Monday, May 4, 2026
spot_img
spot_img

Bathinda Police ਦੀ ਵੱਡੀ ਕਾਰਵਾਈ; ਈ-ਰਿਕਸ਼ਾ ਚਾਲਕ ‘ਲੈਂਡੀ ਗੈਂਗ’ ਦੀ ਸਰਗਨਾ ਵਿਰੁਧ ਪਰਚਾ ਦਰਜ਼

Date:

spot_img

Bathinda News: Bathinda Police ; ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਚਰਚਾ ਵਿਚ ਚੱਲੀ ਆ ਰਹੀ ਬਠਿੰਡਾ ਦੀ ਈ-ਰਿਕਸ਼ਾ ਚਾਲਕ ‘ਲੈਂਡੀ ਗੈਂਗ’ ਵਿਰੁਧ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਮਰਦ ਸਵਾਰੀਆਂ ਨੂੰ ਮੋਹ ਜਾਲ ਵਿੱਚ ਫਸਾਉਣ ਤੋਂ ਬਾਅਦ ਡਰਾ-ਧਮਕਾ ਕੇ ਪੈਸੇ ਲੁੱਟਣ ਵਾਲੀ ਇਸ ਔਰਤ ਵਿਰੁਧ ਥਾਣਾ ਕੋਤਵਾਲੀ ਪੁਲਿਸ ਨੇ ਬੀਐਨਸ ਦੀ ਧਾਰਾ 308(2) ਤਹਿਤ ਕੇਸ ਦਰਜ਼ ਕੀਤਾ ਹੈ।

ਇਹ ਵੀ ਪੜ੍ਹੋ West Bengal Elections Result; ਪੱਛਮੀ ਬੰਗਾਲ ‘ਚ BJP ਨੇ ਢਾਹਿਆ ‘ਮਮਤਾ’ ਦਾ ਕਿਲਾ!

ਇਹ ਕਾਰਵਾਈ ਇਸ ਔਰਤ ਤੋਂ ਪੀੜ੍ਹਤ ਸਤਪਾਲ ਸਿੰਗਲਾ ਵਾਸੀ ਗੁਰੂ ਨਾਨਕਪੁਰਾ ਮੁਹੱਲਾ ਬਠਿੰਡਾ ਦੀ ਸਿਕਾਇਤ ‘ਤੇ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਪੂਜਾ ਸ਼ਰਮਾ ਪਤਨੀ ਰਾਕੇਸ਼ ਕੁਮਾਰ ਵਾਸੀ ਜੀਤ ਮੱਲ ਵਾਲੀ ਗਲੀ ਨੇੜੇ ਪੁਰਾਣਾ ਥਾਣਾ ਬਠਿੰਡਾ ਉਪਰ ਦੋਸ਼ ਹਨ ਕਿ ਉਹ ਈ-ਰਿਕਸ਼ਾ ਚਲਾਉਦੀ ਹੈ ਅਤੇ ਇਸ ਦੌਰਾਨ ਇਕੱਲੀ ਮਰਦ ਸਵਾਰੀ ਨੂੰ ਪਹਿਲਾਂ ਆਪਣੇ ਝੂਠੇ ਪ੍ਰੇਮ ਜਾਲ ਵਿਚ ਫ਼ਸਾਉਂਦੀ ਹੈ ਤੇ ਮੁੜ ਕੇ ਉਸਨੂੰ ਸੁੰਨਸਾਨ ਥਾਂ ‘ਤੇ ਲਿਜਾ ਕੇ ਲੁੱਟ-ਖੋਹ ਕਰਦੀ ਹੈ।

ਇਹ ਵੀ ਪੜ੍ਹੋ Faridkot News : ਕੇਂਦਰੀ ਜੇਲ੍ਹ ਮੁੜ ਚਰਚਾ ‘ਚ; ਕੈਦੀ ਨੇ ਫ਼ਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ

ਇਸ ਦੌਰਾਨ ਸਵਾਰੀ ਨੂੰ ਡਰਾਉਣ ਲਈ ਧਮਕਾਇਆ ਵੀ ਜਾਂਦਾ। ਚਰਚਾ ਮੁਤਾਬਕ ਇਸ ਲੈਂਡੀ ਗੈਂਗ ਨਾਲ ਹੋਰ ਮੈਂਬਰ ਵੀ ਜੁੜੇ ਹੋਏ ਹਨ, ਜਿੰਨ੍ਹਾਂ ਦੇ ਬਾਰੇ ਇਸਦੀ ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਹੋ ਸਕਦਾ ਹੈ।ਦਸਣਾ ਹੈ ਕਿ ਇਸ ਔਰਤ ਦੀਆਂ ਕੁੱਝ ਵੀਡੀਓ ਵੀ ਸਮਾਜ ਸੇਵੀ ਵਰਕਰਾਂ ਵੱਲੋਂ ਵਾਈਰਲ ਕੀਤੀਆਂ ਗਈਆਂ ਸਨ, ਜਿਸਤੋਂ ਬਾਅਦ ਇਸ ਗੈਂਗ ਬਾਰੇ ਖੁਲਾਸਾ ਹੋਇਆ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related