ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਸਤੰਬਰ ਅੱਜ ਇੱਥੇ ਲਾਲ ਝੰਡਾ ਐਨ.ਐਫ.ਐਲ.ਮਜਦੂਰ ਯੂਨੀਅਨ ਵੱਲੋਂ ਮੈਨੇਜਮੈਂਟ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਇਸ ਸਮੇਂ ਆਗੂਆਂ ਨੇ ਦੋਸ਼ ਲਗਾਇਆ ਕਿ ਐਨ.ਐਫ.ਐਲ ਖਾਦ ਫੈਕਟਰੀ ਬਠਿੰਡਾ ਦੀ ਮੈਨੇਜਮੈਂਟ ਵੱਲੋਂ ਠੇਕੇਦਾਰਾਂ ਨਾਲ ਮਿਲ ਕੇ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਫੈਕਟਰੀ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦਾ ਘੋਰ ਸ਼ੋਸਣ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਤਹਿ ਕੀਤੀਆਂ ਘੱਟੋ -ਘੱਟ ਉਜ਼ਰਤਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਕੁਝ ਵਰਕਰਾਂ ਨੂੰ ਈ ਪੀ ਐਫ਼ ਅਤੇ ਈ ਐਸ ਆਈ ਸੀ ਵਰਗੀ ਸਮਾਜਿਕ ਸੁਰੱਖਿਆ ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਇਸ ਸਮੇਂ ਸੂਬਾਈ ਆਗੂ ਸਾਥੀ ਬਲਕਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਭਵਿੱਖ ਵਿੱਚ ਮਜ਼ਦੂਰ ਜਮਾਤ ਨੂੰ ਵੱਡੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇੰਡੀਅਨ ਲੇਬਰ ਕਾਨਫਰੰਸ ਆਪਣੀ ਅਸਫ਼ਲਤਾ ਨੂੰ ਛੁਪਾਉਣ ਲਈ 2015 ਤੋਂ ਲਗਭਗ 7 ਸਾਲ ਬਾਅਦ ਤਿਰੂਪਤੀ ਵਿੱਚ ਹੋਈ ਹੈ ਇਸ ਕਾਨਫਰੰਸ ਵਿੱਚ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਨਾ ਕਰਕੇ ਧੋਖੇ ਨਾਲ ਕਾਰਪੋਰੇਟ ਪੱਖੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਘੜ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਚਾਰ ਕੋਡ ਲਾਗੂ ਕਰਨ ਲਈ ਤਿਆਰ ਹੈ ਜਿਸਦੀ ਸਹਿ ਤੇ ਸਥਾਨਕ ਮਨੇਜਮੈਂਟ ਵੀ ਮਜ਼ਦੂਰ ਜਮਾਤ ਦਾ ਸ਼ੋਸਣ ਕਰਨ ਤੋਂ ਪਿੱਛੇ ਨਹੀ ਹਨ।ਇਸ ਸਮੇਂ ਆਗੂਆਂ ਨੇ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਘੱਟੋ-ਘੱਟ ਉਜਰਤਾਂ ਲਾਗੂ ਨਾ ਕੀਤੀਆਂ ਗ੍ਰੈਚੁਇਟੀ ਦੇ ਹੱਕਦਾਰ ਮਜ਼ਦੂਰਾਂ ਨੂੰ ਗ੍ਰੈਚੁਇਟੀ ਨਹੀਂ ਦਿੱਤੀ। ਵਰਕਰਾਂ ਨੂੰ ਸਮਾਜਿਕ ਸੁਰੱਖਿਆ ਸਟ੍ਰੇਚੁਰੀ ਕੰਮਲਾਇਸ ਲਾਗੂ ਨਹੀਂ ਕੀਤੇ ਤਾਂ ਯੂਨੀਅਨ ਵੱਲੋਂ ਐਨ.ਐਫ਼.ਐਲ.ਮਨੇਜਮੈਂਟ ਦੇ ਖਿਲਾਫ ਅੰਦੋਲਨ ਕੀਤਾ ਜਾਵੇਗਾ ਜਿਸ ਦੇ ਨੁਕਸਾਨ ਦੀ ਜਿੰਮੇਵਾਰ ਸਥਾਨਕ ਮੈਨੇਜਮੈਂਟ ਹੋਵੇਗੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ, ਰਵਿੰਦਰ ਕੁਮਾਰ,ਸ੍ਰੀ ਨਿਵਾਸ ਚੌਧਰੀ, ਗੁਰਦੀਪ ਸਿੰਘ,ਰਾਮ ਨਿਵਾਸ ਆਦਿ ਹਾਜ਼ਰ ਸਨ।
Share the post "ਐਨ.ਐਫ.ਐਲ.ਖਾਦ ਫੈਕਟਰੀ ਬਠਿੰਡਾ ਦੇ ਕਾਮੇਆਂ ਨੇ ਕੀਤਾ ਮਨੇਜਮੈਂਟ ਦੇ ਖਿਲਾਫ ਰੋਸ਼ ਪ੍ਰਦਰਸ਼ਨ"