ਸੁਖਜਿੰਦਰ ਮਾਨ
ਬਠਿੰਡਾ, 13 ਜੂਨ: ਪਾਣੀ ਦੇ ਸੰਕਟ ਲਈ ਕਾਰਨ ਅਤੇ ਹੱਲ ਸਬੰਧੀ ਲੋਕ ਮੋਰਚਾ ਪੰਜਾਬ ਵੱਲੋਂ ਸੂਬਾ ਕਨਵੈਨਸਨਾਂ ਦੀ ਲੜੀ ਵਿੱਚ ਅੱਜ ਬਠਿੰਡਾ ਦੀ ਦਾਣਾ ਮੰਡੀ ਵਿੱਚ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਜਿਸ ਨੂੰ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਤੇ ਸੂਬਾ ਕਮੇਟੀ ਮੈਂਬਰਾਂ ਗੁਰਦੀਪ ਸਿੰਘ ਨੇ ਸੰਬੋਧਨ ਕਰਦਿਆਂ ਸਾਂਝੇ ਸੰਘਰਸ਼ ਦੇ ਰਾਹ ਤੁਰਨ ਦਾ ਹੋਕਾ ਦਿੱਤਾ ਗਿਆ। ਸੂਬਾ ਸਕੱਤਰ ਸ੍ਰੀ ਜਗਮੇਲ ਸਿੰਘ ਨੇ ਦੱਸਿਆ ਕਿ ਤਿੰਨੋਂ ਸੂਬਾਈ ਆਗੂਆਂ ਨੇ ਬੋਲਦਿਆਂ ਕਿਹਾ ਕਿ ਸੰਸਾਰ ਬੈਂਕ ਅਤੇ ਵਿਸਵ ਵਪਾਰ ਸੰਸਥਾ ਵਰਗੀਆਂ ਲੁਟੇਰਿਆਂ ਸੰਸਥਾਵਾਂ ਦੇ ਦਿਸਾ ਨਿਰਦੇਸਾਂ ਅਨੁਸਾਰ ਸਾਡੇ ਦੇਸ ਦੇ ਹਾਕਮਾਂ ਵੱਲੋਂ ਕਾਰਪੋਰੇਟਾਂ ਅਤੇ ਸਾਮਰਾਜੀਆਂ ਦੇ ਹਿੱਤਾਂ ਦੀ ਰਾਖੀ ਲਈ ਲਿਆਂਦਾ ਗਿਆ ਮੌਜੂਦਾ ਖੇਤੀ ਮਾਡਲ, ਸਨਅਤੀ ਨੀਤੀਆਂ ਅਤੇ ਇਹਨਾਂ ਦੀ ਪੈਦਾਵਾਰ ਦਾ ਮੁਨਾਫਾ ਕਮਾਊ ਮੰਤਵ ਹੀ ਇਸ ਸੰਕਟ ਦਾ ਜੁੰਮੇਵਾਰ ਹੈ।ਇਸੇ ਦਾ ਸਿੱਟਾ ਹੈ ਕਿ ਅੱਜ ਪੰਜਾਬ ਦੇ ਨਾ ਸਿਰਫ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਬਲਕਿ ਇਹ ਪੀਣ ਦੇ ਯੋਗ ਵੀ ਨਹੀਂ ਰਹਿ ਰਿਹਾ।ਕਰੋੜਾਂ ਲੋਕਾਂ ਵੱਲੋਂ ਵਰਤੇ ਜਾ ਰਹੇ ਨਹਿਰਾਂ ਦੇ ਪਾਣੀ ਨੂੰ ਵੀ ਸੀਵਰੇਜ ਤੇ ਸਨਅਤੀ ਗੰਦਗੀ ਨੇ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਹਿਣ ਦਿੱਤਾ। ਜਿਸ ਨਾਲ ਲੋਕਾਂ ਦੀਆਂ ਬੇਸਕੀਮਤੀ ਜ?