ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੁਧ ਪ੍ਰਚਾਰੀ ਜਾ ਰਹੀ ਵੀਡੀਓ ਦੀ ਸਬੂਤਾਂ ਸਮੇਤ ਖੋਲੀ ਪੋਲ; ਕਿਹਾ ਮਾਸਕ ਲਗਾ ਕੇ ਬਣਾਈ ਗਈ ਇਹ ਵੀਡੀਓ

Date:

spot_img

Mohali News: Bhagwant Mann Viral Video issue; ਪਿਛਲੇ ਕਈ ਦਿਨਾਂ ਤੋਂ ਆਪਣੀ ਕਥਿਤ ਵੀਡੀਓ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਸਬੂਤਾਂ ਸਮੇਤ ਪੋਲ ਖੋਲਦਿਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਫੈਸਲਾ ਲੈਣ ਦੀ ਅਪੀਲ ਕੀਤੀ ਹੈ। ਮੋਹਾਲੀ ਦੇ ਵਿਚ ਇਸ ਮੁੱਦੇ ‘ਤੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਸ: ਮਾਨ ਨੇ ਤੱਥਾਂ ਸਮੇਤ ਦਸਿਆ ਕਿ ਉਸਦੇ ਨਾਂ ‘ਤੇ ਬਣਾਈ ਗਈ ਵੀਡੀਓ ਵਿਚ ਕਿਸੇ ਹੋਰ ਵਿਅਕਤੀ ਨੇ ਉਸਦੇ ਚਿਹਰੇ ਵਾਲਾ ਮਾਸਕ ਪਹਿਨ ਕੇ ਕੈਨੇਡਾ ਦੇ ਐਬਟਸਫ਼ੋਰਡ ਸ਼ਹਿਰ ਵਿਚ ਸਥਿਤ ਇੱਕ ਹੋਟਲ ਵਿਚ ਇਹ ਫ਼ਰਜੀ ਵੀਡੀਓ ਬਣਾਈ ਗਈ ਤੇ ਇਸੇ ਹੋਟਲ ਵਿਚ ਉਸਦੀਆਂ ਹੋਰ ਵੀ ਕਥਿਤ ਅਪੱਤੀਜਨਕ ਵੀਡੀਓ ਸ਼ੂਟ ਕੀਤੀਆਂ ਗਈਆਂ।

ਇਹ ਵੀ ਪੜ੍ਹੋ 👉2027 ਦਾ ਫੈਸਲਾ ਹੁਣੇ ਹੀ ਸਾਫ਼ ਦਿਖਾਈ ਦੇ ਰਿਹਾ ਹੈ; ਪੰਜਾਬੀਆਂ ਨੇ ‘ਆਪ’ ਨੂੰ ਮੁੜ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਭਗਵੰਤ ਮਾਨ ਨੇ ਇਸ ਮੌਕੇ ਵੀਡੀਓ ਦਿਖਾਉਂਦਿਆਂ ਦਸਿਆ ਕਿ ਉਸਦੇ ਨਾਂ ਹੇਠ ਬਣਾਈ ਫ਼ਰਜੀ ਵੀਡੀਓ ਵਿਚ ਚਿਹਰੇ ਉੱਪਰ ਪਹਿਨਿਆ ਮਾਸਕ ਸਾਫ਼ ਦਿਖਾਈ ਦਿੰਦਾ ਹੈ। ਇਸਤੋਂ ਇਲਾਵਾ ਇਸ ਫ਼ਰਜੀ ਵੀਡੀਓ ਵਿਚ ਉਸਦੇ ਛੋਟੀ ਉਮਰ ਵਿਚ ਗਲੇ ‘ਚ ਹੋਏ ਆਪਰੇਸ਼ਨ ਦੇ ਨਿਸ਼ਾਨ ਵੀ ਨਹੀਂ ਹਨ। ਮੁੱਖ ਮੰਤਰੀ ਨੇ ਇਸ ਮੌਕੇ ਹੱਥ ਵਿਚ ਮਾਸਕ ਫ਼ੜ ਕੇ ਲਿਜਾਂਦੇ ਹੋਏ ਜਗਮਨ ਸਮਰਾ ਦੀ ਵੀਡੀਓ ਵੀ ਦਿਖਾਈ ਤੇ ਨਾਲ ਹੀ ਦਸਿਆ ਕਿ ਉਹ ਨਵੰਬਰ 2016 ਤੋਂ ਬਾਅਦ ਕੈਨੇਡਾ ਨਹੀਂ ਗਏ ਜਦਕਿ ਇਹ ਕਥਿਤ ਵੀਡੀਓ 2017-18 ਤੋਂ ਬਾਅਦ ਦਾ ਦੱਸਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਅਧੀਨ ਆਉਂਦੀ ਗੁਰੂਗ੍ਰਾਮ ਪੁਲਿਸ ਵੱਲੋਂ ਦਰਜ਼ ਮਾਮਲੇ ਸਬੰਧੀ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਕੋਈ ਡਰ ਹੁੰਦਾ, ਤਾਂ ਅਸੀਂ ਪੰਜਾਬ ਤੋਂ ਵੀਡੀਓ ਦੀ ਜਾਂਚ ਕਰਵਾਉਂਦੇ। ਉਨ੍ਹਾਂ ਇਹ ਵੀ ਦਸਿਆ ਕਿ ਜਲਦੀ ਹੀ ਇਸ ਵੀਡੀਓ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੇਜਿਆ ਜਾ ਰਿਹਾ।

