spot_img
spot_img

Punjab ਦੇ ਫ਼ਰਾਰ MLA ਨੂੰ Wi-Fi ਦੀ ਵਰਤੋਂ ਕਰਨੀ ਮਹਿੰਗੀ ਪਈ; ਇੰਝ ਹੋਈ ਗ੍ਰਿਫਤਾਰੀ !

Date:

spot_img

Patiala News: ਪਟਿਆਲਾ ਪੁਲਿਸ ਵੱਲੋਂ ਬੀਤੀ ਰਾਤ ਗ੍ਰਿਫਤਾਰ ਕੀਤੇ ਗਏ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜ਼ਰਾ ਤੱਕ ਪੁਲਿਸ ਦੀ ਪਹੁੰਚ ਦਾ ਇੱਕ ਰਹੱਸ ਸਾਹਮਣੇ ਆਇਆ ਹੈ। ਮੀਡੀਆ ਰੀਪੋਰਟਾਂ ਮੁਤਾਬਕ ਪਿਛਲੇ 7 ਮਹੀਨਿਆਂ ਤੋਂ ਪੰਜਾਬ ਪੁਲਿਸ ਦੀਆਂ ਅੱਧੀ ਦਰਜ਼ਨ ਟੀਮਾਂ ਵਿਧਾਇਕ ਪਠਾਨਮਾਜ਼ਰਾ ਦੇ ਪਿੱਛੇ ਹੱਥ ਧੋ ਕੇ ਪਈਆਂ ਹੋਈਆਂ ਸਨ। ਉਨ੍ਹਾਂ ਬਾਰੇ ਮਿਲਦੇ ਹਰ ਛੋਟੇ-ਵੱਡੇ ‘ਨਿਸ਼ਾਨ’ ਉੱਪਰ ਕੰਮ ਕੀਤਾ ਜਾ ਰਿਹਾ ਸੀ। ਹਾਲਾਂਕਿ ਪਠਾਨਮਾਜ਼ਰਾ ਦੇ ਆਸਟਰੇਲੀਆ ਭੱਜਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਤੇ ਉਥੇ ਬੈਠ ਕੇ ਉਨ੍ਹਾਂ ਵੱਲੋਂ ਕੁੱਝ ਮੀਡੀਆ ਚੈੱਨਲਾਂ ਨਾਲ ਇੰਟਰਵਿਉ ਵੀ ਦਿੱਤੀਆਂ ਗਈਆਂ ਤੇ ਹਰ ਤੀਜ਼ੇ ਦਿਨ ਉਹ ਕਿਸੇ ਨਾ ਕਿਸੇ ਮੁੱਦੇ ਉੱਪਰ ਸ਼ੋਸਲ ਮੀਡੀਆ ‘ਤੇ ਵੀ ਲਾਈਵ ਹੁੰਦੇ ਰਹੇ।

ਇਹ ਵੀ ਪੜ੍ਹੋ  ਵੱਡੀ ਖ਼ਬਰ; Punjab Police ਵੱਲੋਂ AAP MLA ਗ੍ਰਿਫਤਾਰ, ਅਦਾਲਤ ਵੱਲੋਂ ਸੀ ਭਗੋੜਾ

ਇਸ ਦੌਰਾਨ ਪੁਲਿਸ ਉਨ੍ਹਾਂ ਦੀ ਪੈੜ੍ਹ ਨੱਪਦੀ ਰਹੀ। ਫ਼ਿਰ ਇਹ ਵੀ ਗੱਲ ਸਾਹਮਣੇ ਆਈ ਕਿ ਪਠਾਨਮਾਜ਼ਰਾ ਵਾਇਆ ਕਿਸੇ ਅਰਬ ਦੇਸ ਮੁੜ ਇੰਡੀਆ ਪੁੱਜ਼ ਗਏ ਹਨ। ਜਿਸਤੋਂ ਬਾਅਦ ਪੁਲਿਸ ਹੋਰ ਸਤਰਕ ਹੋ ਗਈ। ਪੁਲਿਸ ਵਿਭਾਗ ਦੇ ਉੱਚ ਸੂਤਰਾਂ ਮੁਤਾਬਕ ਵਿਧਾਇਕ ਪਠਾਨਮਾਜ਼ਰਾ ਵੱਲੋਂ ਇੱਕ ਵਿਦੇਸ਼ੀ ਨੰਬਰ ਵਾਲਾ ਸਿੰਮ ਵਰਤਿਆਂ ਜਾ ਰਿਹਾ ਸੀ, ਜਿਸਦਾ ਭੇਦ ਪੁਲਿਸ ਨੂੰ ਵੀ ਲੱਗ ਚੁੱਕਿਆ ਸੀ। ਇਸੇ ਸਿੰਮ ਦੇ ਰਾਹੀਂ ਪਠਾਨਮਾਜ਼ਰਾ ਵੱਲੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਨਜਦੀਕ ਸਿਵਪੁਰੀ ਜ਼ਿਲ੍ਹੈ ਦੇ ਇੱਕ ਹੋਟਲ ਦੇ Wi-Fi ਕਨੈਕਸ਼ਨ ਨੂੰ ਵਰਤਿਆ ਗਿਆ। ਜਿਸਦੀ ਸੂਚਨਾ ਪੁਲਿਸ ਦੇ ਤਕਨੀਕੀ ਵਿੰਗ ਤੱਕ ਵੀ ਪੁੱਜ ਗਈ। ਜਿਸਤੋਂ ਬਾਅਦ ਪੁਲਿਸ ਨੇ ਤੁਰੰਤ ਮੱਧ ਪ੍ਰਦੇਸ਼ ਪੁਲਿਸ ਨਾਲ ਸੰਪਰਕ ਕਰਕੇ ਵਿਧਾਇਕ ਤੇ ਉਸਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ  ਵਿੱਤ ਬਿੱਲ 2026 ‘ਤੇ ਮਾਲਵਿੰਦਰ ਕੰਗ ਦੀਆਂ ਟਿੱਪਣੀਆਂ: ਕਈ ਖੋਖਲੇ ਦਾਅਵੇ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ

ਦਸਿਆ ਜਾ ਰਿਹਾ ਕਿ ਵਿਧਾਇਕ ਤੇ ਉਸਦੇ ਸਾਥੀ ਦਿੱਲੀ ਆਉਣ ਦੀ ਤਿਆਰੀ ਕਰ ਰਹੇ ਸਨ, ਜਿੱਥੇ ਦੇਸ ਦੀ ਸਰਬਉੱਚ ਅਦਾਲਤ ਵਿਚ ਉਨ੍ਹਾਂ ਦੀ ਜਮਾਨਤ ਦਾ ਕੇਸ 25 ਮਾਰਚ ‘ਤੇ ਲੱਗਿਆ ਹੋਇਆ ਸੀ। ਪ੍ਰੰਤੂ ਉਸਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਦਸਣਾ ਬਣਦਾ ਹੈ ਕਿ ਵਿਧਾਇਕ ਪਠਾਨਮਾਜ਼ਰਾ ਦੀ ਇੱਕ ਪੁਰਾਣੀ ਮਹਿਲਾ ਮਿੱਤਰ ਦੇ ਬਿਆਨਾਂ ਉੱਪਰ ਹੀ ਪਟਿਆਲਾ ਦੇ ਥਾਣਾ ਸਿਵਲ ਲਾਈਨਜ਼ ਪੁਲਿਸ ਨੇ 1 ਸਤੰਬਰ, 2025 ਨੂੰ IPC ਦੀਆਂ ਧਾਰਾਵਾਂ 376, 420 ਅਤੇ 506 ਤਹਿਤ ਮੁਕੱਦਮਾ ਦਰਜ਼ ਕੀਤਾ ਸੀ ਤੇ 2 ਸਤੰਬਰ ਨੂੰ ਪਟਿਆਲਾ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਦੇ ਕਰਨਾਲ ਪੁੱਜੀ ਸੀ, ਜਿੱਥੇ ਵਿਧਾਇਕ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿਚ ਸਫ਼ਲ ਰਿਹਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਬਜ਼ੁਰਗਾਂ ਦੀ ਭਲਾਈ ਅਤੇ ਸੁਰੱਖਿਆ ਲਈ ਤਿਮਾਹੀ ਸਮੀਖਿਆ ਮੀਟਿੰਗ ਆਯੋਜਿਤ

👉ਸੀਨੀਅਰ ਸਿਟੀਜ਼ਨਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਅਧਿਕਾਰੀਆਂ ਨੂੰ...

ਪੰਜਾਬ ਦੀ ਸੈਂਟਰਲ ਜੇਲ੍ਹ ਦਾ ਸਹਾਇਕ ਸੁਪਰਡੈਂਟ ਗ੍ਰਿਫਤਾਰ, ਜਾਣੋਂ ਮਾਮਲਾ

Hoshiarpur News: ਪਿਛਲੇ ਮਹੀਨੇ ਪੰਜਾਬ ਦੇ ਨਾਮੀ ਗੈਂਗਸਟਰ ਮਨਪ੍ਰੀਤ...