Wednesday, May 6, 2026
spot_img
spot_img

ਕਰੋਨਾ ਦੇ ਨਾ ‘ਤੇ ਬੱਚਿਆ ਦਾ ਭਵਿੱਖ ਖਰਾਬ ਨਾ ਕਰੋ,ਸਿੱਖਿਆ ਸੰਸਥਾਵਾ ਤੁਰੰਤ  ਖੋਲੇ ਸਰਕਾਰ: ਯਾਤਰੀ

Date:

spot_img
ਸੁਖਜਿੰਦਰ ਮਾਨ
ਬਠਿੰਡਾ, 5 ਫਰਵਰੀ: ਭਾਰਤੀ ਕਿਸਾਨ ਯੂਨੀਅਨ  ਏਕਤਾ ਸਿੱਧੂਪੁਰ ਦੇ ਸੀਨੀਅਰ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਦੋਸ ਲਗਾਇਆ ਕਿ ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰੇ ‘ਤੇ ਕਰੋਨਾ ਦੇ ਨਾ ‘ਤੇ ਸਕੂਲ ,ਕਾਲਜ ਬੰਦ ਕਰ ਕੇ ਸਿੱਖਿਆ ਪੱਖੋ ਬੱਚਿਆ ਦਾ ਭਵਿੱਖ ਆਉਣ ਵਾਲੇ ਸਮੇ ਚ ਬਰਬਾਦ ਕਰ ਰਹੀ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਇੱਕ ਅਦਾਰਾ ,ਬੈਂਕਾ ,ਹਰ ਦਫ਼ਤਰ ,ਠੇਕੇ,ਕੋਟ,ਕਚਹਿਰੀ ,ਪ੍ਰਾਈਵੇਟ ਅਦਾਰੇ ,ਬਜਾਰ,ਮੌਲ ਜਨਤਕ ਇਕੱਠ, ਇੱਕ ਹਜ਼ਾਰ ਲੋਕਾ ਦਾ ਇਕੱਠ  ਕਰਨ ‘ਤੇ ਛੋਟ ਹੈ ਤਾਂ ਫਿਰ ,ਮਬੱਚਿਆ ਦੇ ਸਕੂਲ ਕਾਲਜ ਤੇ ਕਿਉ ਪਾਬੰਦੀ ਲਗਾਈ ਹੋਈ ਹੈ। ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਪਹਿਲਾ ਸਾਡੀ ਪੰਜਾਬੀਅਤ ਮਾ ਬੋਲੀ ਨੂੰ ਖਤਮ ਕਰਨ ਲਈ  ਸਿੱਖਿਆ , ਸੰਸਥਾਵਾ ਫੇਲ ਕਰ ਕੇ ਇਸ  ਮੁਕਾਬਲੇ ਵੱਡੇ ,ਵੱਡੇ ਪ੍ਰਾਈਵੇਟ ਸਕੂਲ ਕਾਲਜ  ਖੋਲ੍ਹ  ਕੇ ਪੰਜਾਬੀ ਭਾਸ਼ਾ ਦਾ ਵਿਸ਼ਾ ਖਤਮ ਕਰਨਾ,ਤੇ ਅੰਗਰੇਜੀ ਵਿਸੇ  ਨੂੰ ਪਹਿਲ ਦੇ ਅਧਾਰ ਤੇ ਲਾਗੂ ਕਰਨਾ ਜਿਸ ਦਾ ਮੁੱਖ ਮਕਸਦ ਪਿੰਡਾ ਦੇ ਸਕੂਲ-ਕਾਲਜ ਬੰਦ  ਕਰਕੇ, ਬੱਚਿਆ ਨੂੰ ਮਾ ਬੋਲੀ ਪੰਜਾਬੀਅਤ ਨਾਲੋ ਤੋੜਨਾ ਹੈ, ਕਰੋਨਾ ਕਲ ਦੇ ਬਹਾਨੇ ਇਥੇ ਸਾਮਰਾਜ, ਤੇ ਕਾਰਪੋਰੇਟ ਘਰਾਣਿਆ ਦੀਆ ਨੀਤੀਆ ਨੂੰ ਅਸਲ ਵਿੱਚ  ਲਾਗੂ ਕਰਨਾ ਹੈ,ਤੇ ਕਿਸਾਨੀ,ਜਵਾਨੀ,ਦੁਕਾਨਦਾਰ, ਮਜਦੂਰ, ਮੁਲਾਜ਼ਮ ਛੋਟਾ ਵਪਾਰਕ ਅਦਾਰਾ ਬੰਦ ਕਰਨਾ ਤੇ ਖੇਤੀ ਸੈਕਟਰ ਤੇ ਸਕੂਲ ਕਾਲਜ ਬੰਦ ਕਰਕੇ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨਾ ਹੈ,ਪਿੰਡਾ ਦੇ ਸਕੂਲ-ਕਾਲਜ ਦੇ ਸਟਾਫ  ਨੂੰ ਅਪੀਲ  ਕਰਦਿਆ  ਕਿਹਾ ਕੇ ਉਹ ਇੰਨਾ  ਨੀਤੀਆ ਨੂੰ ਸਮਝਦੇ ਹੋਏ ਪਿੰਡ ਵਾਸੀਆ ਦਾ ਸਾਥ ਦੇਣ ਤੇ ਸਕੂਲ-ਕਾਲਜ ਚ ਬੱਚਿਆ  ਦੀ ਪੜਾਈ ਜਕੀਨੀ ਬਣਾਉਣ।

Share post:

spot_img

Popular

More like this
Related

SAS Nagar News : ਸੋਹਾਣਾ ਵਿਖੇ ਸ੍ਰੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ

SAS Nagara News : ਮੁਹਾਲੀ ਦੇ ਸੋਹਾਣਾ ਇਲਾਕੇ ਤੋਂ...

CM ਭਗਵੰਤ ਮਾਨ ਅੱਜ ਤੋਂ ਸ਼ੁਰੂ ਕਰਨਗੇ ‘ਸ਼ੁਕਰਾਨਾ ਯਾਤਰਾ’

Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

Punjab ‘ਚ DCs ਤੇ SSPs ਦੇ ਹੋਏ ਤਬਾਦਲੇ, ਦੇਖੋ ਲਿਸਟ..

Bathinda News: Punjab Govt ਵੱਲੋਂ ਮੰਗਲਵਾਰ ਸ਼ਾਮ ਅੱਧੀ ਦਰਜ਼ਨ...

Amritsar/Jalandhar News : ਜਲੰਧਰ ਤੋਂ ਬਾਅਦ ਅੰਮ੍ਰਿਤਸਰ ‘ਚ ਧਮਾਕਾ

Amritsar/Jalandhar News : ਜਲੰਧਰ ਦੇ ਬੀਐੱਸਐੱਫ ਚੌਕ ‘ਚ ਹੋਏ...