ਿੰਦਗੀਆਂ ਨੂੰ ਨਿਗਲ ਰਹੀਆਂ ਕੈਂਸਰ, ਕਾਲਾ ਪੀਲੀਆ, ਅਤੇ ਗਠੀਆ ਵਰਗੀਆਂ ਨਾਮੁਰਾਦ ਬਿਮਾਰੀਆਂ ਵਿਚ ਭਾਰੀ ਵਾਧਾ ਹੋਇਆ ਹੈ।
ਬੁਲਾਰਿਆਂ ਨੇ ਅੱਗੇ ਕਿਹਾ ਕਿ ਲੋਕਾਂ ਕੋਲ ਸਾਂਝੇ ਸੰਘਰਸ ਹੀ ਇੱਕ ਰਾਹ ਹੈ ਜਿਸ ਰਾਹ ਚੱਲ ਕੇ ਸਰਕਾਰਾਂ ਨੂੰ ਖੇਤੀ ਤੇ ਸਨਅਤ ਅੰਦਰ ਲੋਕ ਪੱਖੀ ਬਦਲਵੇਂ ਮਾਡਲ, ਤਕਨੀਕ ਵਿਕਸਤ ਕਰਨ ਲਈ ਮਜਬੂਰ ਕਿਤਾਬ ਜਾਂ ਸਕਦਾ ਹੈ ਅਤੇ ਪੈਦਾਵਾਰੀ ਮੰਤਵ ਵੀ ਕਾਰਪੋਰੇਟਾਂ ਦੀ ਥਾਂ ਲੋਕਾਂ ਦੇ ਹਿਤ ਵਾਲੇ ਮਿਥੇ ਜਾ ਸਕਦੇ ਹਨ।ਇਹ ਪਾਣੀ ਸੰਕਟ ਦੇ ਹੱਲ ਦਾ ਸੰਘਰਸ ਅਸਲ ਵਿੱਚ ਪਾਣੀ, ਫਸਲਾਂ, ਨਸਲਾਂ ਤੇ ਕਿਰਤ ਬਚਾਉਣ ਦਾ ਸੰਘਰਸ ਹੈ। ਸਾਮਰਾਜ ਤੇ ਉਸ ਦੇ ਜੋਟੀਦਾਰਾਂ ਤੋਂ ਮੁਕਤੀ ਲਈ ਲੋਕਾਂ ਦਾ ਸੰਘਰਸ ਹੈ। ਸੋਕ ਪੱਖੀ ਸਿਆਸਤ ਦੇ ਉਲਟ ਲੋਕ ਪੱਖੀ ਸਿਆਸਤ ਪੁਗਾਉਣ ਦਾ ਸੰਘਰਸ ਹੈ। ਅੰਤ ਵਿੱਚ ਉਹਨਾਂ ਸਾਰੇ ਸੰਘਰਸੀਲ ਲੋਕਾਂ, ਵਾਤਾਵਰਨ ਪ੍ਰੇਮੀਆਂ, ਲੋਕਪੱਖੀ ਬੁੱਧੀਜੀਵੀਆਂ ਅਤੇ ਕਿਰਤੀ ਕਮਾਊ ਲੋਕਾਂ ਨੂੰ ਮੋਰਚੇ ਵੱਲੋਂ ਅਗਾਂਹ ਕੀਤੀਆਂ ਜਾ ਰਹੀਆਂ ਕਨਵੈਨਸਨਾਂ ਵਿੱਚ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ।ਸਟੇਜ ਸਕੱਤਰ ਦੀ ਜੁੰਮੇਵਾਰੀ ਸਥਾਨਕ ਕਮੇਟੀ ਮੈਂਬਰ ਸ੍ਰੀ ਗੁਰਮੁੱਖ ਸਿੰਘ ਨੇ ਨਿਭਾਈ।
Share the post "ਪਾਣੀ ਸੰਕਟ ਦੇ ਹੱਲ ਲਈ ਲੋਕ ਮੋਰਚਾ ਪੰਜਾਬ ਵੱਲੋਂ ਸਾਂਝੇ ਸੰਘਰਸ ਦੇ ਰਾਹ ਦਾ ਹੋਕਾ"