spot_img
spot_img

Bathinda ‘ਚ ਨਾਮੀ ਮਸਾਲਿਆਂ ਦੀ ਦੁਕਾਨ ਦੇ ਮਾਲਕ ਤੋਂ ਲੁਟੇਰਿਆਂ ਨੇ ਨਗਦੀ ਲੁੱਟੀ

Date:

spot_img

Bathinda News: ਬੀਤੀ ਦੇਰ ਰਾਤ ਸਥਾਨਕ ਬੈਂਕ ਬਜ਼ਾਰ ਦੇ ਵਿਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਸ਼ਹਿਰ ਦੀ ਇੱਕ ਨਾਮੀਂ ਮਸਾਲਿਆਂ ਦੀ ਦੁਕਾਨ ਦੇ ਮਾਲਕ ਦੀ ਲੁੱਟ-ਖੋਹ ਕਰਨ ਦੀ ਖ਼ਬਰ ਮਿਲੀ ਹੈ। ਸੂਚਨਾ ਮੁਤਾਬਕ ਗਜ਼ਨ ਟਰੈਡਿੰਗ ਕੰਪਨੀ ਦੇ ਮਾਲਕ ਅਸੋਕ ਕੁਮਾਰ ਪੁੱਤਰ ਅਮਰਨਾਥ ਵਾਸੀ ਸਰਾਭਾ ਨਗਰ ਬੀਤੀ ਰਾਤ ਦੁਕਾਨ ਨੂੰ ਬੰਦ ਕਰਕੇ ਆਪਣੇ ਮੁਲਾਜਮ ਰਾਜੂ ਦੇ ਨਾਲ ਸਕੂਟੀ ‘ਤੇ ਸਵਾਰ ਹੋ ਕੇ ਘਰ ਜਾ ਰਹੇ ਸਨ।

ਇਹ ਵੀ ਪੜ੍ਹੋ 👉Ex CM Charanjit Singh Channi ਦਾ ਸ਼ਕਤੀ ਪ੍ਰਦਰਸ਼ਨ; ਨਰਾਜ਼ਗੀ ਦੀਆਂ ਚਰਚਾਵਾਂ ਦੌਰਾਨ ਸੱਦੀ ਸਮਰਥਕਾਂ ਦੀ ਮੀਟਿੰਗ

ਦਸਿਆ ਜਾ ਰਿਹਾ ਕਿ ਹਾਲੇ ਉਹ ਬੈਂਕ ਬਜ਼ਾਰ ਵਿਚ ਹੀ ਸਨ ਕਿ ਪਿੱਛੇ ਤੋਂ ਆਏ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸਦੇ ਹੱਥ ਵਿਚ ਸਥਿਤ ਬੈਗ ਨੂੰ ਖੋਹ ਲਿਆ ਤੇ ਭੱਜ ਗਏ। ਅਸੋਕ ਕੁਮਾਰ ਮੁਤਾਬਕ ਉਕਤ ਬੈਗ ਵਿਚ ਕਰੀਬ 40 ਹਜਾਰ ਰੁਪਏ ਕੈਸ਼ ਅਤੇ ਇਕ ਮੋਬਾਇਲ ਫੋਨ ਮਾਰਕਾ ਸੈਮਸੰਗ, ਦੁਕਾਨ ਦੀਆਂ ਚਾਬੀਆਂ ਅਤੇ ਹਿਸਾਬ ਵਾਲੀਆ ਕਾਪੀਆ ਵੀ ਸਨ। ਘਟਨਾ ਦਾ ਪਤਾ ਲੱਗਦੇ ਹੀ ਪੀਸੀਆਰ ਤੇ ਕੋਤਵਾਲੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪੁੱਜੀਆਂ ਤੇ ਮੁਲਜਮਾਂ ਦੀ ਭਾਲ ਸ਼ੁਰੂ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ ਲੁਟੇਰਿਆਂ ਵਿਰੁਧ ਬੀਐਨਐਸ ਦੀ ਧਾਰਾ 304(2), 3(5) ਤਹਿਤ ਪਰਚਾ ਦਰਜ਼ ਕਰ ਲਿਆ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related