ਭਿਆਨਕ ਹਾਦਸੇ ’ਚ ਇਕ ਹੀ ਮੁਹੱਲੇ ਦੇ 12 ਜਣਿਆਂ ਦੀ ਹੋਈ ਮੌ+ਤ

0
40

ਮਰਨ ਵਾਲਿਆਂ ਵਿਚ 8 ਬੱਚੇ ਤੇ 3 ਔਰਤਾਂ ਵੀ ਸ਼ਾਮਲ
ਧੌਲਪੁਰ, 20 ਅਕਤੂਬਰ: ਬੀਤੀ ਰਾਤ ਰਾਜਥਸਾਨ ਦੇ ਕਸਬਾ ਧੌਲਪੁਰ ਨਜਦੀਕ ਕਰੋਲੀ-ਧੌਲਪੁਰ ਹਾਈਵੇ ਉਪਰ ਇੱਕ ਟੈਂਪੂ ਟਰੈਵਲਰ ਅਤੇ ਸਲੀਪਰ ਬੱਸ ਵਿਚਕਾਰ ਵਾਪਰੇ ਇੱਕ ਭਿਆਨਕ ਹਾਦਸੇ ਵਿਚ 12 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਦਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ’ਤੇ ਲਾਸ਼ਾਂ ਦੇ ਸੱਥਰ ਵਿਛੇ ਹੋਏ ਸਨ। ਹਾਦਸੇ ਵਿਚ ਸਲੀਪਰ ਬੱਸ ਵਿਚ ਸਵਾਰ ਦਰਜ਼ਨਾਂ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ।

ਇਹ ਵੀ ਪੜ੍ਹੋ:ਸਪਤ ਸ਼ਕਤੀ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਗੰਡੀਵ ਡਿਵੀਜ਼ਨ ਦਾ ਕੀਤਾ ਦੌਰਾ

ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੋਕ ਇੱਕ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਵਾਪਸ ਆ ਰਹੇ ਸਨ ਕਿ ਜਿਆਦਾ ਹਨੇਰਾ ਹੋਣ ਕਾਰਨ ਇਹ ਘਟਨਾ ਵਾਪਰ ਗਈ। ਮ੍ਰਿਤਕਾਂ ਵਿਚ 8 ਬੱਚੇ, 3 ਔਰਤਾਂ ਤੇ ਇੱਕ ਮਰਦ ਵੀ ਸ਼ਾਮਲ ਹੈ, ਜੋਕਿ ਸਾਰੇ ਇੱਕ ਹੀ ਮੁਹੱਲੇ ਦੇ ਰਹਿਣ ਵਾਲੇ ਸਨ। ਘਟਨਾ ਸਮੇਂ ਟੈਪੂ ਟਰੈਵਲਰ ਵਿਚ ਕੁੱਲ 20 ਜਣੇ ਸਵਾਰ ਸਨ, ਜਿੰਨ੍ਹਾਂ ਵਿਚ ਕੁੱਝ ਹੋਰ ਵੀ ਜਖ਼ਮੀ ਹੋਏ ਹਨ। ਸਥਾਨਕ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here