ਇਹ ਵੀ ਪੜ੍ਹੋ 👉Breaking News; ਬਠਿੰਡਾ ਦੇ ਮਸ਼ਹੂਰ ਡਾਕਟਰ ਦੇ ਕਲੀਨਿਕ ਉੱਪਰ ਪੈਟਰੋਲ ਬੰ*ਬ ਸੁੱਟਣ ਵਾਲੇ ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਵਿਚ ਵਿਰੋਧੀਆਂ(ਅਕਾਲੀ ਦਲ, ਕਾਂਗਰਸ ਤੇ ਭਾਜਪਾ) ਨੁੰ ਘੇਰਦਿਆਂ ਦਾਅਵਾ ਕੀਤਾ ਕਿ ਰਾਜਨੀਤਿਕ ਲਾਭ ਲੈਣ ਲਈ ਧਾਰਮਿਕ ਹੁਕਮ ਜਾਰੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਸਵਾਲ ਪੁਛਦਿਆਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਟੈਂਕਾਂ ਨਾਲ ਢਹਿ ਢੇਰੀ ਕਰਨ ਵਾਲੇ ਅੱਜ ਸ਼੍ਰੀ ਅਕਾਲ ਤਖਤ ਦੀ ਮਾਣ-ਮਰਿਆਦਾ ਦੀ ਗੱਲ ਕਰ ਰਹੇ ਹਨ। ਇਸਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੂੰ ਤਿੱਖੇ ਸਵਾਲ ਕਰਦਿਆਂ ਮੁੱਖ ਮੰਤਰੀ ਨੇ ਇਹ ਵੀ ਪੁਛਿਆ ਕਿ ਜਦ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਅਦਬੀਆਂ ਕਰਵਾਉਣ ਵਾਲਿਆਂ ਨੂੰ ਬਚਾਉਣ ਤੇ ਰੋਸ਼ ਪ੍ਰਗਟ ਕਰਦੇ ਨਿਹੱਥੇ ਸਿੰਘਾਂ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਤਨਖਾਹੀਆਂ ਕਰਾਰ ਦਿੱਤਾ ਗਿਆ ਸੀ ਤਾਂ ਉਸ ਸਮੇਂ ਅਜਿਹੇ ਬੋਰਡ ਕਿਉਂ ਨਹੀਂ ਲਗਵਾਏ ਗਏ, ਜਿਹੜੇ ਹੁਣ ਉਨ੍ਹਾਂ ਦੇ ਵਿਰੋਧ ਵਿਚ ਗੁਰੂ ਘਰਾਂ ਵਿਚ ਲਗਵਾਏ ਜਾ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

Punjab Govt ਨੇ ਗਰੀਬ ਪਰਿਵਾਰਾਂ ਸਿਰੋਂ ਵਿਆਹ ਦਾ ਬੋਝ ਘਟਾਇਆ; ਅਸ਼ੀਰਵਾਦ ਸਕੀਮ ਤਹਿਤ ₹16.74 ਕਰੋੜ ਜਾਰੀ: ਡਾ. ਬਲਜੀਤ ਕੌਰ

14 ਜ਼ਿਲ੍ਹਿਆਂ ਦੇ 3,282 ਲਾਭਪਾਤਰੀਆਂ ਨੂੰ ਡਾਇਰੈਕਟ ਬੈਨੀਫਿਟ ਟਰਾਂਸਫਰ...