ਸੁਖਜਿੰਦਰ ਮਾਨ
ਚੰਡੀਗੜ੍ਹ, 13 ਫ਼ਰਵਰੀ : ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 80 ਇੰਸਪੈਕਟਰਾਂ ਨੂੰ ਤੋਹਫ਼ਾ ਦਿੰਦਿਆਂ ਉਨ੍ਹਾਂ ਨੂੰ ਡੀਐਸਪੀ ਬਣਾ ਦਿੱਤਾ ਹੈ। ਇਸ ਸਬੰਧ ਵਿਚ ਪਿਛਲੇ ਸਾਲ ਦੇ ਅਖ਼ੀਰ ਵਿਚ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸਤੋਂ ਬਾਅਦ ਇਸ ਕਮੇਟੀ ਵਲੋਂ 29 ਜਨਵਰੀ ਨੂੰ ਤਰੱਕੀ ਦੇਣ ਲਈ ਸਰਕਾਰ ਨੂੰ ਸਿਫ਼ਾਰਿਸ਼ ਭੇਜੀ ਸੀ। ਤਰੱਕੀ ਪਾਉਣ ਵਾਲੇ ਇੰਸਪੈਕਟਰਾਂ ਵਿਚ 1993 ਬੈਚ ਅਤੇ 1998-99 ਬੈਚ ਦੇ ਏ.ਐਸ.ਆਈ ਸ਼ਾਮਲ ਹਨ। ਇਸ ਸਬੰਧ ਵਿਚ ਸੂਬੇ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਦੇ ਦਸਖ਼ਤਾਂ ਹੇਠ ਤਰੱਕੀ ਪ੍ਰਾਪਤ ਇੰਸਪੈਕਟਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ‘
ਕਿਸ਼ਤਾਂ ’ਚ ਰਿਸ਼ਵਤ ਲੈਂਦਾ ‘ਭਲਾ’ ਥਾਣੇਦਾਰ ਵਿਜੀਲੈਂਸ ਵੱਲੋਂ ਕਾਬੂ
ਜਾਰੀ ਲਿਸਟ ਦੇ ਮੁਤਾਬਕ ਜ਼ਿਲ੍ਹਾ ਕਾਡਰ ਦੇ 63 ਇੰਸਪੈਕਟਰ ਅਤੇ ਆਰਮਡ ਕਾਡਰ ਦੇ 17 ਇੰਸਪੈਕਟਰ ਨੂੰ ਤਰੱਕੀ ਦਿੱਤੀ ਗਈ ਹੈ। ਇਸਤੋਂ ਇਲਾਵਾ 13 ਇੰਸਪੈਕਟਰਾਂ ਨੂੰ ਤਰੱਕੀ ਲਈ ਵਿਚਾਰਿਆਂ ਜਰੂਰ ਗਿਆ ਹੈ ਪ੍ਰੰਤੂ ਉਨ੍ਹਾਂ ਦੇ ਵਿਰੂਧ ਕੋਈ ਜਾਂਚ ਜਾਂ ਅਦਾਲਤੀ ਕੇਸ ਚੱਲਦਾ ਹੋਣ ਕਾਰਨ ਹਾਲੇ ਤਰੱਕੀ ਨਹੀਂ ਦਿੱਤੀ ਗਈ ਹੈ। ਜਦ ਕਿ 21 ਇੰਸਪੈਕਟਰਾਂ ਨੂੰ ਕੇਸ ਚੱਲਦੇ ਹੋਣ ਕਾਰਨ ਤਰੱਕੀ ਲਈ ਵਿਚਾਰਿਆਂ ਨਹੀਂ ਗਿਆ ਹੈ। ਗੌਰਤਲਬ ਹੈ ਕਿ ਸੂਬੇ ਵਿਚ ਮੌਜੂਦਾ ਸਮੇਂ 166 ਦੇ ਕਰੀਬ ਡੀਐਸਪੀ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ। ਇਸੇ ਤਰ੍ਹਾਂ 44 ਐਸ.ਪੀਜ਼ ਦੀਆਂ ਆਸਾਮੀਆਂ ਵੀ ਹਾਲੇ ਤੱਕ ਭਰਨੀਆਂ ਬਾਕੀ ਹਨ। ਜਿਸਦੇ ਚੱਲਦੇ ਹੀ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਹੋਰਨਾਂ ਸੀਨੀਅਰ ਇੰਸਪੈਕਟਰਾਂ ਨੂੰ ਤਰੱਕੀਆਂ ਮਿਲ ਸਕਦੀਆਂ ਹਨ।
Share the post "ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਨੂੰ ਤੋਹਫ਼ਾ, 80 ਨੂੰ ਬਣਾਇਆ ਡੀਐਸਪੀ"