International News : 2019 ਵਿੱਚ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕ ਘਰਾਂ ਵਿੱਚ ਕੈਦ ਹੋ ਗਏ ਸਨ ਅਤੇ ਲੱਖਾਂ ਜਾਨਾਂ ਇਸ ਭਿਆਨਕ ਵਾਇਰਸ ਦੀ ਭੇਟ ਚੜ੍ਹ ਗਈਆਂ। ਹੁਣ ਇਕ ਵਾਰ ਫਿਰ ਦੁਨੀਆ ਲਈ ਚਿੰਤਾ ਵਧਾਉਣ ਵਾਲੀ ਖ਼ਬਰ ਅਫ਼ਰੀਕਾ ਤੋਂ ਸਾਹਮਣੇ ਆ ਰਹੀ ਹੈ। ਅਫ਼ਰੀਕੀ ਦੇਸ਼ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਵਿੱਚ ਇਬੋਲਾ ਵਾਇਰਸ ਦੇ ਇਕ ਦੁਰਲੱਭ ਅਤੇ ਖ਼ਤਰਨਾਕ ਸਟ੍ਰੇਨ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਭਿਆਨਕ ਬਿਮਾਰੀ ਕਾਰਨ ਹੁਣ ਤੱਕ 87 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸੈਂਕੜੇ ਲੋਕ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ।
ਇਹ ਵੀ ਪੜ੍ਹੋ 👉 Amritsar News : ਅਦਾਲਤ ਨੇ ਪਹਿਲਵਾਨ ਕਤਲ ਮਾਮਲੇ ‘ਚ ਜੱਗੂ ਭਗਵਾਨਪੁਰੀਆ ਸਮੇਤ 5 ਨੂੰ ਕੀਤਾ ਬਰੀ
ਹਾਲਾਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਵਿਸ਼ਵ ਸਿਹਤ ਸੰਗਠਨ, ਯਾਨੀ WHO ਨੇ ਇਸਨੂੰ ਗਲੋਬਲ ਪੱਧਰ ਦੀ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਹੈ।ਅਫ਼ਰੀਕਾ ਸੀ.ਡੀ.ਸੀ. ਮੁਤਾਬਕ ਇਹ ਪ੍ਰਕੋਪ ਇਬੋਲਾ ਦੇ “ਬੁੰਡੀਬੁਗਿਓ” ਨਾਮਕ ਦੁਰਲੱਭ ਸਟ੍ਰੇਨ ਕਾਰਨ ਫੈਲ ਰਿਹਾ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸ ਸਟ੍ਰੇਨ ਤੋਂ ਬਚਾਅ ਲਈ ਇਸ ਵੇਲੇ ਕੋਈ ਪ੍ਰਮਾਣਿਤ ਵੈਕਸੀਨ ਮੌਜੂਦ ਨਹੀਂ। ਇਸ ਕਾਰਨ ਸਿਹਤ ਏਜੰਸੀਆਂ ਦੀ ਚਿੰਤਾ ਹੋਰ ਵੀ ਵਧ ਗਈ ਹੈ। ਕਾਂਗੋ ਦੇ ਪੂਰਬੀ ਸੂਬੇ ਇਤੁਰੀ ਦੇ ਮਾਈਨਿੰਗ ਖੇਤਰਾਂ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਤੱਕ 336 ਲੋਕਾਂ ਨੂੰ ਸੰਕਰਮਿਤ ਕਰ ਚੁੱਕਾ ਹੈ।
ਇਹ ਵੀ ਪੜ੍ਹੋ 👉 Talwandi Sabo News : ਤਖ਼ਤ ਦਮਦਮਾ ਸਾਹਿਬ ‘ਚ ਵੱਡੀ ਇਕੱਤਰਤਾ, ਧਾਮੀ ਨੇ ਦਿੱਤੇ ਵੱਡੇ ਸੰਕੇਤ
ਇਥੋਂ ਤੱਕ ਕਿ ਗੁਆਂਢੀ ਦੇਸ਼ ਯੂਗਾਂਡਾ ਵਿੱਚ ਵੀ ਇਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਂਗੋ ਤੋਂ ਪਹੁੰਚੇ ਇੱਕ ਸੰਕਰਮਿਤ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਸਿਹਤ ਕਰਮਚਾਰੀਆਂ ਲਈ ਹਾਲਾਤ ਹੋਰ ਵੀ ਮੁਸ਼ਕਲ ਬਣੇ ਹੋਏ ਹਨ। ਇਲਾਕੇ ਵਿੱਚ ਸਰਗਰਮ ਅੱਤਵਾਦੀ ਗਰੁੱਪਾਂ ਦੀ ਹਿੰਸਾ ਕਾਰਨ ਮਰੀਜ਼ਾਂ ਦੀ ਸਕ੍ਰੀਨਿੰਗ ਅਤੇ ਕਾਂਟੈਕਟ ਟ੍ਰੇਸਿੰਗ ਵਿੱਚ ਵੱਡੀਆਂ ਰੁਕਾਵਟਾਂ ਆ ਰਹੀਆਂ ਹਨ। WHO ਦਾ ਕਹਿਣਾ ਹੈ ਕਿ ਹਾਲਾਂਕਿ ਇਸਨੂੰ ਅਜੇ ਮਹਾਮਾਰੀ ਘੋਸ਼ਿਤ ਨਹੀਂ ਕੀਤਾ ਗਿਆ, ਪਰ ਵਾਇਰਸ ਦੇ ਹੋਰ ਦੇਸ਼ਾਂ ਤੱਕ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਇਸ ਲਈ ਦੁਨੀਆ ਭਰ ਦੇ ਦੇਸ਼ਾਂ ਨੂੰ ਸਾਵਧਾਨ ਰਹਿਣ ਅਤੇ ਸਖ਼ਤ ਨਿਗਰਾਨੀ ਦੇ ਨਾਲ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





