spot_img
spot_img

ਮੁੱਖ ਮੰਤਰੀ ਵੱਲੋਂ 15 ਉੱਘੀਆਂ ਸ਼ਖਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤ

Date:

spot_img

ਜਲੰਧਰ, 15 ਅਗਸਤ: ਆਜ਼ਾਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 15 ਉੱਘੀਆਂ ਸ਼ਖਸੀਅਤਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਤਿੰਨ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ’ਮੁੱਖ ਮੰਤਰੀ ਰਕਸ਼ਕ ਪਦਕ’, 18 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ’ਮੁੱਖ ਮੰਤਰੀ ਮੈਡਲ’ ਅਤੇ ਦੋ ਮੁਲਾਜ਼ਮਾਂ ਨੂੰ ’ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਇਨ੍ਹਾਂ ਪੁਰਸਕਾਰ ਜੇਤੂਆਂ ਵਿੱਚ ਸਮਾਜਿਕ ਕਾਰਕੁਨ, ਕਲਾਕਾਰ, ਸਾਹਿਤਕਾਰ, ਕਵੀ, ਵਾਤਾਵਰਣ ਪ੍ਰੇਮੀ ਅਤੇ ਸਰਕਾਰੀ ਅਧਿਕਾਰੀ/ਕਰਮਚਾਰੀ ਅਤੇ ਇੱਕ ਵਿਦਿਆਰਥੀ ਸ਼ਾਮਲ ਹੈ, ਜਿਨ੍ਹਾਂ ਨੇ ਵਡੇਰੇ ਜਨਤਕ ਹਿੱਤ ਵਿੱਚ ਆਪੋ-ਆਪਣੇ ਖੇਤਰਾਂ ‘ਚ ਸ਼ਾਨਦਾਰ ਯੋਗਦਾਨ ਪਾਇਆ ਹੈ।

ਮੁੱਖ ਮੰਤਰੀ ਨੇ ਜਲੰਧਰ ਵਿਖੇ ‘ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ’ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ

ਮੁੱਖ ਮੰਤਰੀ ਨੇ ਡਾ. ਜਸਵੀਰ ਸਿੰਘ ਗਿੱਲ (ਲੁਧਿਆਣਾ), ਯੁੱਧਵਿੰਦਰ ਸਿੰਘ (ਲੁਧਿਆਣਾ), ਅਵਤਾਰ ਸਿੰਘ (ਖੁਸਰੋਪੁਰ, ਜਲੰਧਰ), ਗੁਰਵਿੰਦਰਵੀਰ ਸਿੰਘ (ਪੱਤੇਵਾਲ, ਜਲੰਧਰ), ਮਾਸਟਰ ਅਜ਼ਨ ਕਪੂਰ (ਅੰਮ੍ਰਿਤਸਰ), ਵਿਨਾਇਕ ਮਿੱਤਲ (ਲੁਧਿਆਣਾ), ਸੁਨੀਤਾ ਸੱਭਰਵਾਲ (ਪਟਿਆਲਾ), ਰਛਪਾਲ ਕੌਰ ਸਿੱਧੂ (ਪਟਿਆਲਾ), ਮਨੀਤ ਦੀਵਾਨ (ਲੁਧਿਆਣਾ), ਬਰਿੰਦਰ ਸਿੰਘ (ਪਿੰਡ ਮਸਤੀ ਪਾਲ ਕੋਟ, ਹੁਸ਼ਿਆਰਪੁਰ), ਵਿਨੋਦ ਕੁਮਾਰ ਸ਼ਰਮਾ (ਪਟਿਆਲਾ), ਸ਼ਾਮ ਕੁਮਾਰ (ਪਠਾਨਕੋਟ) ਅਤੇ ਲਾਂਬੜਾ ਕਾਂਗੜੀ ਬਹੁਮੰਤਵੀ ਸਹਿਕਾਰੀ ਸੇਵਾ ਸੁਸਾਇਟੀ ਲਾਂਬੜਾ ਨੂੰ ਸਰਟੀਫਿਕੇਟ ਅਤੇ ਪੁਰਸਕਾਰ ਪ੍ਰਦਾਨ ਕੀਤੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਮਨਦੀਪ ਕੁਮਾਰ ਐਸ.ਆਈ., ਜਸਬੀਰ ਸਿੰਘ ਏ.ਐਸ.ਆਈ ਅਤੇ ਰਣਜੀਤ ਸਿੰਘ ਕਾਂਸਟੇਬਲ ਸਮੇਤ ਤਿੰਨ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਵੱਕਾਰੀ ’ਮੁੱਖ ਮੰਤਰੀ ਰਕਸ਼ਕ ਪਦਕ’ ਨਾਲ ਸਨਮਾਨਿਤ ਕੀਤਾ।

ਬਠਿੰਡਾ ਦੀ Multi Level Car Parking ਦੀ tow van ਦਾ ਠੇਕਾ ਹੋਵੇਗਾ ਰੱਦ !

