Monday, May 4, 2026
spot_img
spot_img

ਜ਼ਿਲ੍ਹਾ ਬਠਿੰਡਾ ‘ਚ 222.49 ਲੱਖ ਰੁਪਏ ਦੀ ਲਾਗਤ ਨਾਲ ਬਣੇ 6 ਨਵੇਂ ਖੇਡ ਮੈਦਾਨ ਲੋਕ ਸਮਰਪਤ

Date:

spot_img

Bathinda News: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ ਚਲਾਏ ਗਏ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਸੂਬੇ ਭਰ ਵਿਚ 3100 ਨਵੇਂ ਖੇਡ ਮੈਦਾਨ ਪੇਂਡੂ ਖੇਤਰਾਂ ਚ ਲੋਕ ਅਰਪਣ ਕੀਤੇ ਜਾ ਰਹੇ ਹਨ । ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਮੋਹਾਲੀ ਵਿਖੇ ਇਸ ਦੀ ਸ਼ੁਰੂਆਤ ਕੀਤੀ ਗਈ, ਜਦਕਿ ਜ਼ਿਲ੍ਹਾ ਬਠਿੰਡਾ ਪੱਧਰ ‘ਤੇ ਸਬੰਧਿਤ ਵਿਧਾਇਕਾਂ ਅਤੇ ਅਫਸਰਾਂ ਵੱਲੋਂ ਸਬੰਧਿਤ ਖੇਤਰਾਂ ਵਿਚ 6 ਖੇਡ ਮੈਦਾਨ ਲੋਕ ਸਮਰਪਤ ਕੀਤੇ ਗਏ ।ਇਨ੍ਹਾਂ 6 ਮਾਡਲ ਖੇਡ ਮੈਦਾਨਾਂ ਦਾ ਉਦਘਾਟਨ ਅੱਜ ਕੀਤਾ ਗਿਆ। ਕੁਲ 222.49 ਲੱਖ ਰੁਪਏ ਦੀ ਲਾਗਤ ਨਾਲ ਬਣੇ 6 ਨਵੇਂ ਖੇਡ ਮੈਦਾਨਾਂ ‘ਚ ਖਿਡਾਰੀਆਂ ਲਈ ਵੱਖ-ਵੱਖ ਸੁਵਿਧਾਵਾਂ ਮੌਜੂਦ ਹਨ। ਤਲਵੰਡੀ ਸਾਬੋ ਦੇ ਪਿੰਡ ਬੰਗੀ ਦੀਪਾ ਸਿੰਘ ਖੇਡ ਮੈਦਾਨ ਲਗਭਗ 54.75 ਲੱਖ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਤਲਵੰਡੀ ਸਾਬੋ ਤੋਂ ਵਿਧਾਇਕ ਤੇ ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਵੱਲੋਂ ਕੀਤਾ ਗਿਆ।

ਇਹ ਵੀ ਪੜ੍ਹੋ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਹਲਕਾ ਵਾਰ ਕੀਤੀਆਂ ਜਾਣਗੀਆਂ ਵਿਸ਼ੇਸ਼ ਬੈਠਕਾਂ : ਡਿਪਟੀ ਕਮਿਸ਼ਨਰ

ਇਸ ਮੌਕੇ ਬੋਲਦਿਆਂ ਪਿੰਡ ਬੰਗੀ ਦੀਪਾ ਸਿੰਘ ਵਿਖੇ ਪ੍ਰੋ: ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਪੰਜਾਬ ਦੇ ਪਿੰਡਾਂ ਵਿੱਚ 3,100 ਖੇਡ ਮੈਦਾਨ ਬਣਾਏ ਜਾ ਰਹੇ ਹਨ।ਜ਼ਿਲ੍ਹਾ ਬਠਿੰਡਾ ਵਿੱਚ, ਪਹਿਲੇ ਪੜਾਅ ਦੇ ਤਹਿਤ ਕੁੱਲ 15 ਖੇਡ ਮੈਦਾਨ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 6 ਖੇਡ ਮੈਦਾਨਾਂ ਨੂੰ ਅੱਜ ਦੇ ਉਦਘਾਟਨ ਸਮਾਗਮਾਂ ਦੌਰਾਨ ਲੋਕਾਂ ਲਈ ਸਮਰਪਿਤ ਕੀਤਾ ਗਿਆ। ਸਿਰਫ਼ ਜ਼ਿਲ੍ਹਾ ਬਠਿੰਡਾ ਲਈ, ਇਨ੍ਹਾਂ ਸਹੂਲਤਾਂ ‘ਤੇ ਕੁੱਲ 56.55 ਕਰੋੜ ਦਾ ਖਰਚਾ ਕੀਤਾ ਜਾ ਰਿਹਾ ਹੈ।ਇਨ੍ਹਾਂ ਖੇਡ ਮੈਦਾਨਾਂ ਨੂੰ ਲੰਬੇ ਸਮੇਂ ਤੱਕ ਟਿਕਾਊ ਬਣਾਏ ਰੱਖਣ ਲਈ, ਸਰਕਾਰ ਵੱਲੋਂ ਹਰ ਮੈਦਾਨ ਸਬੰਧੀ ਸਥਾਨਕ “ਪਿੰਡ ਖੇਡ ਅਤੇ ਫਿਟਨੈੱਸ ਕਮੇਟੀ” ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਕਮੇਟੀ ਵਿੱਚ ਪਿੰਡ ਦਾ ਸਰਪੰਚ, ਯੂਥ ਕਲੱਬ ਪ੍ਰਧਾਨ ਅਤੇ ਹੋਰ ਸਥਾਨਕ ਨੁਮਾਇੰਦੇ ਸ਼ਾਮਲ ਹੋਣਗੇ, ਜੋ ਸੰਭਾਲ ਅਤੇ ਰੱਖ-ਰਖਾਵ ਦੀ ਦੇਖਭਾਲ ਕਰਨਗੇ। ਹਰ ਖੇਡ ਮੈਦਾਨ ਲਈ ਸਾਲਾਨਾ 1,00,000 ਦੀ ਰੱਖ-ਰਖਾਵ ਰਕਮ ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚੋਂ 50,000 ਗ੍ਰਾਮ ਪੰਚਾਇਤ ਅਤੇ 50,000 ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣਗੇ।

