ਚੰਡੀਗੜ੍ਹ, 9 ਨਵੰਬਰ : ਹਰਿਆਣਾ ਸਰਕਾਰ ਯਾਤਰੀਆਂ ਦੀ ਸਹੂਲਤ ਲਈ 650 ਨਵੀਆਂ ਬੱਸਾਂ ਖਰੀਦੇਗੀ। ਇੰਨ੍ਹਾਂ ਵਿਚ 150 ਏਸੀ ਬੱਸਾਂ ਅਤੇ 500 ਨੌਨ ਏਸੀ ਬੱਸਾਂ ਸ਼ਾਮਿਲ ਹੋਣਗੀਆਂ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਸਰਕਾਰ ਯਾਤਰੀਆਂ ਦੀ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਟਰਾਂਸਪੋਰਟ ਦੇ ਬੇੜੇ ਵਿਚ 650 ਹੋਰ ਨਵੀਆਂ ਬੱਸਾਂ ਸ਼ਾਮਿਲ ਕਰੇਗੀ। ਜਿਨ੍ਹਾਂ ਦਾ ਅੰੰਦਾਜਾ ਆਉਣ ਵਾਲੀ ਹਾਈ ਪਾਵਰ ਪਰਚੇਜ ਕਮੇਟੀ ਵਿਚ ਅਨੂਮੋਦਨ ਲਈ ਭੇਜੀ ਜਾਵੇਗੀ। ਟਰਾਂਸਪੋਰਟ ਮੰਤਰੀ ਨੇ ਦਸਿਆ ਕਿ ਨਵੀਂ ਬੱਸਾ ਵਾਤਾਵਰਣ ਮਾਨਕਾਂ ਅਨੁਰੂਪ ਹੋਣਗੀਆਂ, ਤਾਂ ਜੋ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋਪੰਜਾਬ ਯੂਨੀਵਰਸਿਟੀ ਦੇ ਰੁਤਬੇ ਨੂੰ ਕਾਇਮ ਰੱਖਣ ਲਈ ਹਰ ਮੁਹਾਜ਼ ਉਤੇ ਲੜਾਂਗੇ: ਮੀਤ ਹੇਅਰ
ਇੰਨ੍ਹਾਂ ਬੱਸਾਂ ਵਿਚ ਬੀਐਸ 6 ਮਾਪਦੰਡ ਦੇ ਇੰਜਨ ਹੋਣਗੇ। ਉਨ੍ਹਾਂ ਨੇ ਦਸਿਆ ਕਿ ਟ੍ਰਾਂਸਪੋਰਟ ਮੰਤਰੀ ਬਨਣ ਦੇ ਤੁਰੰਤ ਬਾਅਦ ਤੋਂ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਬੱਸ ਅੱਡਿਆਂ ਨੂੰ ਦਰੁਸਤ ਕੀਤਾ ਜਾਵੇ, ਤਾਂ ਜੋ ਯਾਤਰੀਆਂ ਨੂੰ ਅਸਹੂਲਤ ਨਾ ਹੋਵੇ। ਯਾਤਰੀਆਂ ਨੂੰ ਸਾਰੀ ਮੁੱਢਲੀ ਸਹੂਲਤਾਂ ਮਿਲਣ ਤੇ ਬੈਠਣ ਦੀ ਸਮੂਚੀ ਵਿਵਸਥਾ ਹੋਵੇ ਇਸ ਦਾ ਵਿਸ਼ੇਸ਼ ਧਿਆਨ ਸਰਕਾਰ ਵੱਲੋਂ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਯਾਤਰੀਆਂ ਨੂੰ ਸਹੂਲੀਅਤ ਲਈ ਬੱਸ ਅੱਡਿਆ ਦਾ ਕਾਇਆਕਲਪ ਕਰਵਾ ਰਹੀ ਹੈ। ਭਵਿੱਖ ਵਿਚ ਇਸ ਦਾ ਸਾਕਾਤਮਕ ਨਤੀਜੇ ਦੇਖਣ ਨੂੰ ਮਿਲੇਣਗੇ।
Share the post "ਹਰਿਆਣਾ ਰਾਜ ਟਰਾਂਸਪੋਰਟ ਬੇੜੇ ਵਿਚ ਸ਼ਾਮਿਲ ਹੋਣਗੀਆਂ 650 ਨਵੀਆਂ ਬੱਸਾਂ :ਟਰਾਂਸਪੋਰਟ ਮੰਤਰੀ ਅਨਿਲ ਵਿਜ"