ਭਗਵੰਤ ਸਿੰਘ ਮਾਨ ਨੇ ਜਗਵਿੰਦਰ ਸਿੰਘ ਕਮਾਂਡੈਂਟ, ਜਸਕਿਰਨਜੀਤ ਸਿੰਘ ਤੇਜਾ ਡੀ.ਸੀ.ਪੀ ਲੁਧਿਆਣਾ, ਸਵਰਨਦੀਪ ਸਿੰਘ ਏ.ਆਈ.ਜੀ., ਵਿਕਾਸ ਸੱਭਰਵਾਲ ਏ.ਆਈ.ਜੀ., ਮਨੀਸ਼ ਕੁਮਾਰ ਡੀ.ਐਸ.ਪੀ. ਵਿਜੀਲੈਂਸ ਬਿਊਰੋ, ਸੁਖਵਿੰਦਰ ਸਿੰਘ ਇੰਸਪੈਕਟਰ, ਪਰਮਜੀਤ ਸਿੰਘ ਇੰਸਪੈਕਟਰ, ਅਮਰਜੀਤ ਸਿੰਘ ਇੰਸਪੈਕਟਰ, ਨਵਜੋਤ ਸਿੰਘ ਸਿੱਧੂ ਇੰਸਪੈਕਟਰ, ਕੁਲਵਿੰਦਰ ਸਿੰਘ ਇੰਸਪੈਕਟਰ, ਜਤਿੰਦਰ ਸਿੰਘ ਇੰਸਪੈਕਟਰ, ਜਗਨਦੀਪ ਸਿੰਘ ਸਬ-ਇੰਸਪੈਕਟਰ, ਭੋਲਾ ਨਾਥ ਸਬ-ਇੰਸਪੈਕਟਰ, ਜਗਦੀਸ਼ ਸਿੰਘ ਏ.ਐੱਸ.ਆਈ., ਹਰਪ੍ਰੀਤ ਕੌਰ ਏ.ਐੱਸ.ਆਈ., ਹਰਜੀਤ ਸਿੰਘ ਏ.ਐੱਸ.ਆਈ., ਰਤਨ ਲਾਲ ਏ.ਐੱਸ.ਆਈ ਅਤੇ ਸੁਖਜੀਤ ਸਿੰਘ ਹੈੱਡ ਕਾਂਸਟੇਬਲ ਸਮੇਤ 18 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਬੇਮਿਸਾਲ ਸੇਵਾਵਾਂ ਲਈ ’ਮੁੱਖ ਮੰਤਰੀ ਮੈਡਲ’ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਗ੍ਰਾਮ ਪੰਚਾਇਤ ਰੁੜਕਾਂ ਕਲਾਂ ਅਤੇ ਸੁਮਿਤਰੀ ਦੇਵੀ ਆਸ਼ਾ ਵਰਕਰ ਪਿੰਡ ਬੁਲੰਦਪੁਰ (ਜਲੰਧਰ) ਨੂੰ ਵੀ ’ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਇਸ ਮੌਕੇ ਭਗਵੰਤ ਸਿੰਘ ਮਾਨ ਨੇ ਡੀ.ਆਈ.ਜੀ ਇੰਦਰਬੀਰ ਸਿੰਘ, ਪਰੇਡ ਕਮਾਂਡਰ ਵੈਭਵ ਚੌਧਰੀ ਆਈ.ਪੀ.ਐਸ ਅਤੇ ਦੀਪਕਰਨ ਸਿੰਘ ਪੀ.ਪੀ.ਐਸ ਦੀ ਅਗਵਾਈ ਵਾਲੀ ਟੈਂਟ ਪੈੱਗਿੰਗ ਟੀਮ ਨੂੰ ਵੀ ਸਨਮਾਨਿਤ ਕੀਤਾ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੋਦੀ ਸਰਕਾਰ ਨੇ ਲੋਕਾਂ ‘ਤੇ ਈ-20 ਪੈਟਰੋਲ ਥੋਪਣ ਲਈ ਆਟੋ ਕੰਪਨੀਆਂ ਤੋਂ ਝੂਠ ਬੁਲਵਾਇਆ- ਕੇਜਰੀਵਾਲ

👉ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਨੇ ਝੂਠ...

Vigilance Bureau ਨੇ ਰਿਕਵਰੀ ਏਜੰਟ ਨੂੰ 10,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

Ludhiana News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

151 ਬੇਲ ਪੱਤਰ ਦੇ ਪੌਦੇ ਲਗਾਉਣ ਦੀ ਮੁਹਿੰਮ ਦਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤਾ ਆਗਾਜ਼

Bathinda News:ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਅਤੇ ਵਾਤਾਵਰਣ ਸੰਭਾਲ ਪ੍ਰਤੀ...

ਹੜ੍ਹਾਂ ਤੋਂ ਬਚਾਅ ਤੇ ਜੰਗਲੀ ਜੀਵ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਵੱਡਾ ਕਦਮ

👉ਬਿਆਸ ਤੇ ਰਾਵੀ ਦਰਿਆ ਦੀਆਂ 7 ਥਾਵਾਂ 'ਤੇ ਡੀ-ਸਿਲਟਿੰਗ...