ਮੁੱਖ ਮੰਤਰੀ ਨਾਲ ਮਿਲੇ ਨਵੇਂ ਚੋਣ ਹੋਏ ਚੇਅਰਪਰਸਨ
ਸੁਖਜਿੰਦਰ ਮਾਨ
ਚੰਡੀਗੜ੍ਹ, 23 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਰੇ ਨਗਰ ਪਰਿਸ਼ਦ ਤੇ ਨਗਰਪਾਲਿਕਾ ਹਰ ਸਾਲ ਆਪਣ-ਆਪਣਾ ਬਜਟ ਬਣਾਉਣਗੇ ਅਤੇ ਖੇਤਰ ਦੇ ਵਿਕਾਸ ਦੀ ਰੂਪਰੇਖਾ ਤਿਆਰ ਕਰਣਗੇ। ਮੁੱਖ ਮੰਤਰੀ ਅੱਜ ਇੱਥੇ ਸੰਤ ਕਬੀਰ ਕੁਟੀਰ ਵਿਚ ਸੂਬੇ ਦੇ ਸਥਾਨਕ ਨਗਰ ਪਾਲਿਕਾਵਾਂ ਦੇ ਨਵੇਂ ਚੋਣ ਕੀਤੇ ਚੇਅਰਪਰਸਨਸ ਨੂੰ ਸੰਬੋਧਿਤ ਕਰ ਰਹੇ ਸਨ।ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਮੌਜੂਦ ਸਾਰੇ ਚੇਅਰਪਰਸਨ ਦੀ ਚੋਣ ਹੋਣ ‘ਤੇ ਵਧਾਈ ਦਿੱਤੀ ਅਤੇ ਪਾਰਸ਼ਦਾਂ, ਵਿਧਾਇਕਾਂ ਤੇ ਸੰਗਠਨ ਦੇ ਲੋਕਾਂ ਤੋਂ ਵਿਚਾਰ-ਵਟਾਂਦਰਾ ਕਰ ਕੇ ਵਿਕਾਸ ਕੰਮਾਂ ਨੂੰ ਅੱਗੇ ਵਧਾਉਣ ਦੇ ਟਿਪਸ ਦਿੱਤੇ। ਉਨ੍ਹਾਂ ਨੇ ਇਹ ਵੀ ਦਸਿਆ ਕਿ ਜਲਦੀ ਹੀ ਚੰਡੀਗੜ੍ਹ ਵਿਚ ਸੀਐਮ ਹਾਊਸ ‘ਤੇ ਅਜਿਹੀ ਵਿਵਸਥਾ ਬਣਾਈ ਜਾਵੇਗੀ ਜਿਸ ਤੋਂ ਨਗਰ ਪਾਲਿਕਾਵਾਂ ਦੇ ਨੁਮਾਇੰਦੇ ਆਣੀ ਸਮਸਿਆ ਨੂੰ ਲੈ ਕੇ ਮਾਰਗਦਰਸ਼ਨ ਲੈ ਸਕਣਗੇ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਪਹਿਲੀ ਵਾਰ ਨਗਰ ਪਾਲਿਕਾਵਾਂ ਦੇ ਚੇਅਰਪਰਸਨ ਦਾ ਸਿੱਧਾ ਜਨਤਾ ਵੱਲੋਂ ਚੋਣ ਕੀਤਾ ਗਿਆ ਹੈ। ਅਜਿਹੇ ਵਿਚ ਪਾਰਸ਼ਦਾਂ ਨਾਲ ਤਾਲਮੇਲ ਬਣਾ ਕੇ ਪਿਛੜੇ ਖੇਤਰਾਂ ਦਾ ਪ੍ਰਾਥਮਿਕਤਾ ਦੇ ਆਧਾਰ ‘ਤੇ ਵਿਕਾਸ ਕਰਨ ਅਤੇ ਜਨਤਾ ਦੀ ਉਮੀਦਾਂ ‘ਤੇ ਖਰਾ ਊਤਰਣ ਦਾ ਯਤਨ ਕਰਨ। ਉਨ੍ਹਾਂ ਨੇ ਸਾਰੇ ਨੁਮਾਇੰਦਿਆਂਨੂੰ ਪੂਰੀ ਇਮਾਨਦਾਰੀ ਤੇ ਪਾਰਦਰਸ਼ਿਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਵੇਂ ਚੋਣ ਹੋਏ ਚੇਅਰਪਰਸਨ ਅਤੇ ਸੰਗਠਨ ਦੇ ਅਧਿਕਾਰੀਆਂ ਨੂੰ ਵਿਚਾਰਧਾਰਾ ਦੇ ਅਨੁਸਾਰ ਹੋਰ ਲੋਕਾਂ ਨੂੰ ਵੀ ਨਾਲ ਜੋੜਨ ਦੀ ਗਲ ਕਹੀ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਲਗਾਤਾਰ ਪਾਰਟੀ ਦਾ ਗ੍ਰਾਫ ਵੱਧ ਰਿਹਾ ਹੈ ਅਤੇ ਇਸ ਗਤੀ ਨੂੰ ਅੱਗੇ ਵੀ ਬਣਾਏ ਰੱਖਨਾ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਵੀ ਸਾਰੇ ਨਵੇਂ ਚੋਣ ਕੀਤੇ ਚੇਅਰਪਰਸਨਸ ਨੂੰ ਵਧਾਈ ਦਿੱਤੀ ਅਤੇ ਚੋਣ ਦੌਰਾਨ ਜਾਰੀ ਕੀਤੇ ਗਏ ਸੰਕਲਪ -ਪੱਤਰ ਨੂੰ ਪੂਰਾ ਕਰਨ ਲਈ ਕਦਮ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਦਾ ਕ੍ਰੇਡਿਟ ਕੇਂਦਰ ਤੇ ਰਾਜ ਸਰਕਾਰ ਦੀ ਭਲਾਈਕਾਰੀ ਨੀਤੀਆਂ ਤੇ ਪਾਰਟੀ ਦੇ ਕਾਰਜਕਰਤਾਵਾਂ ਦੀ ਮਿਹਨਤ ਤੇ ਜਨਤਾ ਦੇ ਭਰੋਸੇ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਪਾਰਟੀ ਦੀ ਅਭੂਤਪੂਰਵ ਜਿੱਤ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਅਨਾਥ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਵਧਾਈ ਸੰਦੇਸ਼ ਭੇਜਿਆ ਹੈ।ਇਸ ਮੌਕੇ ‘ਤੇ ਸਾਂਸਦ ਨਾਇਬ ਸਿੰਘ ਸੈਨੀ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਮਲੇਸ਼ ਢਾਂਡਾ, ਵਿਧਾਇਕ ਦੁੜਾ ਰਾਮ, ਕ੍ਰਿਸ਼ਣ ਮਿੱਢਾ, ਨਿਰਮਲ ਰਾਣੀ, ਹਰਵਿੰਦਰ ਕਲਿਆਣੀ ਤੋਂ ਇਲਾਵਾ ਪਾਰਟੀ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
Share the post "ਸਾਰੇ ਨਗਰ ਪਰਿਸ਼ਦ ਤੇ ਨਗਰਪਾਲਿਕਾ ਹਰ ਸਾਲ ਆਪਣਾ-ਆਪਣਾ ਬਜਟ ਬਨਾਉਣਗੇ – ਮਨੋਹਰ ਲਾਲ"