Moga News: ਮੋਗਾ ਦੇ ਸੀਨੀਅਰ ਕਪਤਾਨ ਪੁਲਿਸ ਅਜੈ ਗਾਂਧੀ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨਸ਼ਾ ਸਮਗਲਰਾਂ/ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।ਇਸ ਮੁਹਿੰਮ ਦੇ ਤਹਿਤ ਮਿਤੀ 10.04.2026 ਨੂੰ ਬਾਲ ਕਿਸ਼ਨ ਸਿੰਗਲਾ ਕਪਤਾਨ ਪੁਲਿਸ ਮੋਗਾ ਅਤੇ ਸ੍ਰੀ ਅਨਵਰ ਅਲੀ, ਉਪ ਕਪਤਾਨ ਪੁਲਿਸ ਨਿਹਾਲ ਸਿੰਘ ਦੀ ਨਿਗਰਾਨੀ ਹੇਠ ਇਸੰਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਵੱਲੋ 03 ਨਸ਼ਾ ਤਸਕਰਾਂ ਦੀ ਨਗਰ ਪੰਚਾਇਤ ਦੀ ਜਮੀਨ ਪਰ ਕੀਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਸਬੰਧੀ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।ਕੁਲਵੰਤ ਸਿੰਘ ਉਰਫ ਡੋਗਰ ਅਤੇ ਉਸਦੇ ਲੜਕੇ ਗਗਨਦੀਪ ਸਿੰਘ ਉਰਫ ਡੁੱਗੀਮੈਨ ਵਾਸੀਆਨ ਵਾਰਡ ਨੰਬਰ 10 ਰਾਊਕੇ ਰੋਡ ਬੱਧਨੀ ਕਲਾਂ ਜਿਸ ਵੱਲੋ ਨਗਰ ਪੰਚਾਇਤ ਦੀ ਮਾਲਕੀ ਵਾਲੀ ਜਗ੍ਹਾ ਜਿਸ ਦਾ ਖਸਰਾ ਨੰਬਰ 455,457 ਵਿੱਚੋ ਅੰਦਾਜ਼ਣ 7-8 ਮਰਲੇ ਜਗ੍ਹਾ ਵਿੱਚ ਨਜਾਇਜ਼ ਘਰ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ ।
ਇਹ ਵੀ ਪੜ੍ਹੋ Big News; ਕਮਲ ਭਾਬੀ ਕ/ਤ/ਲ ਕਾਂਡ ਦਾ ਮੁੱਖ ਮੁਲਜਮ ਅੰਮ੍ਰਿਤਪਾਲ ਸਿੰਘ ਮਹਿਰੋਂ, ਦੇਖੇ ਵੀਡੀਓ
ਦਰਸ਼ਨ ਸਿੰਘ ਉਰਫ ਰਾਂਝਾ ਵਾਸੀ ਨੇੜੇ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਰਾਊਕੇ ਰੋਡ ਬੱਧਨੀ ਕਲਾਂ ਵੱਲੋ ਪੰਚਾਇਤ ਦੀ ਮਾਲਕੀ ਵਾਲੀ ਜਮੀਨ ਜਿਸਦਾ ਖਸਰਾ ਨੰਬਰ 350,350/1 ਅਤੇ 350/2 ਤੇ ਪਲਾਟ ਸਾਈਜ ਚੌੜਾਈ 16 ਫੁੱਟ 09 ਇੰਚ ਲੰਬਾਈ 28 ਫੁੱਟ 06 ਇੰਚ (1.75 ਮਰਲਾ) ਜਗਾ ਤੇ 08 ਫੁੱਟ ਦੀ ਚਾਰ ਦੀਵਾਰੀ ਕਰਕੇ ਨਜਾਇਜ ਕਬਜਾ ਕੀਤਾ ਹੋਇਆ ਹੈ।ਰੇਸ਼ਮ ਸਿੰਘ ਉਰਫ ਰੇਸੂ ਵਾਸੀ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਸਾਹਮਣੇ ਵਾਲੀ ਗਲੀ ਰਾਉਕੇ ਰੋਡ, ਬੱਧਨੀ ਕਲਾਂ ਵੱਲੋ ਪੰਚਾਇਤ ਦੀ ਮਾਲਕੀ ਵਾਲੀ ਜਮੀਨ ਦੀ ਮਾਲਕੀ ਵਾਲੀ ਜਮੀਨ ਜਿਸਦਾ ਖਸਰਾ ਨੰਬਰ 350,350/1 ਅਤੇ 350/2 ਤੇ ਪਲਾਟ ਸਾਈਜ ਚੌੜਾਈ 33 ਫੁੱਟ ਲੰਬਾਈ 70 ਫੁੱਟ (8.50 ਮਰਲੇ) ਜਗਾ ਤੇ 06-07 ਫੁੱਟ ਦੀ ਚਾਰ ਦੀਵਾਰੀ ਕਰਕੇ ਨਜਾਇਜ ਕਬਜਾ ਕੀਤਾ ਹੋਣਾ ਪਾਇਆ ਗਿਆ ਸੀ।
ਇਹ ਵੀ ਪੜ੍ਹੋ Punjab Police ਨੇ ਰੱਖੀ ਵੱਡੀ ਸਕੀਮ; ਗੈਂਗਸਟਰ ਫ਼ੜਾਓ, ਇਨਾਮ ਪਾਓ
ਜੋ ਕਿ ਇਹ ਸਾਰੇ ਨਸ਼ਾ ਤਸਕਰ ਹਨ ਅਤੇ ਜਿਹਨਾਂ ਖਿਲਾਫ ਨਸ਼ਾ ਵੇਚਣ ਦੇ ਕਈ ਮੁਕੱਦਮੇ ਦਰਜ ਹਨ। ਜਿੰਨਾ ਦੀ ਕਬਜ਼ਾ ਵਾਲੀ ਜਮੀਨ ਪਰ ਬਣੀ ਜਾਇਦਾਦ ਦੀ ਕੀਮਤ 50 ਲੱਖ ਰੁਪਏ ਦੇ ਕਰੀਬ ਹੈ।ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਸਖਤ ਕਰਵਾਈ ਕਰਦੇ ਹੋਏ ਇਹਨਾਂ 03 ਨਸ਼ਾ ਤਸਕਰਾਂ ਵੱਲੋ ਨਗਰ ਪੰਚਾਇਤ ਦੀ ਜਮੀਨ ਪਰ ਕੀਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਸਬੰਧੀ ਪੁਖਤਾ ਸੁਰੱਖਿਆ ਪ੍ਰਬੰਧ ਕਰਕੇ ਨਗਰ ਪੰਚਾਇਤ ਦੀ ਜਮੀਨ ਤੋ ਇਹਨਾਂ ਦਾ ਨਜਾਇਜ਼ ਕਬਜ਼ਾ ਹਟਾਇਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





