ਸਾਥੀਆਂ ਨੇ ਦਿੱਤੀ ਸ਼ਾਨਦਾਰ ਵਿਦਾਈ
ਬਠਿੰਡਾ, 31 ਅਕਤੂਬਰ : ਪੰਜਾਬ ਪੁਲਿਸ ਦੇ ਹੌਣਹਾਰ ਅਧਿਕਾਰੀ ਰਹੇ ਡੀਐਸਪੀ ਦਵਿੰਦਰ ਸਿੰਘ ਗਿੱਲ ਮੰਗਲਵਾਰ ਨੂੰ ਅਪਣੀ 34 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਗਏ। ਬਠਿੰਡਾ ਵਿਖੇ ਬਤੌਰ ਡੀਐਸਪੀ ਡੀ ਸੇਵਾਵਾਂ ਨਿਭਾ ਰਹੇ ਸ: ਗਿੱਲ ਨੇ 1990 ਵਿਚ ਬਤੌਰ ਏ.ਐਸ.ਆਈ ਪੰਜਾਬ ਪੁਲਿਸ ਵਿਚ ਅਪਣੀ ਨੌਕਰੀ ਸ਼ੁਰੂ ਕੀਤੀ ਸੀ। ਜਿਸਤੋਂ ਬਾਅਦ 1994 ਵਿਚ ਸਬ ਇੰਸਪੈਕਟਰ, 2003 ਵਿਚ ਇੰਸਪੈਕਟਰ ਅਤੇ 2013 ਵਿਚ ਡੀਐਸਪੀ ਦੇ ਤੌਰ ‘ਤੇ ਪਦਉੱਨਤ ਹੋਏ।
ਇਮਾਨਦਾਰੀ ਤੇ ਬੇਈਮਾਨੀ ਦੇ ਫ਼ਰਕ ਨੂੰ ਸਮਝ ਕੇ ਭ੍ਰਿਸ਼ਟਾਚਾਰ ਨੂੰ ਪਾਈ ਜਾ ਸਕਦੀ ਹੈ ਨੱਥ : ਸ਼ੌਕਤ ਅਹਿਮਦ ਪਰੇ
ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅਪਣੀ ਨੌਕਰੀ ਪ੍ਰਤੀ ਸੁਹਿਰਦਤਾ, ਵਚਨਵਧਤਾ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਂਦਿਆਂ ਡੀਐਸਪੀ ਦਵਿੰਦਰ ਸਿੰਘ ਗਿੱਲ ਨੂੰ ਕਈ ਵਾਰ ਸਨਮਾਨਿਆਂ ਗਿਆ। ਉਨ੍ਹਾਂ ਦੇ ਸਾਥੀਆਂ ਮੁਤਾਬਕ ਡੀਐਸਪੀ ਗਿੱਲ ਦੀ ਸਰਵਿਸ ਹਮੇਸ਼ਾ ਆਊਟਸਟੈਡਿੰਗ ਰਹੀ। ਇਸਤੋਂ ਇਲਾਵਾ ਉਹ ਸੁਭਾਅ ਪੱਖੋਂ ਵੀ ਬੇਹੱਦ ਮਿਲਣਸਾਰ ਰਹੇ ਹਨ।
ਮਨਪ੍ਰੀਤ ਬਾਦਲ ਨੇ ਭੁਗਤੀ ਵਿਜੀਲੈਂਸ ਦੀ ਪੇਸ਼ੀ, ਕੇਸ ਸੀਬੀਆਈ ਨੂੰ ਸੌਪਣ ਦੀ ਕੀਤੀ ਮੰਗ
ਉਨ੍ਹਾਂ ਦੀ ਸੇਵਾਮੁਕਤੀ ਮੌਕੇ ਸੁਭਾਕਾਮਨਾਵਾਂ ਦੇਣ ਵਲਿਆਂ ਵਿਚ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਤੋਂ ਇਲਾਵਾ ਐਸ.ਪੀ ਸਿਟੀ ਨਰਿੰਦਰ ਸਿੰਘ, ਗੁਰਵਿੰਦਰ ਸਿੰਘ ਸੰਘਾ, ਡੀਐਸਪੀ ਸਿਟੀ ਗੁਰਪ੍ਰੀਤ ਸਿੰਘ, ਡੀਐਸਪੀ ਸਿਟੀ ਕੁਲਦੀਪ ਸਿੰਘ, ਡੀਐਸਪੀ ਟਰੈਫ਼ਿਕ ਸੰਜੀਵ ਕੁਮਾਰ ਸਹਿਤ ਹੋਰ ਸਟਾਫ਼ ਵੀ ਮੌਜੂਦ ਰਿਹਾ।
Share the post "34 ਸਾਲਾਂ ਦੀ ਸਾਨਦਾਰ ਸਰਵਿਸ ਤੋਂ ਬਾਅਦ ਸੇਵਾਮੁਕਤ ਹੋਏ ਡੀਐਸਪੀ ਦਵਿੰਦਰ ਸਿੰਘ ਗਿੱਲ"