ਧਾਰਿਮਕ ਯਾਤਰਾ ਨਾਲ ਵਿਅਕਤੀ ਵਿਚ ਜਨਸੇਵਾ ਦੀ ਭਾਵਨਾ ਆਉਦੀ ਹੈ।ਡਾ.ਸੰਦੀਪ ਘੰਡ/ਰਵੀ ਮੰਗਲਾ
ਮੋੜ ਮੰਡੀ, 27 ਅਕਤੂਬਰ: ਸ਼੍ਰੀ ਸ਼ਿਆਮ ਸੇਵਾ ਸਮਿਤੀ(ਰਜਿ.) ਮੌੜ ਦੁਆਰਾ ਹਰ ਮਹੀਨੇ ਤੀਰਥ ਅਸਥਾਨਾਂ ਦੀ ਯਾਤਰਾ ਨੂੰ ਜਾਰੀ ਰੱਖਦੇ ਹੋਏ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਧਾਮ ਜੀ ਲਈ 124ਵੀ ਮੁਫ਼ਤ ਬੱਸ ਯਾਤਰਾ ਰਵਾਨਾ ਕੀਤੀ। ਇਸ ਬੱਸ ਯਾਤਰਾ ਨੂੰ ਡਾ ਸੰਦੀਪ ਘੰਡ ਅਤੇ ਡਾ. ਕੁਲਦੀਪ ਕੌਰ ਦੁਆਰਾ ਪ੍ਰਾਚੀਨ ਸ਼੍ਰੀ ਹਨੁਮਾਨ ਮੰਦਰ (ਡੇਰਾ ਨਿੱਕੂ ਰਾਮ ਜੀ) ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਹਰਮਨ ਕੁਲਚਾ ਮਾਲਕ ਦੀ ਹੋਈ ਮੌਤ: ਸਹਿਰ ਵਾਸੀਆਂ ’ਚ ਗੁੱਸੇ ਤੇ ਡਰ ਦਾ ਮਾਹੌਲ
ਇਸ ਮੌਕੇ ਮੁੱਖ ਮਹਿਮਾਨ ਨੇ ਸੰਸਥਾ ਦੀ ਆਰਥਿਕ ਮਦਦ ਕੀਤੀ ਅਤੇ ਸੰਸਥਾ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਸ਼੍ਰੀ ਸ਼ਿਆਮ ਸੇਵਾ ਸਮਿਤੀ ਦੁਆਰਾ ਧਰਮ ਪ੍ਰੇਮੀਆਂ ਨੂੰ ਧਾਰਮਿਕ ਅਸਥਾਨਾਂ ਦੀ ਮੁਫ਼ਤ ਬੱਸ ਯਾਤਰਾ ਕਰਵਾਨਾ ਬੜੀ ਖੁਸ਼ੀ ਦੀ ਗੱਲ ਹੈ।ਧਾਰਮਿਕ ਯਾਤਰਾਵਾਂ ਨਾਲ ਲੋਕਾਂ ਦੇ ਮਨਾਂ ਵਿੱਚ ਸ਼ਰਧਾ ਭਗਤੀ ਅਤੇ ਜਨ ਸੇਵਾ ਦੀ ਭਾਵਨਾ ਵਿਕਸਿਤ ਹੁੰਦੀ ਹੈ।ਹਰੇਕ ਵਿਅਕਤੀ ਨੂੰ ਇਸ ਪ੍ਰਕਾਰ ਦੀਆਂ ਯਾਤਰਾਵਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਵਿਧਾਇਕ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਐਸ.ਐਸ.ਪੀ ਕੋਲ ਕੀਤੀ ਸਿਕਾਇਤ
ਇਸ ਮੌਕੇ ਸੰਸਥਾ ਦੇ ਮੈਂਬਰ ਕਸ਼ਮੀਰੀ ਪੂਨੀਆ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਯਾਤਰੀਆਂ ਦੇ ਰਹਿਣ ਅਤੇ ਖਾਣ ਪੀਣ ਦੀ ਵਿਵਸਥਾ ਵੀ ਸੰਸਥਾ ਦੁਆਰਾ ਮੁਫਤ ਕੀਤੀ ਜਾਂਦੀ ਹੈ।ਇਸ ਮੌਕੇ ਸੰਸਥਾ ਦੇ ਪ੍ਰਧਾਨ ਰਵੀ ਮੰਗਲਾ ਅਤੇ ਮੈਂਬਰ ਵਿਕੀ ਜਿੰਦਲ, ਰਾਜਿੰਦਰ ਕੁਮਾਰ, ਮੱਖਣ ਸ਼ਰਮਾ, ਵਿੱਕੀ ਗਰਗ,ਵਿਜੈ ਕੁਮਾਰ, ਬੱਸ ਯਾਤਰੀ ਅਤੇ ਮੰਡੀ ਵਾਸੀ ਮੌਜੂਦ ਸਨ।