WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

67ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਕਸਿੰਗ ਮਾਨਸਾ ’ਚ ਸ਼ਾਨੋ ਸ਼ੋਕਤ ਨਾਲ ਸ਼ੁਰੂ

ਪੰਜਾਬ ਸਰਕਾਰ ਖੇਡਾਂ ਦੀ ਪ੍ਰਫੁੱਲਤਾ ਲਈ ਵਚਨਬੱਧ-ਵਿਧਾਇਕ ਬਣਾਂਵਾਲੀ
ਹਰਦੀਪ ਸਿੰਘ ਸਿੱਧੂ
ਮਾਨਸਾ 4 ਨਵੰਬਰ:ਪੰਜਾਬ ਸਰਕਾਰ ਖੇਡਾਂ ਦੀ ਪ੍ਰਫੁੱਲਤਾ ਲਈ ਵਚਨਬੱਧ ਹੈ,ਸਰਕਾਰ ਦੀ ਖੇਡ ਨੀਤੀ ਪੰਜਾਬ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਹੈ,ਜਿਸ ਦੇ ਭਵਿੱਖ ’ਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ। ਇਸ ਗੱਲ ਦਾ ਦਾਅਵਾ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ ਹਲਕਾ ਸਰਦੂਲਗੜ੍ਹ ਨੇ ਮਾਨਸਾ ਦੇ ਖਾਲਸਾ ਹਾਈ ਸਕੂਲ ਵਿਖੇ ਸ਼ੁਰੂ ਹੋਈਆਂ 67ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਕਸਿੰਗ ਅੰਡਰ 14,17,19 ਸਾਲ (ਲੜਕੇ) ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਨੂੰ ਲਾਗੂ ਕਰਿਆ ਬੇਸ਼ੱਕ ਥੋੜ੍ਹਾ ਸਮਾਂ ਹੋਇਆ ਹੈ,ਪਰ ਇਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ,ਉਨ੍ਹਾਂ ਇਸ ਦੀ ਉਦਾਹਰਣ ਏਸ਼ੀਆ ਖੇਡਾਂ ਦੌਰਾਨ ਪੰਜਾਬ ਦੇ ਖਿਡਾਰੀਆਂ ਵੱਲ੍ਹੋਂ ਵੱਡੀ ਗਿਣਤੀ ’ਚ ਜੇਤੂ ਤਗਮਿਆਂ ਨੂੰ ਦੱਸਿਆ।

ਕਿਸਾਨਾਂ ਨੂੰ ਪਰਾਲੀ ਸਾੜਣ ਤੋਂ ਰੋਕਣ ਗਏ ਅਧਿਕਾਰੀ ਤੋਂ ਅੱਗ ਲਗਾਉਣਾ ਪਿਆ ਮਹਿੰਗਾ, ਕਿਸਾਨ ਆਗੂਆਂ ਵਿਰੁਧ ਪਰਚਾ ਦਰਜ਼

ਉਨ੍ਹਾਂ ਇਸ ਗੱਲ ’ਤੇ ਵੀ ਮਾਣ ਮਹਿਸੂਸ ਕੀਤਾ ਕਿ ਇਨ੍ਹਾਂ ਏਸ਼ੀਆ ਖੇਡਾਂ ਦੌਰਾਨ ਮਾਨਸਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਅੱਧੀ ਦਰਜਨ ਦੇ ਕਰੀਬ ਤਗਮੇ ਆਪਣੀ ਝੋਲੀ ਪਾਏ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮਾਨਸਾ ਹਰਿੰਦਰ ਭੁੱਲਰ ਦੀ ਅਗਵਾਈ ’ਚ ਅੱਜ ਅੱਜ ਸ਼ੁਰੂ ਹੋਏ ਰਾਜ ਪੱਧਰੀ ਬਾਕਸਿੰਗ ਦੇ ਮੁੱਢਲੇ ਮੁਕਾਬਲਿਆਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਇਕ ਦੂਜੇ ਵਿਰੁੱਧ ਪੂਰੇ ਦਮਖਮ ਨਾਲ ਘਸੁੰਨ ਜੜੇ। ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਸਕੂਲੀ ਖੇਡਾਂ ਲਈ ਪੰਜਾਬ ਦੇ 23 ਜ਼ਿਲ੍ਹਿਆਂ ਅਤੇ ਖੇਡ ਵਿੰਗਾਂ ਤੋਂ ਆ ਰਹੇ ਸਕੂਲੀ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਲਈ ਢੁਕਵੇਂ ਗਰਾਊਂਡ ਅਤੇ ਰਹਿਣ ਲਈ ਸ਼ਾਨਦਾਰ ਪ੍ਰਬੰਧ ਸ਼ਹਿਰ ਦੇ ਵੱਖ-ਵੱਖ ਸਕੂਲਾਂ ’ਚ ਕੀਤੇ ਗਏ ਹਨ।

ਪ੍ਰਾਈਵੇਟ ਬੱਸ ਅਪਰਟਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਾਲੀ ਦੀਵਾਲੀ ਮਨਾਉਣ ਦੇ ਲਗਾਏ ਪੋਸਟਰ

ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰਬੰਧਾਂ ਲਈ ਸਰੀਰਕ ਸਿੱਖਿਆ ਅਧਿਆਪਕ ਪਿਛਲੇ ਕਈ ਦਿਨਾਂ ਡਟੇ ਹੋਏ ਹਨ।ਰਾਜ ਪੱਧਰੀ ਖੇਡਾਂ ਦੌਰਾਨ ਡਿਪਟੀ ਡੀਈਓ ਗੁਰਲਾਭ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ,ਰਾਜਵੀਰ ਮੋਦਗਿਲ ਕਨਵੀਨਰ, ਰਾਮਨਾਥ ਧੀਰਾ ਕੋ-ਕਨਵੀਨਰ, ਸ਼ਮਸ਼ੇਰ ਸਿੰਘ ਨੇ ਵੀ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।ਸਟੇਟ ਪੱਧਰੀ ਅੰਡਰ 17 ਸਾਲ ਵਰਗ ਦੇ 46-48 ਕਿਲੋ ਭਾਰ ਦੇ ਮੁੱਢਲੇ ਮੁਕਾਬਲਿਆਂ ਦੌਰਾਨ ਅੱਜ ਅਨਮੋਲਪਾਲ ਅੰਮ੍ਰਿਤਸਰ ਨੇ ਸੰਜੇ ਕੇਸੀ ਲੁਧਿਆਣਾ ਨੂੰ,ਗਨੇਸ਼ ਜਲੰਧਰ ਵਿੰਗ ਨੇ। ਪ੍ਰਭਨੂਰ ਫਾਜਿਲਕਾ ਨੂੰ, ਹਰਸਿਮਰਨ ਪਟਿਆਲਾ ਨੇ ਜ਼ਸ਼ਨਪ੍ਰੀਤ ਗੁਰਦਾਸਪੁਰ ਨੂੰ, ਚਿਰਾਗ ਮੋਹਾਲੀ ਵਿੰਗ ਨੇ ਸਨਮਦੀਪ ਮੋਗਾ ਨੂੰ, ਭਵਨਪ੍ਰੀਤ ਸਿੰਘ ਸੰਗਰੂਰ ਨੇ ਰਿਸ਼ਵ ਭਗਤ ਜਲੰਧਰ ਨੂੰ ਹਰਾਇਆ।

ਪੰਜਾਬ ਦੇ ਵਿਗੜ ਰਹੇ ਹਾਲਾਤ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ: ਰਾਜਾ ਵੜਿੰਗ

48-50 ਕਿਲੋ ਭਾਰ ਦੇ ਮੁਕਾਬਲਿਆਂ ਦੌਰਾਨ ਇੰਦਰਜੀਤ ਸਿੰਘ ਬਠਿੰਡਾ ਨੇ ਤਨਵੀਰ ਸਿੰਘ ਪਟਿਆਲਾ ਵਿੰਗ ਨੂੰ, ਮਨਪ੍ਰੀਤ ਖੇਪੜ ਐੱਸ. ਬੀ. ਐੱਸ. ਨਗਰ ਨੇ ਲੱਕੀ ਸਿੰਘ ਫਰੀਦਕੋਟ ਨੂੰ, ਲਵਪ੍ਰੀਤ ਸਿੰਘ ਮੁਕਤਸਰ ਨੇ ਏਲਿਨ ਫਾਜਿਲਕਾ ਨੂੰ,ਭਵਜੋਤ ਸਿੰਘ ਗੁਰਦਾਸਪੁਰ ਨੇ ਲਕਸ਼ਦੀਪ ਹੁਸ਼ਿਆਰਪੁਰ ਨੂੰ,ਦਿਨੇ?ਸ਼ ਕੁਮਾਰ ਜਲੰਧਰ ਨੇ ਸ਼ੁਭਵੀਰ ਲਾਲ ਅੰਮ੍ਰਿਤਸਰ ਨੂੰ,ਉਪਿੰਦਰਜੀਤ ਸਿੰਘ ਮਾਨਸਾ ਨੇ ਤਰਨਦੀਪ ਸਿੰਘ ਤਰਨਤਾਰਨ ਨੂੰ ਹਰਾਕੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ ਕੀਤੀ।50-52 ਕਿਲੋ ਭਾਰ ਦੌਰਾਨ ਹਰਜੀਤ ਸਿੰਘ ਮਾਨਸਾ ਨੇ ਏਕਮਪ੍ਰੀਤ ਬਰਨਾਲਾ ਨੂੰ , ਗ਼ੈਬੀ ਫਿਰੋਜਪੁਰ ਨੇ ਜਤਿਨ ਸ਼ਰਮਾ ਫਰੀਦਕੋਟ ਨੂੰ,ਵਰੁਨ ਸੰਗਰੂਰ ਨੇ ਕਰਮਜੀਤ ਫਾਜਿਲਕਾ ਨੂੰ ਮਾਤ ਦਿੱਤੀ। 52-54 ਕਿਲੋ ਭਾਰ ਤਹਿਤ ਊਦੈ ਸਿੰਘ ਹੁਸ਼ਿਆਰਪੁਰ ਨੇ ਸਾਹਿਬਦੀਪ ਸਿੰਘ ਐੱਸ.ਐੱਸ. ਨਗਰ ਨੂੰ ਕਰਾਰੀ ਹਾਰ ਦਿੱਤੀ।

 

Related posts

Ex MLA ਮੰਗਤ ਰਾਏ ਬਾਂਸਲ ਹੋਏ ਭਾਜਪਾ ’ਚ ਸ਼ਾਮਲ

punjabusernewssite

ਗਣਤੰਤਰ ਦਿਵਸ ਮੌਕੇ ਸਿੱਖਿਆ ਵਿਕਾਸ ਮੰਚ ਮਾਨਸਾ ਦਾ ਹੋਵੇਗਾ ਵਿਸ਼ੇਸ਼ ਸਨਮਾਨ

punjabusernewssite

ਰੂਬੀ ਬਾਂਸਲ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਦਾ ਸੰਭਾਲਿਆ ਅਹੁਦਾ

punjabusernewssite