮ ਨੂੰ ਵੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਿਆ।
ਇਹ ਵੀ ਪੜ੍ਹੋ 👉ਘੋਰ ਕਲਯੁਗ; ਇੱਕ ਦਿਊਰ ਦੇ ਇਸ਼ਕ ‘ਚ ਅੰਨ੍ਹੀ ‘ਭਰਜ਼ਾਈ’ ਨੇ ਦੂਜ਼ਾ ਦਿਊਰ ਮਰਵਾਇਆ !
ਪ੍ਰੰਤੂ ਪ੍ਰਵਾਰ ਤੇ ਇਨਸਾਫ਼ ਕਮੇਟੀ ਵੱਲੋਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਦੇ ਚੱਲਦਿਆਂ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਕੇਸ ਸੀਬੀਆਈ ਨੂੰ ਭੇਜ ਦਿੱਤਾ ਸੀ। ਜਿਸਤੋਂ ਬਾਅਦ ਸੀਬੀਆਈ ਦੀ ਟੀਮ ਅੱਧੀ ਰਾਤ ਹੀ ਮਾਨਸਾ ਪੁੱਜ ਗਈ ਤੇ ਉਸਦੇ ਵੱਲੋਂ ਨਵਾਂ ਮੁਕੱਦਮਾ ਦਰਜ਼ ਕਰਨ ਤੋਂ ਇਲਾਵਾ ਅੱਜ ਸਾਰਾ ਦਿਨ ਮਾਨਸਾ ਰਹਿ ਕੇ ਜਾਂਚ ਕੀਤੀ ਗਈ। ਸੀਬੀਆਈ ਦੀ ਕਾਰਵਾਈ ਤੋਂ ਬਾਅਦ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਣ ਦੀ ਸੰਭਾਵਨਾ ਵਧ ਗਈ ਹੈ ਤੇ ਮ੍ਰਿਤਕ ਦੀ ਪਤਨੀ ਵੱਲੋਂ ਇਸ ਸਬੰਧੀ ਐਕਸ਼ਨ ਕਮੇਟੀ ਤੋਂ ਸਹਿਮਤੀ ਵੀ ਲਈ ਜਾ ਚੁੱਕੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



