Saturday, May 9, 2026
spot_img
spot_img

ਬਠਿੰਡਾ ਦੇ ਵਕੀਲਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਕੀਤੀ ਯਾਤਰਾ

Date:

spot_img

ਸੁਖਜਿੰਦਰ ਮਾਨ
ਬਠਿੰਡਾ, 5 ਨਵੰਬਰ: ਮਾਲਵਾ ਇਲਾਕੇ ਦੇ ਵਕੀਲਾਂ ਦੀ ਵੱਡੀ ਸੰਸਥਾ ਮੰਨੀ ਜਾਣ ਵਾਲੀ ਬਠਿੰਡਾ ਬਾਰ ਐਸੋਸੀਏਸ਼ਨ ਵਲੋਂ ਬੀਤੇ ਕੱਲ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਇੱਕ ਰੋਜ਼ਾ ਧਾਰਮਿਕ ਯਾਤਰਾ ਕੀਤੀ ਗਈ। ਬਾਰ ਐਸੋੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਰਿੰਦਰ ਕੁਮਾਰ ਸਰਮਾ ਦੀ ਅਗਵਾਈ ਹੇਠ ਬੀਤੇ ਕੱਲ ਵਕੀਲਾਂ ਤੇ ਉਨਾਂ ਦੇ ਪ੍ਰਵਾਰਾਂ ਦਾ ਇੱਕ ਵੱਡਾ ਜਥਾ ਬਠਿੰਡਾ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਇਆ, ਜਿੱਥੇ ਪੂਰੀ ਸਰਧਾ ਨਾਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸਨ ਕੀਤੇ ਅਤੇ ਬਾਰ ਤੇ ਸਮੂਹ ਵਕੀਲ ਭਾਈਚਾਰੇ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਵਕੀਲਾਂ ਨੇ ਇਸ ਇਤਿਹਾਸਕ ਧਾਰਮਿਕ ਯਾਤਰਾ ਦਾ ਆਯੋਜਨ ਕਰਨ ਲਈ ਐੋਸੋਸੀਏਸ਼ਨ ਦੇ ਪ੍ਰਧਾਨ ਅਤੇ ਸਮੂਹ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਧਾਨ ਐਡਵੋਕੇਟ ਵਰਿੰਦਰ ਕੁਮਾਰ ਸਰਮਾ ਨੇ ਸਹਿਯੋਗ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਰਹਿਣਗੇ।

Share post:

spot_img

Popular

More like this
Related

Haryana News : हरियाणा के सभी 22 जिलों और 38 उपमंडलों में सफलतापूर्वक लोक अदालत आयोजित

Haryana News: पंजाब एवं हरियाणा उच्च न्यायालय के न्यायाधीश...

Chandigarh News: ED ਦਾ ਵੱਡਾ Action; ਮੰਤਰੀ Sanjiv Arora ਨੂੰ ਕੀਤਾ ਗ੍ਰਿਫਤਾਰ

Chandigarh News: ਪੰਜਾਬ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਸਰਗਰਮ...