spot_img
spot_img
spot_img

Bathinda MC Elections; ਚੋਣਾਂ ਤੋਂ ਪਹਿਲਾਂ ਬਠਿੰਡਾ ਸ਼ਹਿਰ ‘ਚ ਕਈ ਥਾਵਾਂ ‘ਤੇ ਹੰਗਾਮਾ

Date:

spot_img

👉APP ਤੇ BJP ਆਹਮੋ ਸਾਹਮਣੇ, ਵਿਧਾਇਕ ਜਗਰੂਪ ਗਿੱਲ ਵੀ ਮੈਦਾਨ ‘ਚ ਆਏ
Bathinda News: Bathinda MC Elections; ਬਠਿੰਡਾ ਸ਼ਹਿਰ ‘ਚ ਅੱਜ ਮੰਗਲਵਾਰ ਨੂੰ ਨਗਰ ਨਿਗਮ ਲਈ ਹੋ ਰਹੀਆਂ ਵੋਟਾਂ ਤੋਂ ਪਹਿਲਾਂ ਰਾਤ ਨੁੰ ਸ਼ਹਿਰ ਦੇ ਕਈ ਥਾਵਾਂ ‘ਤੇ ਹੰਗਾਮੇ ਹੋਣ ਦੀਆਂ ਖ਼ਬਰਾਂ ਹਨ। ਵਾਰਡ ਨੰਬਰ 2 ਦੇ ਵਿਚ ਵੋਟਾਂ ਦੀ ਕਥਿਤ ਖਰੀਦੋ-ਫ਼ਰੌਖਤ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਾਲੇ ਆਹਮੋ-ਸਾਹਮਣੇ ਹੋ ਗਏ। ਦੋਨਾਂ ਹੀ ਧਿਰਾਂ ਵੱਲੋਂ ਥਾਣਾ ਕੈਂਟ ਦੇ ਸਾਹਮਣੇ ਧਰਨਾ ਦਿੰਦਿਆਂ ਇੱਕ ਦੂਜੇ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਅਧਿਕਾਰੀਆਂ ਦੀ ਸੂਝ-ਬੂਝ ਨਾਲ ਟਕਰਾਅ ਨੂੰ ਟਾਲਿਆ ਗਿਆ।

ਇਹ ਵੀ ਪੜ੍ਹੋ 👉Ram Rahim Parole News: ਡੇਰਾ ਮੁੱਖੀ ਗੁਰਮੀਤ ਸਿੰਘ ਰਾਮ ਰਹੀਮ 30 ਦਿਨਾਂ ਦੀ ਪੈਰੋਲ ‘ਤੇ ਮੁੜ ਆਇਆ ਬਾਹਰ

ਇਸੇ ਤਰ੍ਹਾਂ ਬੀਤੀ ਰਾਤ ਵਾਰਡ ਨੰਬਰ 3 ਦੇ ਵਿਚ ਵੀ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਸਮਰਥਕਾਂ ਵੱਲੋਂ ਮਹਿਤਾ ਧੜੇ ਉੱਪਰ ਗੱਡੀਆਂ ਭੰਨਣ ਦਾ ਦੋਸ਼ ਲਗਾਇਆ ਗਿਆ। ਖੁਦ ਵਿਧਾਇਕ ਗਿੱਲ ਵੀ ਮੌਕੇ ‘ਤੇ ਪੁੱਜੇ ਹੋਏ ਸਨ। ਇਸ ਦੌਰਾਨ ਥਾਣਾ ਥਰਮਲ ਦੇ ਮੁਖੀ ਐਸਐਚਓ ਹਰਜੀਵਨ ਸਿੰਘ ਅਤੇ ਡੀਐਸਪੀ ਸਿਟੀ ਵੱਲੋਂ ਮੌਕੇ ਉੱਪਰ ਪੁੱਜ ਕੇ ਸਥਿਤੀ ਨੁੰ ਸੰਭਾਲਿਆ ਗਿਆ ਤੇ ਪੜਤਾਲ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਸੂਚਨਾ ਮੁਤਾਬਕ ਵਾਰਡ ਨੰਬਰ 2 ਦੇ ਵਿਚੋਂ ਆਪ ਦੇ ਉਮੀਦਵਾਰ ਹਰਵੀਰ ਸਿੰਘ ਵੱਲੋਂ ਭਾਜਪਾ ਦੇ ਕਾਰਕੁੰਨਾਂ ਉੱਪਰ ਵੋਟਾਂ ਦੀ ਖਰੀਦੋ-ਫ਼ਰੌਖਤ ਦੇ ਦੋਸ਼ ਲਗਾਏ ਗਏ।

ਇਹ ਵੀ ਪੜ੍ਹੋ 👉ਅਮਰੀਕਾ ‘ਚ ਭਾਰਤੀ ਨੌਜਵਾਨ ਗ੍ਰਿਫ਼ਤਾਰ, ਹੋਵੇਗਾ ਡਿਪੋਰਟ

ਦੂਜੇ ਪਾਸੇ ਭਾਜਪਾ ਵਰਕਰ ਦੀਪਕ ਕਲੋਈ ਮੁਤਾਬਕ ਉਕਤ ਉਮੀਦਵਾਰ ਜਬਰੀ ਉਨ੍ਹਾਂ ਦੇ ਘਰ ਦਾਖਲ ਹੋਇਆ ਤੇ ਤਲਾਸ਼ੀ ਲਈ। ਇਸ ਮੁੱਦੇ ਵਿਚ ਕਾਰਵਾਈ ਦੀ ਮੰਗ ਨੂੰ ਲੈ ਕੇ ਦੋਨੋਂ ਧਿਰਾਂ ਥਾਣਾ ਕੈਂਟ ਦੇ ਅੱਗੇ ਪੁੱਜ ਗਈਆਂ, ਜਿੱਥੈ ਇੱਕ ਦੂਜੇ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਥਾਣੇ ਅੱਗੇ ਹੀ ਮੁੜ ਦੋਨਾਂ ਧਿਰਾਂ ਵਿਚਕਾਰ ਤਕਰਾਰ ਹੋ ਗਿਆ ਤੇ ਇੱਕ ਦੂਜੇ ਵਿਰੁਧ ਧਰਨੇ ਸ਼ੁਰੂ ਕਰਕੇ ਨਾਅਰੇਬਾਜ਼ੀ ਕਰ ਦਿੱਤੀ। ਥਾਣਾ ਕੈਂਟ ਦੇ ਮੁਖੀ ਰਘਵੀਰ ਸਿੰਘ ਦੀ ਟੀਮ ਨੇ ਸਿਕਾਇਤ ਲੈ ਕੇ ਜਾਂਚ ਤੋਂ ਬਾਅਦ ਕਾਰਵਾਈ ਦਾ ਭਰੋਸਾ ਦੇ ਕੇ ਮਾਹੌਲ ਸ਼ਾਂਤ ਕਰਵਾਇਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

Hoshiarpur News: ਨਗਰ ਨਿਗਮ ਚੋਣਾਂ ਵਿਚਾਲੇ ਅਕਾਲੀ-ਭਾਜਪਾ ਦਾ ਹੋਇਆ ਗੱਠਜੋੜ! ਪੜ੍ਹੋ ਪੂਰੀ ਖ਼ਬਰ

Hoshiarpur News: ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਇਲਾਕੇ ਤੋਂ ਇਕ...