ਇਹ ਵੀ ਪੜ੍ਹੋ Bathinda Police ਦੀ ਵੱਡੀ ਕਾਰਵਾਈ; ਈ-ਰਿਕਸ਼ਾ ਚਾਲਕ ‘ਲੈਂਡੀ ਗੈਂਗ’ ਦੀ ਸਰਗਨਾ ਵਿਰੁਧ ਪਰਚਾ ਦਰਜ਼

ਨਥਾਣਾ ਬਲਾਕ ਦੇ ਲਹਿਰਾ ਬੇਗਾ ਖੇਡ ਮੈਦਾਨ ਦੀ ਉਸਾਰੀ 13.56 ਲੱਖ ਨਾਲ ਕੀਤੀ ਗਈ ਹੈ, ਜਿਸ ਦਾ ਉਦਘਾਟਨ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ ਵੱਲੋਂ ਕੀਤਾ ਗਿਆ। ਵਿਧਾਇਕ ਮੌੜ ਸ. ਸੁਖਵੀਰ ਸਿੰਘ ਮਾਈਸਰਖਾਨਾ ਨੇ 51.99 ਲੱਖ ਦੀ ਲਾਗਤ ਨਾਲ ਤਿਆਰ ਪਿੰਡ ਰਾਮਪੁਰਾ ਖੇਡ ਮੈਦਾਨ ਦਾ ਉਦਘਾਟਨ ਕੀਤਾ, ਜਦਕਿ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸ਼੍ਰੀਮਤੀ ਵੀਰਪਾਲ ਕੌਰ ਨੇ ਬਲਾਕ ਭਗਤਾ ਭਾਈਕਾ ਦੇ ਪਿੰਡ ਗੁਰੂਸਰ ਵਿਖੇ 27.18 ਲੱਖ ਦੀ ਲਾਗਤ ਵਾਲੇ ਖੇਡ ਮੈਦਾਨ ਦਾ ਉਦਘਾਟਨ ਕੀਤਾ, ਇਸ ਤੋਂ ਇਲਾਵਾ, ਸ. ਬਲਕਰਨ ਸਿੰਘ, ਐਸ.ਡੀ.ਐਮ. ਬਠਿੰਡਾ ਨੇ ਸੰਗਤ ਬਲਾਕ ਵਿੱਚ ਕਾਲਝਰਾਨੀ ਖੇਡ ਮੈਦਾਨ ( ਲਾਗਤ 29.81 ਲੱਖ) ਦਾ ਉਦਘਾਟਨ ਕੀਤਾ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਹਰਦੀਪ ਸਿੰਘ ਸਰਾਂ ਅਤੇ ਜਸਵਿੰਦਰ ਸਿੰਘ ਸਿੰਦਾ ਵੱਲੋਂ ਬਠਿੰਡਾ (ਦਿਹਾਤੀ) ਦੇ ਪਿੰਡ ਚੁੱਘੇ ਖੁਰਦ ਵਿਖੇ 45.20 ਲੱਖ ਦੀ ਲਾਗਤ ਨਾਲ ਤਿਆਰ ਕਰਵਾਏ ਗਏ ਖੇਡ ਮੈਦਾਨ ਦਾ ਉਦਘਾਟਨ ਕੀਤਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

उद्योग एवं वाणिज्य मंत्री राव नरबीर सिंह ने गुरुग्राम में की उच्चस्तरीय समीक्षा बैठक

👉सड़क, ड्रेनेज, सफाई और पेयजल व्यवस्थाओं को लेकर अधिकारियों...