ਵੀਨੂੰ ਬਾਦਲ ਅਤੇ ਜੈਜੀਤ ਸਿੰਘ ਜੌਹਲ ਵਲੋਂ ਵੱਖ ਵੱਖ ਵਾਰਡਾਂ ਦਾ ਦੌਰਾ

Date:

spot_img

ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਅੱਜ ਬੀਬਾ ਵੀਨੂੰ ਬਾਦਲ ਅਤੇ ਮੈਂਬਰ ਜੈਜੀਤ ਸਿੰਘ ਜੌਹਲ ਵੱਲੋਂ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ। ਜੈਜੀਤ ਜੌਹਲ ਵਲੋਂ ਰਾਜਿੰਦਰਾ ਕਾਲਜ ਦੇ ਪਾਰਕ ਦਾ ਦੌਰਾ ਕੀਤਾ ਗਿਆ ਅਤੇ ਉਸ ਨੂੰ ਸੁੰਦਰ ਪਾਰਕ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ। ਇਸ ਉਪਰੰਤ ਵਾਰਡ ਨੰਬਰ 26 ਵਿੱਚ ਸੀਵਰੇਜ ਸਿਸਟਮ, ਆਵਾ ਬਸਤੀ ਵਿੱਚ ਧਰਮਸ਼ਾਲਾ ਦਾ ਦੌਰਾ ਕੀਤਾ ਗਿਆ ਅਤੇ ਲਾਲ ਸਿੰਘ ਬਸਤੀ ਵਿਚ ਇੰਟਰਲਾਕ ਟਾਈਲਾਂ ਲਾਉਣ ਦੀ ਸੁਰੂ ਕੀਤੀ ਗਈ । ਇਸ ਮੌਕੇ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਪਰਿਵਾਰਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਵੀ ਸ਼ਿਰਕਤ ਕੀਤੀ। ਜੈਜੀਤ ਜੌਹਲ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਿਹਨਤ ਕਰਕੇ ਸ਼ਹਿਰ ਦੀ ਤਰੱਕੀ ਅਤੇ ਸੁੰਦਰਤਾ ਲਈ ਪਾਰਕਾਂ ਦਾ ਨਿਰਮਾਣ, ਵਧੀਆ ਸੀਵਰੇਜ ਸਿਸਟਮ, ਇੰਟਰਲੌਕ ਟਾਈਲਾਂ, ਸੁੰਦਰ ਸੜਕਾਂ, ਸਟਰੀਟ ਲਾਈਟਾਂ ਦੇਨਾਲ ਹਰ ਵਰਗ ਨੂੰ ਰਾਹਤ ਦਿੱਤੀ ਜਾ ਰਹੀ ਹੈ। ਸਮੂਹ ਕੌਂਸਲਰਾਂ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੈਟਰੋਲ ’ਤੇ 10 ਰੁਪਏ ਵੈਟ ਅਤੇ ਡੀਜਲ ’ਤੇ 5 ਰੁਪਏ ਵੈਟ ਘਟਾ ਕੇ ਦਿੱਤੀ ਗਈ ਵੱਡੀ ਰਾਹਤ ਲਈ ਵੀ ਧੰਨਵਾਦ ਕੀਤਾ। ਇਸ ਮੌਕੇ ਬੀਬਾ ਵੀਨੂੰ ਬਾਦਲ,ਅਰੁਣ ਵਧਾਵਨ, ਡਿਪਟੀ ਮੇਅਰ ਹਰਮੰਦਰ ਸਿੰਘ ਅਤੇ ਕੌਂਸਲਰ ਮੌਜੂਦ ਸਨ।

spot_img
spot_img

Share post:

Popular

More like this
Related

ਯੁੱਧ ਨਸ਼ਿਆਂ ਵਿਰੁੱਧ: ਸਿਵਲ ਤੇ ਪੁਲਿਸ ਟੀਮਾਂ ਵੱਲੋਂ ਨਸ਼ਿਆਂ ਦੇ ਹੌਟਸਪੌਟ ਪਿੰਡਾਂ ਦੀ ਲਗਾਤਾਰ ਨਿਗਰਾਨੀ

👉ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਵੱਲੋਂ ਹੌਟਸਪੌਟ ਪਿੰਡਾਂ ਵਿੱਚ ਚੱਲ...

CM Bhagwant Mann ਨੂੰ ਲਾਹੌਰ ਆਉਣ ਦਾ ਮਿਲਿਆ ਸੱਦਾ, ਪਰ ਨਾਂ ਜਾਣ ਦਸਿਆ ਇਹ ਕਾਰਨ…

Chandigarh News: CM Bhagwant Mann; ਪੰਜਾਬ ਦੇ ਮੁੱਖ ਮੰਤਰੀ...

CM Bhagwant Mann ਨੇ ਕਸਟਮ ਵਿਭਾਗ ਦੀ ਕਾਰਵਾਈ ਨੂੰ ਦਸਿਆ ਬਦਲਾਖੋਰੀ ਦੀ ਨੀਤੀ

Chandigarh News: CM Bhagwant Mann; ਪਿਛਲੇ ਦਿਨੀਂ ਆਪਣੇ ਪ੍ਰਵਾਰ...

ਕਿਸਾਨਾਂ ਨੂੰ 24 ਘੰਟਿਆਂ ‘ਚ ਫਸਲ ਦਾ ਭੁਗਤਾਨ ਕੀਤਾ ਜਾ ਰਿਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਮੰਡੀਆਂ ਵਿੱਚ ਫਸਲ ਦੇ ਭੰਡਾਰਨ ਲਈ ਥਾਂ ਦੀ ਕੋਈ...