ਸ੍ਰੀ ਗੁਰੂ ਹਰਕਿ੍ਰਸਨ ਪਬਲਿਕ ਸਕੂਲ ਵਿੱਚ 75 ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਹਫ਼ਤਾਵਾਰ ਸਮਾਗਮ ਕਰਵਵਾਏ

Date:

spot_img

ਸੁਖਜਿੰਦਰ ਮਾਨ
ਬਠਿੰਡਾ, 13 ਅਗਸਤ :-ਸ੍ਰੀ ਗੁਰੂ ਹਰਕਿ੍ਰਸਨ ਪਬਲਿਕ ਸਕੂਲ ਵਿੱਚ 75 ਵੇਂ ਸੁਤੰਤਰਤਾ ਦਿਵਸ ਦੇ ਜਸਨ ਨੂੰ ਸਮਰਪਿਤ ਚੱਲੇ ਹਫ਼ਤਾਵਾਰ ਸਮਾਗਮ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੇ ਉਤਸਾਹ ਨਾਲ ਹਿੰਸਾ ਲਿਆ। ਇਸ ਦੌਰਾਨ ਵਿਸੇ ਤੇ ਅਧਾਰਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜੂਨੀਅਰ ਵਿੰਗ ਦੇ ਛੋਟੇ ਵਿਦਿਆਰਥੀਆਂ ਨੇ ਤਿਰੰਗਾ ਗਤੀਵਿਧੀ ਦੇ ਡਰਾਇੰਗ ਅਤੇ ਰੰਗਾਂ ਵਿੱਚ ਹਿੱਸਾ ਲਿਆ । ਤੀਜੀ ਨੌਵੀਂ ਅਤੇ ਦਸਵੀਂ ਜਮਾਤ ਲਈ ਤਿਰੰਗਾ ਸਲਾਦ ਮੇਕਿੰਗ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। 12 ਅਗਸਤ ਨੂੰ ‘ਜੂਨੀਅਰ ਜਮਾਤ ਲਈ ਸੁਤੰਤਰਤਾ ਦਿਵਸ ‘ਤੇ ਵਿਸੇਸ ਜੂਨੀਅਰ ਅਸੈਂਬਲੀ ਦਾ ਆਯੋਜਨ ਕੀਤਾ ਗਿਆ। ਜੂਨੀਅਰ ਵਿਦਿਆਰਥੀਆਂ ਨੂੰ ਦੇਸ ਭਗਤੀ ‘ ਤੇ ਅਧਾਰਿਤ ਭਾਸਨ, ਕਵਿਤਾਵਾਂ ਗੀਤ ਅਤੇ ਡਾਂਸ ਪੇਸਕਾਰੀਆਂ ਨਾਲ ਸਾਨਦਾਰ ਪ੍ਰਦਰਸਨ ਕੀਤਾ । 13 ਅਗਸਤ ਨੂੰ ਸੀਨੀਅਰ ਵਿੰਗ ਵਿਚ ਛੇਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਲਈ ਵਿਸੇਸ ਅਸੈਂਬਲੀ ਕਰਵਾਈ ਗਈ, ਜਿਸ ਵਿੱਚ ਅੰਤਰ ਹਊਸ ਮੁਕਾਬਲੇ ਕਰਵਾਏ ਗਏ । ਦੇਸ-ਭਗਤੀ ਦੇ ਗੀਤਾ ‘ਤੇ ਅਧਾਰਿਤ ਅਤੇ ਕਵਿਤਾ ਉਚਾਰਨ ਦਾ ਆਯੋਜਨ ਕੀਤਾ ਗਿਆ। ਪ੍ਰਤੀਯੋਗੀਆਂ ਨੇ ਆਪਣੇ ਗੀਤ ਪੇਸ ਕੀਤੀ । ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ । ਅਖ਼ੀਰ ਵਿਚ ਪਿ੍ਰੰਸੀਪਲ ਜਤਿੰਦਰ ਕੌਰ ਅਤੇ ਮੈਡਮ ਗੁਰਵਿੰਦਰ ਕੌਰ ਨੇ ਸਾਰਿਆਂ ਨੂੰ ਸੁਭਕਾਮਨਾਵਾਂ ਦਿੱਤੀਆਂ।

spot_img
spot_img

Share post:

Popular

More like this
Related

ਸੁਖਪ੍ਰੀਤ ਸਿੰਘ ਸੁੱਖੀ ਮਾਨ ਨੇ ਸੰਭਾਲਿਆ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਚੇਅਰਮੈਨ ਦਾ ਅਹੁਦਾ

👉ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ...

ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ! ਹਰ ਮਹੀਨੇ ਮਿਲਣਗੇ ₹1,100

ਨਿਊਜ਼ ਡੈਸਕ: ਸਮਾਜਿਕ ਸੁਰੱਖਿਆ ਪੈਨਸ਼ਨ ਲੈਣ ਵਾਲੇ ਲੋਕਾਂ ਲਈ...