👉ਮਾਹੌਲ ਤਣਾਅਪੂਰਨ, ਬਚਾਅ ਲਈ ਕੀਤੇ ਹਵਾਈ ਫ਼ਾਈਰ, ਸਿਵਲ ਹਸਪਤਾਲ ਵਿਚ ਭਾਜਪਾਈਆਂ ਦਾ ਲੱਗਿਆ ਜਮਾਵੜਾ
Bathinda News: Bathinda MC Elections; ਬਠਿੰਡਾ ਜਿਲ੍ਹੇ ‘ਚ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਮੰਗਲਵਾਰ ਨੂੰ ਹੋਈਆਂ ਚੋਣਾਂ ਦੌਰਾਨ ਦਿਨ-ਭਰ ਕੁੱਝ ਥਾਵਾਂ ‘ਤੇ ਤਣਾਅ ਅਤੇ ਛੋਟੀਆਂ-ਵੱਡੀਆਂ ਘਟਨਾਵਾਂ ਦੌਰਾਨ ਕਰੀਬ 65 ਫ਼ੀਸਦੀ ਵੋਟਿੰਗ ਹੋਈ। ਪ੍ਰੰਤੂ ਵੋਟਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਸ਼ਹਿਰ ਦੇ ਬੀਬੀਵਾਲਾ ਚੌਕ ਨਜ਼ਦੀਕ ਆਪ ਅਤੇ ਭਾਜਪਾ ਵਰਕਰਾਂ ਵਿਚਕਾਰ ਹੋਈ ਤਕਰਾਰ ਹਿੰਸਕ ਰੂਪ ਧਾਰ ਗਈ, ਜਿਸਦੇ ਵਿਚ ਚੱਲੇ ਇੱਟਾਂ-ਰੋੜਿਆਂ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਸਮੇਤ ਦੋਨਾਂ ਧਿਰਾਂ ਦੇ ਅੱਧੀ ਦਰਜ਼ਨ ਜਣੇ ਜਖ਼ਮੀ ਹੋ ਗਏ। ਇਸ ਮੌਕੇ ਸਾਬਕਾ ਵਿਧਾਇਕ ਦੇ ਗੰਨਮੈਨ ਵੱਲੋਂ ਬਚਾਅ ਦੇ ਲਈ ਹਵਾਈ ਫ਼ਾਈਰ ਵੀ ਕੀਤੇ ਗਏ।
ਇਹ ਵੀ ਪੜ੍ਹੋ 👉Bathinda ਦੇ ਨਾਮੀਂ ਪ੍ਰਾਪਟੀ ਕਾਰੋਬਾਰੀ ‘ਤੇ ED ਦੀ Raid; ਕਈ ਸਿਆਸੀ ਆਗੂਆਂ ਦਾ ਰਿਹਾ ਹੈ ਚਹੇਤਾ!
ਘਟਨਾ ਦਾ ਪਤਾ ਲੱਗਦਿਆਂ ਹੀ ਐਸਐਸਪੀ ਜਯੋਤੀ ਯਾਦਵ ਅਤੇ ਡੀਆਈਜੀ ਹਰਜੀਤ ਸਿੰਘ ਪੁਲਿਸ ਫ਼ੌਰਸ ਸਮੇਤ ਮੌਕੇ ‘ਤੇ ਪੁੱਜੇ। ਇਸ ਦੌਰਾਨ ਸਾਬਕਾ ਵਿਧਾਇਕ ਸਮੇਤ ਦੋਨਾਂ ਧਿਰਾਂ ਦੇ ਜਖ਼ਮੀ ਆਦਮੀ ਹਸਪਤਾਲ ਵਿਚ ਦਾਖਲ ਹੋਏ, ਜਿੱਥੈ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਬਿਆਨ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਦੇਖਦਿਆਂ ਸ਼੍ਰੀ ਸਿੰਗਲਾ ਦੀ ਅਗਵਾਈ ਹੇਠ ਭਾਜਪਾ ਵੱਲੋਂ ਸਿਵਲ ਹਸਪਤਾਲ ਦੇ ਗੇਟ ਅੱਗੇ ਮੁੱਖ ਸੜਕ ‘ਤੇ ਧਰਨਾ ਲਗਾਇਆ ਗਿਆ। ਜਿਸਦੇ ਵਿਚ ਦੂਜੀਆਂ ਪਾਰਟੀਆਂ ਦੇ ਆਗੂਆਂ ਨੇ ਵੀ ਸਮੂਲੀਅਤ ਕੀਤੀ। ਇਸ ਮਾਮਲੇ ਵਿਚ ਦੋਨਾਂ ਧਿਰਾਂ ਵੱਲੋਂ ਹੀ ਇੱਕ-ਦੂਜੇ ਵਿਰੁਧ ਆਰੋਪ ਤੇ ਪ੍ਰਤੀਅਰੋਪ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ 👉Canada News : ਕੈਨੇਡਾ ‘ਚ ਜ਼ਬਰੀ ਵਸੂਲੀ ਵਾਲੀ 17 ਪੰਜਾਬੀਆਂ ਦੀ ਗੈਂਗ ਦਾ ਪਰਦਾਫਾਸ਼
ਦਸਣਾ ਬਣਦਾ ਹੈ ਕਿ ਅੱਜ ਤੜਕਸਾਰ ਵੀ ਵਾਰਡ ਨੰਬਰ 2 ਦੇ ਆਪ ਉਮੀਦਵਾਰ ਤੇ ਭਾਜਪਾ ਸਮਰਥਕਾਂ ਵਿਚਕਾਰ ਝੜਪਾਂ ਹੋਈਆਂ ਸਨ। ਜਿਸ ਕਾਰਨ ਦੋਨਾਂ ਧਿਰਾਂ ਵੱਲੋਂ ਥਾਣਾ ਕੈਂਟ ਅੱਗੇ ਧਰਨਾ ਲਗਾ ਕੇ ਇੱਕ ਦੂਜੇ ਵਿਰੁਧ ਨਾਅਰੇਬਾਜ਼ੀ ਵੀ ਕੀਤੀ ਗਈ ਸੀ।ਇਸੇ ਤਰ੍ਹਾਂ ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 3 ਵਿੱਚ ਅੱਜ ਤੜਕਸਾਰ ਕੁਝ ਗੱਡੀਆਂ ਦੀ ਭੰਨਤੋੜ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ। ਇਲਾਕੇ ਵਿੱਚ ਫਾਇਰਿੰਗ ਹੋਣ ਦੀਆਂ ਵੀ ਚਰਚਾਵਾਂ ਰਹੀਆਂ, ਪਰ ਪੁਲਿਸ ਵੱਲੋਂ ਇਸ ਸਬੰਧੀ ਅਧਿਕਾਰਕ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਜਿਸਦੇ ਚੱਲਦੇ ਸਾਰਾ ਦਿਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ ਪ੍ਰੰਤੂ ਇਸਦੇ ਬਾਵਜੂਦ ਵੋਟਾਂ ਦਾ ਜਿਆਦਾਤਕ ਕੰਮ ਸ਼ਾਂਤਪੂਰਵਕ ਮੁਕੰਮਲ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਵੀ ਮਾਹੌਲ ਨੂੰ ਦੇਖਦਿਆਂ ਇੰਨ੍ਹਾਂ ਵੋਟਾਂ ਲਈ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ। ਜਿਆਦਾ ਗਰਮੀ ਦੀ ਸੰਭਾਵਨਾ ਦੇ ਚੱਲਦਿਆਂ ਸ਼ਹਿਰੀ ਖੇਤਰਾਂ ਵਿਚ ਤੜਕਸਾਰ ਪੋਲਿੰਗ ਸਟੇਸ਼ਨਾਂ ‘ਤੇ ਲਾਈਨਾਂ ਲੱਗਦੀਆਂ ਦਿਖਾਈ ਦਿੱਤੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





