ਸੁਖਜਿੰਦਰ ਮਾਨ
ਬਠਿੰਡਾ, 15 ਅਗੱਸਤ: ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਵਲੋਂ ਅੱਜ ਪਿੰਡ ਭੁੱਚੋ ਖੁਰਦ ਵਿਚ ਆਜਾਦੀ ਦਿਹਾੜੇ ਮੌਕੇ ਕਾਲੀਆਂ ਝੰਡੀਆਂ ਨਾਲ ਪਿੰਡ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਜੁੜੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਹੋਇਆਂ ਕਿਹਾ ਅੱਜ ਆਜਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਖੋਲ੍ਹ ਰਹੀ ਹੈ ਦੂਜੇ ਪਾਸੇ ਭੁੱਚੋ ਖੁਰਦ ਵਿੱਚ ਪਿਛਲੇ ਅੱਠ ਮਹੀਨਿਆਂ ਤੋਂ ਪਸ਼ੂਆਂ ਵਾਲੇ ਡਿਸਪੈਂਸਰੀ ਵਿੱਚ ਡਾਕਟਰ ਨਹੀਂ । ਜਿਸ ਦੇ ਸਿੱਟੇ ਵਜੋਂ ਪਿੰਡ ਵਿੱਚ ਵੱਡੀ ਪਸ਼ੂਆਂ ਨੂੰ ਬਿਮਾਰੀ ਪਈ ਹੋਈ ਹੈ। ਇਸ ਮੌਕੇ ਔਰਤ ਵਿੰਗ ਭੁੱਚੋ ਖੁਰਦ ਕਮੇਟੀ ਦੇ ਪ੍ਰਧਾਨ ਮਨਜੀਤ ਕੌਰ ਪਿਆਰੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਿਨ੍ਹਾਂ ਲੋਕਾਂ ਗੰਭੀਰ ਬੀਮਾਰੀ ਕਾਰਨ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ , ਨੂੰ ਇੱਕ ਲੱਖ ਰੁਪਿਆ ਪਸ਼ੂ ਮਤਾਬਕ ਮੁਆਵਜਾ ਦਿੱਤਾ ਜਾਵੇ। ਰੁਜ਼ਗਾਰ ਚਲਾਉਣ ਲਈ ਪੰਜ ਲੱਖ ਦਾ ਕਰਜ਼ਾ ਬਿਨਾਂ ਵਿਆਜ ਤੇ ਬਿਨਾਂ ਗਾਰੰਟੀ ਪੀਡਤ ਪਰਿਵਾਰਾਂ ਨੂੰ ਮੁਹੱਈਆ ਕਰਾਇਆ ਜਾਵੇ। ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਸੂਬਾ ਕਮੇਟੀ ਮੈਂਬਰ ਭਿੰਦਰ ਕੌਰ, ਮੀਤ ਪ੍ਰਧਾਨ ਗੁਰਮੇਲ ਕੌਰ, ਪਿੰਡ ਕਮੇਟੀ ਦੇ ਖ਼ਜ਼ਾਨਚੀ ਗੁਰਮੀਤ ਕੌਰ, ਪ੍ਰੈਸ ਸਕੱਤਰ ਜੋਤੀ, ਕੁਲਦੀਪ ਕੌਰ, ਸਿਰਾਂ ਬੇਗਮ, ਜਸਪ੍ਰੀਤ ਝੰਡੂਕੇ, ਹਰਮਨ ਸਿੰਘ, ਸੁਖਮੰਦਰ ਸਿੰਘ ਸਰਾਭਾ, ਸੀਰਾ ਸਿੰਘ, ਬਾਵਾ ਸਿੰਘ , ਜਸਵਿੰਦਰ ਫ਼ੌਜੀ , ਦਰਸ਼ਨ ਸਿੰਘ ਭਗਤ ਮੌਕੇ ਤੇ ਮੌਜੂਦ ਸਨ।
Share the post "ਅਜਾਦੀ ਦਿਹਾੜੇ ਮੌਕੇ ਕਿਰਤੀ ਕਿਸਾਨ ਯੂਨੀਅਨ ਨੇ ਕਾਲੀਆਂ ਝੰਡੀਆਂ ਲੈ ਕੇ ਕੀਤਾ ਰੋਸ਼ ਮਾਰਚ"