ਹਾਈਕੋਰਟ ਨੂੰ ਸੁਣਾਇਆ ਇਤਿਹਾਸਕ ਫੈਸਲਾ
ਚੰਡੀਗੜ੍ਹ, 14 ਨਵੰਬਰ: ਹੁਣ ਜੇਕਰ ਕਿਸੇ ਨੂੰ ਕੋਈ ਅਵਾਰਾ ਕੁੱਤਾ ਵੱਢੇਗਾ ਤਾਂ ਉਸਦੇ ਬਦਲੇ ਪੀੜਤ ਨੂੰ ਸਰਕਾਰਾਂ ਵਲੋਂ ਮੁਆਵਜਾ ਦੇਣਾ ਪਏਗਾ। ਜੇਕਰ ਵਿਅਕਤੀ ਦੇ ਸਰੀਰ ਉਪਰ ਕੁੱਤੇ ਦੇ ਵੱਢਣ ਦਾ ਇੱਕ ਨਿਸਾਨ ਹੋਵੇਗਾ ਤਾਂ ਉਸਦੇ ਬਦਲੇ ਦਸ ਹਜ਼ਾਰ ਤੇ ਜੇਕਰ ਕੁੱਤੇ ਦੇ ਵੱਢਣ ਨਾਲ ਸਰੀਰ ਦਾ ਮਾਸ ਵੀ ਉਤਰ ਜਾਂਦਾ ਹੈ ਤਾਂ ਉਸਦੇ ਲਈ 20 ਹਜ਼ਾਰ ਰੁਪਏ ਦੇਣੇ ਪੈਣਗੇ। ਇਹ ਇਤਿਹਾਸਕ ਫੈਸਲਾ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸੁਣਾਇਆ ਗਿਆ। ਇਹ ਫੈਸਲਾ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਕੇਂਦਰੀ ਸਾਸਤ ਪ੍ਰਦੇਸ਼ ਚੰਡੀਗੜ੍ਹ ਉਪਰ ਵੀ ਲਾਗੂ ਹੋਵੇਗਾ।
ਬਠਿੰਡਾ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬਰਗਰ ਖ਼ਾ ਰਹੇ ਨੌਜਵਾਨ ਨੂੰ ਦਿਨ-ਦਿਹਾੜੇ ਵੱਢਿਆ
ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਅਵਾਰਾ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸਦਾ ਸਿਕਾਰ ਬੱਚਿਆਂ, ਬਜੁਰਗਾਂ ਤੇ ਔਰਤਾਂ ਤੋਂ ਲੈ ਕੇ ਨੌਜਵਾਨ ਤੱਕ ਹੋ ਰਹੇ ਹਨ। ਇਸ ਸਬੰਧ ਵਿਚ 193 ਦੇ ਕਰੀਬ ਵੱਖ ਵੱਖ ਪਿਟੀਸ਼ਨਾਂ ਹਾਈਕੋਰਟ ਵਿਚ ਸੁਣਵਾਈ ਅਧੀਨ ਸਨ, ਜਿੰਨ੍ਹਾਂ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜੇਕਰ ਇਨਸਾਨ ਦੇ ਸਰੀਰ ਕੁੱਤੇ ਦੇ ਕੱਟਣ ਦਾ ਇੱਕ ਜਖਮ ਹੋਵੇਗਾ ਤਾਂ ਉਸਦੇ ਲਈ ਦਸ ਹਜ਼ਾਰ ਅਤੇ ਜੇਕਰ ਵੱਧ ਜਖਮ ਹੋਣਗੇ ਤਾਂ ਉਸਦੇ ਹਿਸਾਬ ਨਾਲ ਮੁਆਵਜ਼ਾ ਰਾਸ਼ੀ ਵਧਦੀ ਜਾਵੇਗੀ।
ਮੇਅਰ ਦੀ ਚੇਅਰ: ਜਾਏਗੀ ਜਾਂ ਰਹੇਗੀ, ਫ਼ੈਸਲਾ ਚੰਦ ਘੰਟਿਆਂ ਬਾਅਦ!
ਇਹ ਮੁਆਵਜਾ ਰਾਸ਼ੀ ਸਥਾਨਕ ਕਮੇਟੀਆਂ ਵਲੋਂ ਦਿੱਤੀ ਜਾਵੇਗੀ ਤੇ ਉਨ੍ਹਾਂ ਵਲੋਂ ਇਸ ਸਬੰਧ ਵਿਚ ਸਿਕਾਇਤ ਆਉਣ ਦੇ 40 ਦਿਨਾਂ ਅੰਦਰ ਉਸਦਾ ਨਿਪਟਾਰਾ ਕਰਨਾ ਹੋਵੇਗਾ। ਕਾਨੂੰਨੀ ਮਾਹਰਾਂ ਮੁਤਾਬਕ ਉੱਚ ਅਦਾਲਤ ਦੇ ਇਸ ਫੈਸਲੇ ਦਾ ਵਿਆਪਕ ਅਸਰ ਹੋਵੇਗਾ ਕਿਉਂਕਿ ਸਰਕਾਰਾਂ ਨੂੰ ਹੁਣ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਗੰਭੀਰ ਹੋਣਾ ਪਏਗਾ।