Big News :13 ਵਰ੍ਹੇ ਪਹਿਲਾਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫ਼ਖਰੇ-ਕੌਮ ਦਾ ਖਿਤਾਬ ਵਾਪਸ ਲਿਆ

0
392
414 Views

👉 ਵੋਟਾਂ ਲਈ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣਾ ਮਹਿੰਗਾ ਪਿਆ
👉 ਪੰਥਕ ਧਿਰਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ
ਸ਼੍ਰੀ ਅੰਮ੍ਰਿਤਸਰ ਸਾਹਿਬ, 2 ਦਸੰਬਰ: ਲਗਾਤਾਰ ਸੱਤਾ ਵਿਚ ਬਣੇ ਰਹਿਣ ਦੇ ਲਈ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਅਤੇ ਅਕਾਲੀ ਸਰਕਾਰ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਹੋਈਆਂ ਬੇਅਦਬੀ ਘਟਨਾਵਾਂ ਕਾਰਨ ਆਪਣੇ ਆਖ਼ਰੀ ਸਮੇਂ ਲੋਕਾਂ ਦੀ ਕਚਿਹਰੀ ਵਿਚ ਵੱਡੀ ਹਾਰ ਦਾ ਸਾਹਮਣਾ ਕਰਨ ਅਤੇ ਦੁਨਿਆਵੀਂ ਅਦਾਲਤਾਂ ਦਾ ਸਾਹਮਣਾ ਕਰਦੇ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਿਰੁਧ ਵੀ ਵੱਡੀ ਕਾਰਵਾਈ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਦਿੱਤਾ ਫ਼ਖਰੇ-ਕੌਮ ਦਾ ਖਿਤਾਬ ਵਾਪਸ ਲੈ ਲਿਆ ਹੈ। ਪੰਥ ਦਾ ਇਹ ਸਭ ਤੋਂ ਵੱਡਾ ਅਵਾਰਡ ਅੱਜ ਤੋਂ 13 ਸਾਲ ਪਹਿਲਾਂ 5 ਦਸੰਬਰ 2011 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਤੇ ਪੰਥ ਦੀ ਸੇਵਾ ਲਈ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ ਵੱਡੀ ਖ਼ਬਰ: ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਨੂੰ ਮਿਲੀ ਧਾਰਮਿਕ ਸਜ਼ਾ

ਹਾਲਾਂਕਿ ਸੂਬੇ ਵਿਚ ਵਾਪਰੀਆਂ ਘਟਨਾਵਾਂ ਕਾਰਨ ਪੰਥਕ ਲੀਡਰਸ਼ਿਪ ਵੱਲੋਂ ਲਗਾਤਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹ ਖਿਤਾਬ ਵਾਪਸ ਲੈਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਸਨ। ਜਿਕਰਯੋਗ ਹੈ ਕਿ ਸਾਲ 2007 ਵਿਚ ਜਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਵਿਚ ਬਣੀ ਸੀ ਤਾਂ ਉਸ ਸਮੇਂ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਬਠਿੰਡਾ ਜ਼ਿਲ੍ਹੇ ਵਿਚ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿਖੇ ਦਸਮ ਗੁਰੁੂ ਗੋਬਿੰਦ ਸਿੰਘ ਜੀ ਵਾਂਗ ਸਵਾਂਗ ਰਚ ਕੇ ਜਾਮ-ਏ-ਇੰਸਾਂ ਪਿਲਾਇਆ ਸੀ, ਜਿਸ ਕਾਰਨ ਪੂਰੇ ਪੰਜਾਬ ਵਿਚ ਵੱਡੀਆਂ ਹਿੰਸਕ ਝੜਪਾਂ ਹੋਈਆਂ ਸਨ ਤੇ ਡੇਰਾ ਮੁਖੀ ਵਿਰੁਧ ਪਰਚਾ ਵੀ ਦਰਜ਼ ਕੀਤਾ ਗਿਆ ਸੀ ਅਤੇ ਉਸਦੇ ਵਿਰੁਧ ਸਿੱਖਾਂ ਨੂੰ ਕੋਈ ਸਾਂਝ ਨਾ ਰੱਖਣ ਦਾ ਹੁਕਮਨਾਮਾ ਵੀ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ: ਟਰੈਨਿੰਗ ਪੂਰੀ ਕਰਨ ਤੋਂ ਬਾਅਦ ਡਿਊਟੀ ਜੁਆਇੰਨ ਕਰਨ ਜਾ ਰਹੇ IPS ਅਧਿਕਾਰੀ ਦੀ ਸੜਕ ਹਾਦਸੇ ’ਚ ਹੋਈ ਮੌਤ

ਪ੍ਰੰਤੂ ਬਾਅਦ ਵਿਚ ਅਕਾਲੀ ਸਰਕਾਰ ਦੌਰਾਨ ਹੀ ਸਾਲ 2012 ਵਿਚ ਵੋਟਾਂ ਤੋਂ ਮਹਿਜ਼ ਚਾਰ ਦਿਨ ਪਹਿਲਾਂ ਇਸ ਪਰਚੇ ਨੂੰ ਅਦਾਲਤ ਵਿਚੋਂ ਵਾਪਸ ਲੈਣ ਦੀ ਅਰਜੀ ਦੇ ਦਿੱਤੀ ਗਈ ਸੀ। ਇਸੇ ਤਰ੍ਹਾਂ ਸਾਲ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੂਆਰਾ ਸਾਹਿਬ ਤੋਂ ਚੋਰੀ ਹੋਏ ਸਿੱਖਾਂ ਦੇ ਸਭ ਤੋਂ ਪਵਿੱਤਰ ਗਰੰਥ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਵੀ ਡੇਰਾ ਸਿਰਸਾ ਦਾ ਨਾਮ ਸਿੱਧੇ ਤੌਰ ’ਤੇ ਜੁੜਿਆ ਸੀ। ਇਸ ਸਭ ਦੇ ਬਾਵਜੂਦ ਅਕਾਲੀ ਲੀਡਰਸ਼ਿਪ ਦੇ ਦਬਾਅ ਹੇਠ ਪੰਜ ਜਥੇਦਾਰਾਂ ਵੱਲੋਂ 24 ਸਤੰਬਰ 2015 ਨੂੰ ਇੱਕ ਮੀਟਿੰਗ ਕਰਕੇ ਡੇਰਾ ਮੁਖੀ ਵਿਰੁਧ ਜਾਰੀ ਹੁਕਮਨਾਮਾ ਵਾਪਸ ਲੈ ਲਿਆ ਸੀ, ਜਿਸਦੇ ਵਿਚ ਸਿੱਧੇ ਤੌਰ ‘ਤੇ ਬਾਦਲ ਪ੍ਰਵਾਰ ਉਪਰ ਦੋਸ਼ ਲੱਗੇ ਸਨ ਕਿ ਇੰਨ੍ਹਾਂ ਵੱਲੋਂ ਵੋਟਾਂ ਦੇ ਲਈ ਇਹ ਮੁਆਫ਼ੀ ਦਿਵਾਈ ਸੀ।

ਇਹ ਵੀ ਪੜ੍ਹੋ ਜਿਮਨੀ ਚੋਣਾਂ ’ਚ ਆਪ ਦੇ ਚੁਣੇ ਗਏ ਤਿੰਨ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਚੁੱਕੀ ਸਹੁੰ

ਹਾਲਾਂਕਿ ਸਿੱਖ ਕੌਮ ਵਿਚ ਵਧਦੇ ਰੋਸ਼ ਦੇ ਚੱਲਦੇ 15 ਅਕਤੂਬਰ 2024 ਨੂੰ ਜਥੇਦਾਰਾਂ ਨੇ ਆਪਣਾ ਫੈਸਲਾ ਸੁਧਾਰ ਲਿਆ ਸੀ। ਪ੍ਰੰਤੁੂ ਇਸੇ ਬਾਵਜੂਦ ਸਿੱਖ ਕੌਮ ਵਿਚ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਵਿਰੁਧ ਇੱਕ ਰੋਸ਼ ਪੈਦਾ ਹੋਇਆ ਸੀ, ਜਿਸ ਕਾਰਨ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ, 2019 ਦੀਆਂ ਲੋਕ ਸਭਾ ਚੋਣਾਂ, 2022 ਦੀਆਂ ਮੁੜ ਵਿਧਾਨ ਸਭਾ ਚੋਣਾਂ ਅਤੇ ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਮਿਲੀ ਸੀ। ਜਿਸਤੋਂ ਬਾਅਦ ਅਕਾਲੀ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ਾ ਮੰਗਣਾ ਸ਼ੁਰੂ ਕਰ ਦਿੱਤਾ ਸੀ। ਬਾਅਦ ਵਿਚ ਇਹ ਮਾਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਚਲਾ ਗਿਆ, ਜਿੱਥੇ ਅੱਜ ਇਹ ਅਵਾਰਡ ਵਾਪਸ ਲੈਣ ਦਾ ਫ਼ੈਸਲਾ ਸੁਣਾਇਆ ਗਿਆ ਹੈ।

 

LEAVE A REPLY

Please enter your comment!
Please enter your name here