ਵਾਰਡ ਨੰਬਰ 42 ਦੇ ਅਕਾਲੀ ਅਤੇ ਕਾਂਗ੍ਰੇਸੀ ਕਈ ਪਰਿਵਾਰ ਆਪ ਚ ਹੋਏ ਸ਼ਾਮਲ

Date:

spot_img

ਸੁਖਜਿੰਦਰ ਮਾਨ
ਬਠਿੰਡਾ, 24 ਜਨਵਰੀ: ਕਾਂਗਰਸ ਅਤੇ ਅਕਾਲੀਆਂ ਨੂੰ ਉਸ ਵੈਲੇ ਵੱਡਾ ਝਟਕਾ ਲਗਿਆ ਜਦ ਵਾਰਡ ਨੰਬਰ 42 ਦੇ ਅਕਾਲੀ ਅਤੇ ਕਾਂਗਰਸ ਪਾਰਟੀ ਦੇ ਸੈਕੜਾਂ ਪਰਿਵਾਰ ਆਮ ਆਦਮੀ ਪਾਰਟੀ ਦਾ ਪੱਲਾ ਫੜ ਪਾਰਟੀ ਚ ਸ਼ਾਮਲ ਹੋ ਗਏ। ਇਸ ਮੌਕੇ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਪ੍ਰਦੀਪ ਨੰਬਰਦਾਰ ਲਾਲੀ , ਜਬਰਜੰਗ ਸਿੰਘ ਸਿੱਧੂ, ਹਰਜੀਤ ਨੰਬਰਦਾਰ, ਬਲਦੇਵ ਸਿੰਘ, ਬੁੱਟਾ ਸਿੰਘ, ਪ੍ਰਭਜੀਤ ਸਿੰਘ, ਬਲਤੇਜ ਸਿੰਘ ਨੰਬਰਦਾਰ, ਸੁਰਜੀਤ ਸਿੰਘ ਹੋਰਾਂ ਦੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਪਾਰਟੀ ਚ ਸ਼ਾਮਲ ਕੀਤਾ ਅਤੇ ਊਨਾ ਨੂੰ ਜੀ ਆਇਆਂ ਕਹਿੰਦਿਆਂ ਪਾਰਟੀ ਵਿਚ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਗੁਰੂਨਾਨਕ ਪੂਰਾ ਮੱਹਲੇ ਦੇ ਰਾਠੌਰ ਬਿਰਾਦਰੀ ਵਲੋਂ ਜਗਰੂਪ ਗਿੱਲ ਨੂੰ ਦਿੱਤਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਗੁਰਮੀਤ ਸਿੰਘ ਰਾਠੌੜ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀਂ ਦੀ ਨੀਤੀਆਂ ਦਾ ਸਾਨੂ ਪਤਾ ਚਲ ਗਿਆ ਹੈ ਕਿ ਉਹ ਕਿਸੇ ਵੀ ਭਾਈਚਾਰੇ ਦਾ ਭਲਾ ਨਹੀਂ ਕਰ ਸਕਦੀ ਜਿਸ ਲਈ ਅਸੀਂ ਹੁਣ ਮਿਲ ਕੇ ਆਪ ਨੂੰ ਆਪਣਾ ਸਮਰਥਨ ਦੇਣ ਜਾ ਰਹੇ ਹੈ। ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਸਿਰਫ਼ ਇਕ ਵਾਰ ਮੇਰੇ ਕਹਿਣ ਤੇ ਵੋਟਾਂ ਆਪ ਨੂੰ ਪਾ ਦਿਓ ਦੋਬਾਰਾ ਸਾਨੂ ਵੋਟਾਂ ਮੰਗਣ ਦੀ ਲੋੜ ਨਹੀਂ ਪੈਣੀ ਕਿਉਕਿ ਦਿੱਲੀ ਵਿੱਚ ਵੀ ਇਕ ਬਾਰ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਤੇ ਉਸਤੋਂ ਬਾਦ ਲਗਾਤਾਰ ਤਿੰਨ ਵਾਰ ਲੋਕਾਂ ਨੇ ਆਪ ਹੀ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਗਿਆ।

spot_img
spot_img

Share post:

Popular

More like this
Related

ਮੋਦੀ ਦੀ ਸੀਬੀਆਈ ਨੇ ਵੀ ਸਾਡੀ ਸਰਕਾਰ ਦੀ ਇਮਾਨਦਾਰੀ ਨੂੰ ਦਿੱਤੀ ਕਲੀਨ ਚਿੱਟ- ਭਗਵੰਤ ਸਿੰਘ ਮਾਨ

👉ਪੂਰੇ ਪੰਜਾਬ ਵਿੱਚ 12 ਘੰਟੇ ਚੱਲੀ ਰੇਡ ਤੋਂ ਬਾਅਦ...

CM Bhagwant Singh Mann ਨੇ ‘ਲਾਲ ਲਕੀਰ’ ਅੰਦਰ ਬਣੇ ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ; ਦਹਾਕਿਆਂ ਦੀ ਉਡੀਕ ਖ਼ਤਮ ਹੋਈ

👉ਲਾਲ ਲਕੀਰ ’ਤੇ ਸਰਕਾਰ ਜਾਂ ਅਦਾਲਤਾਂ ਦੀ ਲਟਕਦੀ ਤਲਵਾਰ...

ਜ਼ਿਲ੍ਹੇ ਭਰ ‘ਚ ਮੇਰਾ ਘਰ, ਮੇਰੇ ਨਾਮ ਸਕੀਮ ਤਹਿਤ 808 ਲਾਭਪਾਤਰੀਆਂ ਨੂੰ ਵੰਡੇ ਪ੍ਰਾਪਰਟੀ ਕਾਰਡ

Bathinda News: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ “ਮੇਰਾ...