WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਵੱਧ ਤੋਂ ਵੱਧ ਗਿਣਤੀ ਵਿਚ ਖਿਡਾਰੀਆਂ ਦੇ ਉਤਸਾਹਵਰਧਨ ਲਈ ਅੱਗੇ ਆਉਣ ਲੋਕ – ਮੁੱਖ ਮੰਤਰੀ

-ਖੇਡਾਂ ਦੀ ਮੇਜਬਾਨੀ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ – ਮੁੱਖ ਮੰਤਰੀ
-ਮੁੱਖ ਮੰਤਰੀ ਨੇ ਪ੍ਰਗਟਾਈ ਇੱਛਾ, ਖੇਡੋ ਇੰਡੀਆ ਯੂਥ ਗੇਮਸ-2021 ਵਿਚ ਪਹਿਲਾ ਆਵੇ ਹਰਿਆਣਾ
ਹਰਿਆਣਾ ਨੂੰ ਖੇਡਾਂ ਦਾ ਹੱਬ ਬਨਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਸਰਕਾਰ – ਮਨੋਹਰ ਲਾਲ
ਗੁਰੂਗ੍ਰਾਮ ਵਿਚ ਪ੍ਰਬੰਧਿਤ ਹੋਈ ਖੇਡੋ ਇੰਡੀਆ ਯੂਥ ਗੇਮਸ-2021 ਦੀ ਪ੍ਰਮੋਸ਼ਨ ਸੈਮੇਮਨੀ
ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਖੇਡੋਂ ਇੰਡੀਆ ਯੂਥ ਗੇਮਸ-2021 ਦਾ ਕਾਉਂਟਡਾਉਨ ਸ਼ੁਰੂ ਹੋ ਚੁੱਕਾ ਹੈ। ਇੰਨ੍ਹਾ ਖੇਡਾਂ ਦੇ ਲਈ 25 ਦਿਨ ਯਾਨੀ 600 ਘੰਟੇ ਬਾਕੀ ਰਹਿ ਗਏ ਹਨ। ਅੱਜ ਦਾ ਇਹ ਪ੍ਰੋਗ੍ਰਾਮ ਸਾਰਿਆਂ ਨੂੰ ਸੰਦੇਸ਼ ਦੇ ਲਈ ਹੈ ਕਿ ਸਾਰਿਆਂ ਨੂੰ ਇੰਨ੍ਹਾਂ ਖੇਡਾਂ ਵਿਚ ਹਿੱਸਾ ਲੈ ਰਹੇ ਖਿਡਾਰੀਆਂ ਦੇ ਉਤਸਾਨ ਵਧਾਉਣ ਲਈ ਅੱਗੇ ਆਉਣ ਹੈ। ਉਨ੍ਹਾਂ ਨੇ ਇੱਛਾ ਜਤਾਈ ਕਿ ਹਰਿਆਣਾ ਦੇ ਖਿਡਾਰੀ ਇੰਨ੍ਹਾਂ ਖੇਡਾਂ ਵਿਚ ਵੀ ਸੂਬੇ ਨੂੰ ਵੈਸੇ ਹੀ ਪਹਿਲਾ ਲੈ ਕੇ ਆਉਣ ਜਿਵੇਂ ਉਹ ਓਲੰਪਿਕ ਅਤੇ ਦੂਜੇ ਕੌਮਾਂਤਰੀ ਮੁਕਾਬਲਿਆਂ ਵਿਚ ਵੀ ਦੇਸ਼ ਵਿਚ ਸੱਭ ਤੋਂ ਅੱਗੇ ਲੈ ਕੇ ਆਉਂਦੇ ਹਨ। ਖੇਡੋ ਇੰਡੀਆ ਯੂਥ ਗੇਮਸ-2021 ਵਿਚ ਖਿਡਾਰੀਆਂ ਸਮੇਤ ਦਰਸ਼ਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਕਰਨ ਲਈ ਹੋਰ ਵਿਸ਼ੇਸ਼ ਤੌਰ ‘ਤੇ ਕੌਮੀ ਰਾਜਧਾਨੀ ਖੇਤਰ ਵਿਚ ਇੰਡੀਆ ਯੂਥ ਗੇਮਸ-2021 ਦੇ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਅੱਜ ਗੁਰੂਗ੍ਰਾਮ ਵਿਚ ਪ੍ਰਮੋਸ਼ਨ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਗਿਆ। ਇਸ ਪ੍ਰੋਗ੍ਰਾਮ ਵਿਚ ਕੈਬੀਨੇਟ ਮੰਤਰੀ ਸ੍ਰੀ ਬਨਵਾਰੀ ਲਾਲ ਖੇਡ ਤੇ ਯੂਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ, ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ, ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਅਧਿਕਾਰੀਆਂ ਅਤੇ ਖਿਡਾਰੀਆਂ ਸਮੇਤ ਕਈ ਮਾਣਯੋਕਗ ਵਿਅਕਤੀ ਮੌਜੂਦ ਰਹੇ।
ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਖੇਡਾਂ ਦੇ ਲਈ ਪੂਰੇ ਦੇਸ਼ ਤੋਂ ਲੋਕ ਆਉਣਗੇ, ਜਿਸ ਨਾਲ ਇੱਥੇ ਮਿਨੀ ਭਾਰਤ ਦਾ ਦਰਸ਼ਨ ਹੋਵੇਗਾ। ਇਹ ਵਿਸ਼ਾਲ ਪ੍ਰੋਗ੍ਰਾਮ ਹੈ, ਖੇਡਾਂ ਵਿਚ 8500 ਤੋਂ ਵੱਧ ਏਥਲੀਟ ਹਿੱਸਾ ਲੈਣਗੇ।ਇਸ ਤੋਂ ਇਲਾਵਾ, ਲੱਖਾਂ ਦਰਸ਼ਕ ਇੰਨ੍ਹਾਂ ਖੇਡਾਂ ਵਿਚ ਸ਼ਾਮਿਲ ਹੋਣਗੇ। ਪ੍ਰੋਗ੍ਰਾਮ ਸਿਰਫ ਪੰਚਕੂਲਾ ਵਿਚ ਹੀ ਨਹੀਂ ਸਗੋ ਚੰਡੀਗੜ੍ਹ, ਅੰਬਾਲਾ, ਸ਼ਾਹਬਾਦ ਅਤੇ ਦਿੱਲੀ ਵਿਚ ਵੀ ਹੋਣਗੇ। ਪੂਰੇ ਹਰਿਆਣਾ ਵਿਚ ਇਸ ਦੇ ਪ੍ਰੋਗ੍ਰਾਮ ਹੋਣਗੇ ਅਤੇ ਪੂਰੇ ਹਰਿਆਣਾ ਦੇ ਦਰਸ਼ਕ ਇੰਨ੍ਹਾਂ ਖੇਡਾਂ ਨੂੰ ਦੇਖਣ ਪਹੁੰਚਣਗੇ। ਮੁੱਖ ਮੰਤਰੀ ਨੇ ਕਿਹਾ ਕਿ ਵੱਧ ਤੋਂ ਵੱਧ ਗਿਣਤੀ ਵਿਚ ਲੋਕ ਖਿਡਾਰੀਆਂ ਦੇ ਉਤਸਾਹ ਵਧਾਉਣ ਲਈ ਇੰਨ੍ਹਾਂ ਖੇਡਾਂ ਵਿਚ ਪਹੁੰਚਣ, ਖਾਸਕਰ ਨੋਜੁਆਨ ਖਿਡਾਰੀ ਵੱਧ ਗਿਣਤੀ ਵਿਚ ਇੰਨ੍ਹਾਂ ਖੇਡਾਂ ਵਿਚ ਸ਼ਾਮਿਲ ਹੋਣ। ਮੁੱਖ ਮੰਤਰੀ ਨੇ ਖੇਡਾਂ ਦੀ ਮੇਜਬਾਨੀ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਹਰਿਆਣਾ ਨੂੰ ਇੰਨ੍ਹਾਂ ਵੱਡਾ ਮੌਕਾ ਮਿਲਿਆ ਹੈ। ਅਸੀਂ ਇੰਨ੍ਹਾਂ ਖੇਡਾਂ ਵਿਚ ਚੰਗੀ ਭੁਮਿਕਾ ਨਿਭਾਵਾਂਗੇ। ਹਰਿਆਣਾ ਇੰਨ੍ਹਾਂ ਖੇਡਾਂ ਵਿਚ ਪਹਿਲਾ ਆਵੇ ਇਹ ਮੈਂ ਚਾਹੁੰਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਹਰਅਿਾਣਾ ਦੀ ਮਿੱਟੀ ਵਿਚ ਖੇਡ ਰਚੇ-ਬਸੇ ਹਨ। ਸਾਡੇ ਪਿੰਡ-ਪਿੰਡ ਵਿਚ ਅਖਾੜੇ ਬਣੇ ਹਨ, ਖੇਡ ਮੈਦਾਨ ਹਨ। ਸਾਡੇ ਇੱਥੇ ਦੁੱਧ ਦਾੀ ਦਾ ਖਾਨਾ ਵਰਗੀ ਕਹਾਵਤਾਂ ਹਨ। ਯਾਨੀ ਚੰਗਾ ਖਾਓ ਅਤੇ ਸਿਹਤਮੰਦ ਰਹੋ। ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਡਾਇਟ ਮਨੀ ਨੂੰ 250 ਤੋਂ ਵਧਾ ਕੇ 400 ਰੁਪਏ ਰੋਜਾਨਾ ਕੀਤਾ ਹੈ। ਖੇਡ ਲਈ ਸੱਭ ਤੋਂ ਪਹਿਲਾਂ ਸ਼ਰੀਰ ਦਾ ਤਾਕਤਵਰ ਹੋਣਾ ਜਰੂਰੀ ਹੈ। ਖਿਡਾਰੀ ਸ਼ਰੀਰ ਨੂੰ ਤਾਕਤਵਰ ਬਣਾਏਗਾ ਅਤੇ ਫਿਰ ਅਭਿਆਸ ਕਰੇਗਾ ਤਾਂ ਚੰਗਾ ਰਿਜਲਟ ਆਵੇਗਾ। ਸਰਕਾਰ ਨੇ ਖਿਡਾਰੀਆਂ ਦੇ ਅਭਿਆਸ ਕਰਨ ਦੇ ਲਈ ਬਿਹਤਰੀਨ ਇਫ੍ਰਾਸਟਕਚਰ ਤਿਆਰ ਕੀਤਾ ਹੈ। ਪਿਛਲੇ ਸਾਲ ਖੇਡ ਇੰਫ੍ਰਾਸਟਕਚਰ ‘ਤੇ 526 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮੁੱਖ ਮੰਤਰੀ ਨ ਸਾਨੂੰ ਹਰਿਆਣਾ ਨੂੰ ਖੇਡਾਂ ਦਾ ਹੱਬ ਬਨਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਖਿਡਾਰੀਆਂ ਨੇ ਓਲੰਪਿਕ, ਪੈਰਾਲੰਪਿਕ ਸਮੇਤ ਏਸ਼ੀਅਨ ਖੇਡਾਂ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਸਾਨੂੰ ਇਸ ਗੱਲ ‘ਤੇ ਮਾਣ ਹੈ ਕਿ ਹਰਿਆਣਾ ਖੇਡਾਂ ਵਿਚ ਬਹੁਤ ਅੱਗੇ ਹਨ। ਦੇਸ਼ ਦੁਨੀਆ ਦੇ ਲੋਕ ਰਿਸਰਚ ਕਰਨ ਨਿਕਲੇ ਹਨ ਕਿ ਕੌਮਾਂਤਰੀ ਖੇਡਾਂ ਵਿਚ ਹਰਿਆਣਾ ਦੇ ਇੰਨ੍ਹੇ ਮੈਡਲ ਕਿਵੇਂ ਆਏ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦਾ ਇਕ ਵਫਦ 15 ਦਿਨ ਤਕ ਹਰਿਆਣਾ ਵਿਚ ਰਿਹਾ ਜਿਸ ਨੇ ਖੇਡ ਅਤੇ ਖਿਡਾਰੀਆਂ ਨੂੰ ਲੈ ਕੇ ਜਾਣਕਾਈ ਜੁਟਾਈ। ਇਸ ਤੋਂ ਇਲਾਵਾ, ਹੋਰ ਸੂਬਿਆਂ ਦੇ ਲੋਕ ਵੀ ਹਰਿਆਣਾ ਦੀ ਖੇਡ ਨੀਤੀ ਦੇ ਬਾਰੇ ਵਿਚ ਪੁੱਛਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਪੁਰਸਕਾਰ ਰਕਮ ਸੱਭ ਤੋਂ ਵੱਧ ਹੈ। ਖਿਡਾਰੀਆਂ ਦੇ ਲਈ ਕਲਾਸ ਵਨ ਤੋਂ ਕਲਾਸ ਫੋਰ ਤਕ ਦੇ ਅਹੁਦਿਆਂ ਦੀ ਸਿੱਧੀ ਭਰਤੀ ਵਿਚ ਰਾਖਵਾਂ ਦਾ ਪ੍ਰਾਵਧਾਨ ਕੀਤਾ ਗਿਆ ਹੈ। ਉਨ੍ਹਾਂ ਦੇ ਲਈ ਖੇਡ ਵਿਭਾਗ ਵਿਚ 550 ਨਵੇਂ ਅਹੁਦੇ ਸ੍ਰਿਜਤ ਕੀਤੇ ਗਏ ਹਨ। ਇਸ ਤੋਂ ਇਲਾਵਾ, 156 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਖਿਡਾਰੀ ਆਪਣੇ ਵਿਭਾਗਾਂ ਵਿਚ ਕਰਮਚਾਰੀਆਂ ਦੇ ਵਿਚ ਖੇਡ ਨੂੰ ਕਿਵੇਂ ਪ੍ਰੋਤਸਾਹਿਤ ਕਰਨ ਇਸ ‘ਤੇ ਫੋਕਸ ਕਰਨਾ ਚਾਹੀਦਾ ਹੈ। ਕਰਮਚਾਰੀਆਂ ਵਿਚ ਖੇਡ ਦੀ ਭਾਵਨਾ ਬਣੀ ਰਹੇਗੀ ਤਾਂ ਉਨ੍ਹਾ ਦਾ ਕੰਮ ਕਰਨ ਦੀ ਸਮਰੱਥਾ ਵਧੇਗੀ, ਮਨ ਚੰਗਾ ਰਹੇਗਾ ਅਤੇ ਦਿਮਾਗ ਤੇਜ ਹੋਵੇਗਾ।
ਵਰਨਣਯੋਗ ਹੈ ਕਿ 7 ਮਈ ਨੂੰ ਪੰਚਕੂਲਾ ਦੇ ਇੰਦਰਧਨੁਸ਼ ਓਡੀਟੋਰਿਅਮ ਵਿਚ ਸ਼ਨੀਵਾਰ ਨੂੰ ਖੇਡੋ ਇੰਡੀਆ ਯੂਥ ਗੇਮਸ-2021 ਦੇ ਚੌਥੇ ਸੀਜਨ ਦਾ ਸ਼ਾਨਦਾਨ ਅਤੇ ਵੱਡਾ ਆਗਾਜ ਹੋਇਆ ਹੈ। ਇਸ ਲਾਂਚ ਪ੍ਰੋਗ੍ਰਾਮ ਵਿਚ ਖੇਡੋ ਇੰਡੀਆ ਯੂਥ ਗੇਮਸ-2021 ਦਾ ਮਸਕਟ, ਲੋਗੋ, ਜਰਸੀ ਅਤੇ ਥੀਮ ਗੀਤ ਵੀ ਲਾਂਚ ਕੀਤਾ ਗਿਆ। ਲਾਚਿੰਗ ਸੈਰੇਮਨੀ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉੱਥੇ ਹੀ ਵਿਸ਼ੇਸ਼ ਮਹਿਮਾਨਵਜੋ ਕੇਂਦਰੀ ਖੇਡ, ਯੁਵਾ ਮਾਮਲੇ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਅਨੁਰਾਗ ਠਾਕੁਰ ਵੀ ਸ਼ਾਮਿਲ ਹੋਏ ਸਨ। ਖੇਡੋਂ ਇੰਡੀਆ ਯੁਥ ਗੇਮਸ-2021 ਦਾ ਪ੍ਰਬੰਧ 4 ਜੂਨ ਤੋਂ 13 ਜੂਨ, 2022 ਤਕ ਰਾਜ ਸਰਕਾਰ ਅਤੇ ਭਾਰਤੀ ਖੇਡ ਅਥਾਰਿਟੀ (ਸਾਈ), ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਸੰਯੁਕਤ ਰੂਪ ਨਾਲ ਕੀਤਾ ਜਾ ਰਿਹਾ ਹੈ। ਇਸ ਸ਼ਾਨਦਾਰ ਪ੍ਰਬੰਧ ਵਿਚ 25 ਤਰ੍ਹਾ ਦੇ ਖੇਡ ਪ੍ਰਬੰਧਿਤ ਹੋਣਗੇ, ਜਿਨ੍ਹਾਂ ਵਿਚ ਪੰਜ ਪਰੰਪਰਾਗਤ ਖੇਡ ਜਿਵੇਂ ਗਤਕਾ, ਕਲਾਰੀਪੱਟੂ, ਥਾਂਗ-ਤਾ, ਮਲਖੰਭ ਅਤੇ ਯੋਗਸਸਨ ਸ਼ਾਮਿਲ ਹਨ। ਇਹ ਖੇਡ ਪੰਜ ਸਥਾਨਾਂ ਪੰਚਕੂਲਾ, ਅੰਬਾਲਾ, ਸ਼ਾਹਬਾਦ, ਚੰਡੀਗੜ੍ਹ ਅਤੇ ਦਿੱਲੀ ਵਿਚ ਪ੍ਰਬੰਧਿਤ ਹੋਣਗੇ। ਖੇਡੋਂ ਇੰਡੀਆ ਯੂਥ ਗੇਮਸ-2021 ਵਿਚ 8500 ਤੋਂ ਵੱਧ ਏਥਲੀਟਸ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਲੱਖਾਂ ਦਰਸ਼ਕ ਇੰਨ੍ਹਾਂ ਖੇਡਾਂ ਦੇ ਗਵਾਹ ਬਨਣਗੇ।

Related posts

ਖੇਡੋ ਇੰਡੀਆ ਯੁਥ ਗੇਮਸ-2021 ਦੀ ਹਰ ਜਾਣਕਾਰੀ ਦੇਸ਼ ਅਤੇ ਦੁਨੀਆ ਤੱਕ ਪਹੁੰਚੇਗੀ

punjabusernewssite

ਐਚਈਆਰਸੀ ਦੇ ਨਵੇਂ ਚੇਅਰਮੈਨ ਬਣੇ ਨੰਦ ਲਾਲ ਸ਼ਰਮਾ ਉਰਜਾ ਮੰਤਰੀ ਰਣਜੀਤ ਸਿੰਘ ਨੇ ਚੁਕਾਈ ਸੁੰਹ

punjabusernewssite

ਗ੍ਰਹਿ ਮੰਤਰੀ ਅਨਿਲ ਵਿਜ ਨੂ ਬ੍ਰਾਹਮਣ ਸੰਗਠਨ, ਅੰਬਾਲਾ ਦੇ ਅਧਿਕਾਰੀਆਂ ਨੇ ਕੀਤਾ ਸਨਮਾਨਿਤ

punjabusernewssite