ਸੀ ਪੀ ਐਫ ਕਰਮਚਾਰੀ ਯੂਨੀਅਨ ਨੇ ਵਿਧਾਇਕ ਅਮਿਤ ਰਤਨ ਨੂੰ ਦਿੱਤਾ ਮੰਗ ਪੱਤਰ

Date:

spot_img

ਸੁਖਜਿੰਦਰ ਮਾਨ
ਬਠਿੰਡਾ, 30 ਮਾਰਚ: ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੀ ਲਗਾਤਾਰਤਾ ਵਿੱਚ ਅੱਜ ਸੀ ਪੀ ਐਫ ਕਰਮਚਾਰੀ ਯੂਨੀਅਨ ਵਲੋਂ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਮਾਨ ਦੀ ਅਗਵਾਈ ਹੇਠ ਟੀਮ ਨੇ ਉਨ੍ਹਾਂ ਨੂੰ ਜਿੱਤਣ ’ਤੇ ਸ਼ੁੱਭਕਾਮਨਾਵਾਂ ਦਿੰਦਿਆਂ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁਲਾਜਮਾਂ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਵਾਅਦਾ ਯਾਦ ਦਿਵਾਉ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਦਸਿਆ ਕਿ ਜਥੇਬੰਦੀ ਵੱਲੋਂ ਆਪ ਸਰਕਾਰ ਦੇ ਵਿਧਾਇਕਾਂ ਨੂੰ ਪੁਰਾਣੀ ਪੈਨਸਨ ਦੀ ਬਹਾਲੀ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸ ਮੌਕੇ ਤੇ ਕਿਰਨਾ ਖਾਨ ਸੂਬਾ ਮਹਿਲਾ ਵਿੰਗ ਪ੍ਰਧਾਨ ,ਕਰਮਜੀਤ ਕੋਰ ਵਾਟਰ ਸਪਲਾਈ,ਅਮਿਤ ਕੁਮਾਰ ਜਿਲ੍ਹਾ ਕੈਸੀਅਰ ,ਗੁਰਮੀਤ ਸਿੰਘ ਪ੍ਰੈੱਸ ਸਕੱਤਰ,ਹਰਪਾਲ ਰਾਏ ,ਸੰਜੀਵ ਕਮਾਰ ਗੋਇਲ ,ਦਲਜੀਤ ਸਿੰਘ ,ਕੁਲਵਿੰਦਰ ਸਿੰਘ ,ਜਗਦੀਪ ਸਿੰਘ ,ਰਾਜਦੀਪ ਸਿੰਘ ਤੇ ਸੁਨੀਲ ਕੁਮਾਰ ਸਿਹਤ ਵਿਭਾਗ ਆਦਿ ਸਾਥੀ ਮੌਜੂਦ ਸਨ।

spot_img
spot_img

Share post:

Popular

More like this
Related

दूसरे राज्यों की सीमा से आने वाले बाजरा एवं धान पर कड़ी निगरानी रखें – मुख्यमंत्री

👉*सरकार किसानों का एक एक दाना खरीदेगी* Haryana News: हरियाणा...

Bathinda Airport ’ਤੇ ਮੁੜ ਛਾਇਆ ਸੰਨਾਟਾ, ਮਾਲਵੇ ਲਈ ਦਿੱਲੀ ਹੋਈ ਦੂਰ

ਪਹਿਲਾਂ ਫਲਾਈਬਿੱਗ ਤੇ ਹੁਣ ਅਲਾਇੰਸ ਏਅਰ ਨੇ ਬੰਦ ਕੀਤੀ...