Chandigarh News: ਪੰਜਾਬ ਵਿਚ ਇੱਕ ਪਾਸੇ ਨਗਰ ਨਿਗਮਾਂ ਤੇ ਨਗਰ ਕੋਂਸਲ ਦੀਆਂ ਵੋਟਾਂ ਦਾ ਅਮਲ ਜਾਰੀ ਹੈ ਤੇ ਦੂਜੇ ਪਾਸੇ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਬਠਿੰਡਾ ਦੇ ਰਾਮਪੁਰਾ ਫ਼ੂਲ ਨਾਲ ਸਬੰਧਤ ਇੱਕ ਵੱਡੇ ਰੀਅਲ ਅਸਟੇਟ ਕਾਰੋਬਾਰੀ ਪ੍ਰਵੀਨ ਕਾਂਸਲ ਉਰਫ਼ ‘ਰੌਕੀ’ਦੇ ਚੰਡੀਗੜ੍ਹ ਸਥਿਤ 20 ਸੈਕਟਰ ਵਿਚ ਘਰ ‘ਤੇ ਛਾਪਾਮਾਰੀ ਕੀਤੀ ਗਈ। ਕਈ ਵੱਡੇ ਸਿਆਸੀ ਆਗੂਆਂ ਦਾ ਚਹੇਤਾ ਰਿਹਾ ਰੌਕੀ ਕਾਂਸਲ ਨੇ ਪਿਛਲੇ ਕੁੱਝ ਹੀ ਸਾਲਾਂ ਵਿਚ ਰੀਅਲ ਅਸਟੇਟ ਦੇ ਕਾਰੋਬਾਰ ਵਿਚ ਵੱਡਾ ਨਾਮ ਕਮਾਇਆ ਹੈ। ਸੂਚਨਾ ਮੁਤਾਬਕ ED ਦੀ ਟੀਮ ਨੇ ਕਈ ਘੰਟਿਆਂ ਤੱਕ ਉਸਦੇ ਘਰ ਦੇ ਅੰਦਰ ਜਾਂਚ ਪੜਤਾਲ ਕੀਤੀ। ਹਾਲਾਂਕਿ ਇਸ ਛਾਪੇਮਾਰੀ ਪਿੱਛੇ ਕਾਰਨਾਂ ਦੇ ਹਾਲੇ ਤੱਕ ਅਧਿਕਾਰਤ ਖੁਲਾਸਾ ਨਹੀਂ ਹੋਇਆ ਪ੍ਰੰਤੂ ਕਿਹਾ ਜਾ ਰਿਹਾ ਕਿ ਇਹ ਕਾਰਵਾਈ ਨਿਊ ਚੰਡੀਗੜ੍ਹ ਵਿੱਚ ਇੱਕ ਕਥਿਤ ਜ਼ਮੀਨ ਘੁਟਾਲੇ, ਜਾਅਲੀ ਦਸਤਾਵੇਜ਼ਾਂ ਅਤੇ ਸ਼ੱਕੀ ਵਿੱਤੀ ਲੈਣ-ਦੇਣ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ।
ਇਹ ਵੀ ਪੜ੍ਹੋ 👉ਫਿਰੋਜ਼ਪੁਰ ਵਿੱਚ 5 ਗਲੌਕ ਪਿਸਤੌਲ ਸਮੇਤ ਹਥਿਆਰ ਸਪਲਾਇਰ ਕਾਬੂ
ਪ੍ਰਵੀਨ ਕਾਂਸਲ ਦੇ ਵਿਰੁਧ ਪਹਿਲਾਂ ਵੀ ਵਿਜੀਲੈਂਸ ਬਿਉਰੋ ਵੱਲੋਂ ਜਾਂਚ ਕੀਤੀ ਗਈ ਹੈ। ਦਸਿਆ ਜਾ ਰਿਹਾ ਕਿ ਵਿਜੀਲੈਂਸ ਦੀ ਜਾਂਚ ਦੇ ਆਧਾਰ ‘ਤੇ ਹੀ ED ਨੇ ਹੁਣ ਆਪਣੀ ਜਾਂਚ ਸ਼ੁਰੂ ਕੀਤੀ ਹੈ। ਜਾਂਚ ਟੀਮ ਨੇ ਇਮਾਰਤ ਤੋਂ ਕਈ ਇਲੈਕਟ੍ਰਾਨਿਕ ਡਿਵਾਈਸ, ਜਾਇਦਾਦ ਦੇ ਰਿਕਾਰਡ ਅਤੇ ਵਿੱਤੀ ਦਸਤਾਵੇਜ਼ ਜ਼ਬਤ ਕੀਤੇ ਹਨ।ਗੌਰਤਲਬ ਹੈ ਕਿ ਕੁੱਝ ਦਿਨ ਪਹਿਲਾਂ ਹੀ ED ਵੱਲੋਂ ਮੋਹਾਲੀ ਸਥਿਤ ਹੋਰਨਾਂ ਬਿਲਡਰਾਂ ਵਿਰੁਧ ਪੜਤਾਲ ਕੀਤੀ ਸੀ ਤੇ ਇਸਤੋਂ ਇਲਾਵਾ ‘ਚੇਂਜ ਆਫ਼ ਲੈਂਡ ਯੂਜ਼’ (CLU) ਦੀ ‘ਖੇਡ’ ਵਿਚ GMADA ਦੇ ਅਧਿਕਾਰੀਆਂ ਨੂੰ ਤਲਬ ਕੀਤਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





