Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸੰਗਰੂਰ

‘ਆਪ’ ਦੇ ਛੇ ਕੈਬਨਿਟ ਮੰਤਰੀਆਂ ਨੇ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ

13 Views

‘ਆਪ’ ਨੇ ਸੰਗਰੂਰ ’ਚ ਤੇਜ਼ ਕੀਤਾ ਚੋਣ ਪ੍ਰਚਾਰ, ਪਿੰਡਾਂ ਤੇ ਕਸਬਿਆਂ ’ਚ ਕੀਤੀਆਂ ਨੁੱਕੜ ਸਾਭਾਵਾਂ
ਸੁਖਜਿੰਦਰ ਮਾਨ
ਸੰਗਰੂਰ , 13 ਜੂਨ :-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੰਗਰੂਰ ਜ਼ਿਮਨੀ ’ਚ ਆਪਣੇ ਉਮੀਦਵਾਰ ਗੁਰਮੇਲ ਸਿੰਘ ਦੀ ਜਿੱਤ ਲਈ ਅਤੇ ਪਾਰਟੀ ਦੀ ਪਿਛਲੀ ਜਿੱਤ ਦੇ ਅੰਤਰ ਨੂੰ ਵਧਾਉਣ ਲਈ ਸ਼ੋਮਵਾਰ ਨੂੰ ਛੇ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ’ਚ ਉਤਾਰਿਆ। ਚੋਣ ਪ੍ਰਚਾਰ ਦੀ ਮੁਹਿੰਮ ’ਚ ਸ਼ਾਮਲ ਹੁੰਦਿਆਂ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸੰਗਰੂਰ ਵਿਧਾਨ ਸਭਾ ਖੇਤਰ ’ਚ ਗੁਰਮੇਲ ਸਿੰਘ ਲਈ ਚੋਣ ਪ੍ਰਚਾਰ ਕੀਤਾ, ਜਦੋਂ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਧੂਰੀ, ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਲਕਾ ਬਰਨਾਲਾ, ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ, ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਹਲਕਾ ਮਲੇਰਕੋਟਲਾ, ਮੰਤਰੀ ਡਾ. ਬਲਜੀਤ ਕੌਰ ਨੇ ਹਲਕਾ ਭਦੌੜ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹਲਕਾ ਲਹਿਰਾ ਵਿੱਚ ਪਾਰਟੀ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ। ਚੋਣ ਪ੍ਰਚਾਰ ਦੌਰਾਨ ਮੰਤਰੀਆਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਕਰੀਬ ਤਿੰਨ ਮਹੀਨਿਆਂ ’ਚ ਬਹੁਤ ਸਾਰੇ ਵਿਕਾਸਮਈ ਅਤੇ ਲੋਕ ਹਿਤੈਸ਼ੀ ਕੰਮ ਕੀਤੇ ਹਨ ਅਤੇ ਇਨਾਂ ਕੰਮਾਂ ਦੇ ਆਧਾਰ ’ਤੇ ਹੀ ਉਮੀਦਵਾਰ ਗੁਰਮੇਲ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ‘ਆਪ’ ਵਿਧਾਇਕਾਂ ਨੇ ਵੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ, ਕਿਉਂਕਿ ਸਾਲ 2014 ਤੋਂ ਹੀ ਪਾਰਟੀ ਦੀ ਇਸ ਹਲਕੇ ’ਚ ਮਜ਼ਬੂਤ ਸਥਿਤੀ ’ਚ ਹੈ। ਵਿਧਾਇਕਾਂ ਅਤੇ ਸਮਰਥਕਾਂ ਨਾਲ ਉਮੀਦਵਾਰ ਗੁਰਮੇਲ ਸਿੰਘ ਵੱਖ ਵੱਖ ਪਿੰਡਾਂ ਅਤੇ ਕਸਬਿਆਂ ’ਚ ਨੁੱਕੜ ਸਭਾਵਾਂ ’ਚ ਜਾ ਕੇ ਵੋਟਾਂ ਮੰਗੀਆਂ। ਗੁਰਮੇਲ ਸਿੰਘ ਨੇ ਨਾਲ ਵਿਧਾਇਕ ਗੋਲਡੀ ਕੰਬੋਜ, ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ, ਵਿਧਾਇਕ ਗੁਰਮੀਤ ਸਿੰਘ ਖੁਡੀਆ, ਵਿਧਾਇਕ ਫੌਜਾ ਸਿੰਘ ਸਰਾਰੀ, ਵਿਧਾਇਕ ਜਗਦੀਪ ਸਿੰਘ ਕਾਕਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ, ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਜਨ ਸਭਾਵਾਂ ਨੂੰ ਸੰਬੋਧਨ ਕੀਤਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਲ 2014 ਅਤੇ 2019 ’ਚ ਸੰਗਰੂਰ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ ਅਤੇ ਉਨ੍ਹਾਂ ਵੱਲੋਂ ਵਿਧਾਨ ਸਭਾ ਚੋਣਾ ਦੌਰਾਨ ਧੂਰੀ ਹਲਕੇ ਤੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦਿੱਤੇ ਅਸਤੀਫ਼ੇ ਕਾਰਨ ਸੰਗਰੂਰ ਲੋਕ ਸਭਾ ਸੀਟ ਖਾਲ੍ਹੀ ਹੋਈ ਹੈ। ‘ਆਪ’ ਉਮੀਦਵਾਰ ਗੁਰਮੇਲ ਸਿੰਘ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਸੰਗਰੂਰ ਵਾਸੀਆਂ ਦੀ ਭਲਾਈ ਲਈ ਮਿਹਨਤ ਨਾਲ ਕੰਮ ਕਰ ਰਹੇ ਹਨ। ਉਹ ਗਣਿਤ ’ਚ ਗਰੈਜੂਏਟ ਹਨ ਅਤੇ ਉਨ੍ਹਾਂ ਐਮ.ਬੀ.ਏ. ਵੀ ਕੀਤੀ ਹੋਈ ਹੈ। ਰਾਜਨੀਤੀ ’ਚ ਆਉਣ ਤੋਂ ਪਹਿਲਾਂ ਉਹ ਇੱਕ ਅਧਿਆਪਕ ਸਨ ਅਤੇ ਉਨ੍ਹਾਂ ਸਾਲ 2018 ਤੱਕ ਵੱਖ ਵੱਖ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਇਆ ਸੀ।

Related posts

ਸੰਤ ਲੋਗੋਂਵਾਲ ਦੀ ਬਰਸੀ ਮੌਕੇ ਅੱਜ ਅਕਾਲੀ ਦਲ ਤੇ ਬਾਗੀ ਧੜਾ ਕਰਨਗੇ ਸ਼ਕਤੀ ਪ੍ਰਦਰਸ਼ਨ

punjabusernewssite

ਸੁਖਪਾਲ ਖਹਿਰਾ ਸੰਗਰੂਰ ਜਾਂ ਭੁਲੱਥ ਕਿਸੇ ਇੱਕ ਹਲਕੇ ਦੇ ਲੋਕਾਂ ਨੂੰ ਦੇਵੇਗਾ ਧੋਖਾ: ਦਲਵੀਰ ਸਿੰਘ ਗੋਲਡੀ

punjabusernewssite

ਕੰਪਿਊਟਰ ਅਧਿਆਪਕ 1 ਸਤੰਬਰ ਤੋਂ ਸ਼ੁਰੂ ਕਰਨਗੇ ਭੁੱਖ ਹੜਤਾਲ/ਮਰਨ ਵਰਤ

punjabusernewssite