spot_img
spot_img
spot_img

Punjab MC Elections; ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਬਲਦ ਗੱਡੀ ‘ਤੇ ਚੜ ਕੇ ਵੋਟ ਪਾਉਣ ਪੁੱਜੇ, ਜਾਣੋਂ ਕਾਰਨ

Date:

spot_img

Giddarbaha News: Punjab MC Elections; ਪੰਜਾਬ ਭਰ ਦੇ ਵਿਚ 8 ਨਗਰ ਨਿਗਮਾਂ ਤੇ 100 ਦੇ ਕਰੀਬ ਨਗਰ ਕੋਂਸਲਾਂ ਵਿਚ ਮੰਗਲਵਾਰ ਨੂੰ ਵੋਟਾਂ ਪੈਣ ਦਾ ਕੰਮ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਵਿਚ ਲੱਗੇ ਵੱਖ ਵੱਖ ਪਾਰਟੀਆਂ ਦੇ ਆਗੂ ਹੁਣ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਤ ਕਰਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਗਿੱਦੜਬਾਹਾ ਹਲਕੇ ਤੋਂ ਇੱਕ ਵਿਲੱਖਣ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ, ਜਿਸਦੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਧਰਮਪਤਨੀ ਅੰਮ੍ਰਿਤਾ ਵੜਿੰਗ ਦੇ ਨਾਲ ਵੋਟ ਪਾਉਣ ਲਈ ਇੱਕ ਬੈਲ ਗੱਡੀ ‘ਤੇ ਜਾਂਦੇ ਨਜ਼ਰ ਆਉਂਦੇ ਹਨ।

ਇਹ ਵੀ ਪੜ੍ਹੋ Bathinda MC Elections; ਚੋਣਾਂ ਤੋਂ ਪਹਿਲਾਂ ਬਠਿੰਡਾ ਸ਼ਹਿਰ ‘ਚ ਕਈ ਥਾਵਾਂ ‘ਤੇ ਹੰਗਾਮਾ

ਹਾਲਾਂਕਿ ਰਾਜਾ ਵੜਿੰਗ ਕੋਲ ਨਵੀਆਂ ਤੇ ਵੱਡੀਆਂ ਕਾਰਾਂ ਦਾ ਕਾਫ਼ਲਾ ਹੈ ਪ੍ਰੰਤੁ ਕਾਰਾਂ ਛੱੜ ਬੈਲ ਗੱਡੀ ‘ਤੇ ਵੋਟ ਪਾਉਣ ਜਾਣ ਦਾ ਮਕਸਦ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਤੇਲ ਦੀਆਂ ਵਧਦੀਆਂ ਕੀਮਤਾਂ ਵਿਰੁਧ ਜਨਤਾ ਵਿਚ ਫੈਲੇ ਰੋਸ਼ ਨੂੰ ਪ੍ਰਗਟ ਕਰਨ ਦਾ ਸੀ। ਉਨ੍ਹਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਦੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਵਿੰਨੇ ਅਤੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਨੂੰ ਭਾਜਪਾ ਸਰਕਾਰ ਦੀ ਨਲਾਇਕੀ ਤੇ ਤੇਲ ਕੰਪਨੀਆਂ ਨੂੰ ਫ਼ਾਈਦਾ ਪਹੁੰਚਾਉਣ ਵਾਲਾ ਦਸਿਆ। ਸ਼੍ਰੀ ਵੜਿੰਗ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਮਹਿੰਗਾਈ ਵੀ ਵੱਧਦੀ ਹੈ ਕਿਉਂਕਿ ਤੇਲ ਕਾਰਨ ਕਿਰਾਏ-ਭਾੜੇ ਤੋਂ ਇਲਾਵਾ ਹੋਰ ਵਸਤੂਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਮੋਦੀ ਸਰਕਾਰ ਉੱਪਰ ਸਹੀ ਸਮੇਂ ਸਹੀ ਫੈਸਲੇ ਨਾ ਲੈਣ ਦਾ ਵੀ ਦੋਸ਼ ਲਗਾਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਫਿਰੋਜ਼ਪੁਰ ਵਿੱਚ 5 ਗਲੌਕ ਪਿਸਤੌਲ ਸਮੇਤ ਹਥਿਆਰ ਸਪਲਾਇਰ ਕਾਬੂ

👉ਸਰਹੱਦ ਪਾਰੋਂ ਚੈਨਲਾਂ ਰਾਹੀਂ ਭਾਰਤ ਵਿੱਚ ਤਸਕਰੀ ਕੀਤੇ ਹਥਿਆਰ...

America News : ਅਮਰੀਕੀ ਬਾਰਡਰ ‘ਤੇ ਪੰਜਾਬੀ ਡਰਾਈਵਰਾਂ ਲਈ RED ALERT!

America News : ਅਮਰੀਕੀ ਬਾਰਡਰ ‘ਤੇ ਹੁਣ ਸੁਰੱਖਿਆ ਜਾਂਚ...

Canada News : ਕੈਨੇਡਾ ‘ਚ ਜ਼ਬਰੀ ਵਸੂਲੀ ਵਾਲੀ 17 ਪੰਜਾਬੀਆਂ ਦੀ ਗੈਂਗ ਦਾ ਪਰਦਾਫਾਸ਼

Canada News : ਕੈਨੇਡਾ ਤੋਂ ਇੱਕ ਵੱਡੀ ਅਤੇ ਚਿੰਤਾਜਨਕ...

Hoshiarpur News: ਨਗਰ ਨਿਗਮ ਚੋਣਾਂ ਵਿਚਾਲੇ ਅਕਾਲੀ-ਭਾਜਪਾ ਦਾ ਹੋਇਆ ਗੱਠਜੋੜ! ਪੜ੍ਹੋ ਪੂਰੀ ਖ਼ਬਰ

Hoshiarpur News: ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਇਲਾਕੇ ਤੋਂ ਇਕ...