Bathinda News: ਸਿਲਵਰ ਓਕਸ ਸਕੂਲ ਦਾ ਖੇਡ ਮੈਦਾਨ ਉਸ ਸਮੇਂ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਦੇ ਅਖਾੜੇ ਵਿੱਚ ਬਦਲ ਗਿਆ ਜਦੋਂ ਸਕੂਲ ਵੱਲੋਂ ਆਪਣਾ ਸਾਲਾਨਾ ਖੇਡ ਉਤਸਵ “ਸਪੋਰਟਸ ਫਿਏਸਟਾ” ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਐਥਲੈਟਿਕਸ, ਟ੍ਰੈਕ ਐਂਡ ਫੀਲਡ ਅਤੇ ਰਵਾਇਤੀ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਤਰੀਕੇ ਨਾਲ ਮਸ਼ਾਲ ਜਗਾਉਣ ਦੀ ਰਸਮ ਨਾਲ ਹੋਈ। ਪਵਿੱਤਰਤਾ ਅਤੇ ਜਿੱਤ ਲਈ ਨਿਰੰਤਰ ਸੰਘਰਸ਼ ਦੀ ਪ੍ਰਤੀਕ ਇਹ ਮਸ਼ਾਲ ਜਮਾਤ 9-ਬੀ ਦੀ ਵਿਦਿਆਰਥਣ ਸਤਿਆਜੀਤ ਜੋ ਏਕ ਰਾਸ਼ਟਰ ਪਦਰ ਦੀ ਖਿਡਾਰਣ ਹੈ ਅਤੇ ਹੋਰ ਦੌੜਾਕਾਂ ਵੱਲੋਂ ਪੂਰੇ ਮੈਦਾਨ ਵਿੱਚ ਘੁਮਾਈ ਗਈ। ਇਸ ਉਪਰੰਤ ਅਨੁਸ਼ਾਸਨ ਅਤੇ ਖੇਡ ਭਾਵਨਾ ਨੂੰ ਬਰਕਰਾਰ ਰੱਖਣ ਲਈ ਖਿਡਾਰੀਆਂ ਵੱਲੋਂ ਸਹੁੰ ਚੁੱਕੀ ਗਈ।
ਇਹ ਵੀ ਪੜ੍ਹੋ Chandigarh Blast Case; Punjab Police ਨੇ ਦੋ ਸ਼ੱਕੀ ਨੌਜਵਾਨਾਂ ਨੂੰ ਹਿਰਸਤ ‘ਚ ਲਿਆ!
ਸਮਾਗਮ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਸ੍ਰੀ ਜਸਵੀਰ ਸਿੰਘ ਗਿੱਲ (ਜ਼ਿਲ੍ਹਾ ਖੇਡ ਕੋਆਰਡੀਨੇਟਰ, ਬਠਿੰਡਾ) ਅਤੇ ਸਕੂਲ ਦੀ ਮਾਨਯੋਗ ਪ੍ਰਿੰਸੀਪਲ ਨੀਤੂ ਅਰੋੜਾ ਵੱਲੋਂ ਕੀਤਾ ਗਿਆ । ਵੱਖ-ਵੱਖ ਉਮਰ ਵਰਗਾਂ ਦੇ ਵਿਦਿਆਰਥੀਆਂ ਵਿਚਕਾਰ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੀਆਂ ਦੌੜਾਂ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ । ਹਰਡਲ ਰੇਸ ਅਤੇ ਮਾਰਸ਼ਲ ਆਰਟਸ ਦੇ ਪ੍ਰਦਰਸ਼ਨ ਨੇ ਵਿਦਿਆਰਥੀਆਂ ਦੇ ਸਵੈ-ਕੰਟਰੋਲ ਅਤੇ ਤਕਨੀਕੀ ਮੁਹਾਰਤ ਨੂੰ ਦਰਸਾਇਆ। ਪ੍ਰਾਇਮਰੀ ਵਿੰਗ (ਤੀਜੀ ਤੋਂ ਛੇਵੀਂ ਜਮਾਤ) ਦੇ ਬੱਚਿਆਂ ਲਈ ਬੋਰੀ ਦੌੜ (Sack Race), ਥ੍ਰੀ-ਲੈੱਗਡ ਰੇਸ, ਹੂਲਾ-ਹੂਪ ਅਤੇ ਸ਼ੂ-ਟਾਈ ਰੇਸ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆ। ਪੰਜਵੀਂ ਅਤੇ ਛੇਵੀਂ ਜਮਾਤ ਲਈ ‘ਸਲੋ ਸਾਈਕਲਿੰਗ’ ਅਤੇ ਸੀਨੀਅਰ ਵਿਦਿਆਰਥੀਆਂ ਲਈ ‘ਟੱਗ ਆਫ ਵਾਰ’ (ਰੱਸਾਕਸ਼ੀ) ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ।
ਇਹ ਵੀ ਪੜ੍ਹੋ ਕਾਂਗਰਸੀ ਆਗੂ ਖ਼ੁਸਬਾਜ਼ ਸਿੰਘ ਜਟਾਣਾ ਦਾ ਅੰਤਿਮ ਸੰਸਕਾਰ ਅੱਜ, ਬਠਿੰਡਾ ਲਿਆਂਦੀ ਮ੍ਰਿਤਕ ਦੇਹ
ਸਾਰੇ ਵਿਦਿਆਰਥੀਆਂ ਵਿੱਚੋਂ ਬੈਸਟ ਅਥਲੀਟ ਕੁੜੀਆਂ ਵਿੱਚੋਂ ਪਰਮਵੀਰ ਕੌਰ ਅਤੇ ਮੁੰਡਿਆਂ ਵਿੱਚੋਂ ਪ੍ਰਤੀਕ ਸਿੰਘ ਨੂੰ ਚੁਣਿਆ ਗਿਆ, ਸਮੁਚੇ ਤੌਰ ਤੇ ਸਬ ਤੋਹ ਵਧ ਜੇਤੂਆਂ ਦੀ ਹਾਊਸ ਟਰਾਫ਼ੀ ਆਜ਼ਾਦ ਹਾਊਸ ਨੂੰ ਮਿਲੀ।ਮੁੱਖ ਮਹਿਮਾਨ ਸ੍ਰੀ ਜਸਵੀਰ ਸਿੰਘ ਗਿੱਲ ਨੇ ‘ਸਿਲਵੇਰੀਅਨਜ਼’ ਦੇ ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰਿੰਸੀਪਲ ਦੇ ਨਾਲ ਮਿਲ ਕੇ ਜੇਤੂਆਂ ਨੂੰ ਮੈਡਲ ਅਤੇ ਟਰਾਫੀਆਂ ਪ੍ਰਦਾਨ ਕੀਤੀਆਂ| ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ, “ਖੇਡਾਂ ਵਿੱਚ ਹਿੱਸਾ ਲੈਣਾ ਚਰਿੱਤਰ ਨਿਰਮਾਣ ਦੀ ਨੀਂਹ ਹੈ। ਅੱਜ ਹਰ ਵਿਦਿਆਰਥੀ ਦੁਆਰਾ ਦਿਖਾਇਆ ਗਿਆ ਸੰਕਲਪ ਹੀ ਉਨ੍ਹਾਂ ਨੂੰ ਅਸਲ ਜੇਤੂ ਬਣਾਉਂਦਾ ਹੈ।”ਦਿਨ ਦਾ ਅੰਤ ਪ੍ਰਿੰਸੀਪਲ ਵੱਲੋਂ ਧੰਨਵਾਦੀ ਮਤੇ ਅਤੇ ਸਕੂਲ ਦੇ ਝੰਡੇ ਨੂੰ ਸਤਿਕਾਰ ਸਹਿਤ ਲਪੇਟਣ ਦੀ ਰਸਮ ਨਾਲ ਹੋਇਆ। ਅੰਤ ਵਿੱਚ ਰਾਸ਼ਟਰੀ ਗੀਤ ਦੇ ਨਾਲ ਸਮਾਗਮ ਸੰਪੰਨ ਹੋਇਆ, ਜਿਸ ਨੇ ਵਿਦਿਆਰਥੀਆਂ ਅਤੇ ਸਟਾਫ਼ ਦੇ ਮਨਾਂ ‘ਤੇ ਊਰਜਾ ਅਤੇ ਆਤਮ-ਵਿਸ਼ਵਾਸ ਦੀ ਇੱਕ ਅਮਿੱਟ ਛਾਪ ਛੱਡੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





