ਸੁਖਜਿੰਦਰ ਮਾਨ
ਬਠਿੰਡਾ, 4 ਅਪ੍ਰੈਲ: ਪੰਜਾਬ ਟੈਕਨੀਕਲ ਇੰਸਟੀਚਿਊਸ਼ਨ ਸਪੋਰਟਸ ਵੱਲੋਂ ਪੰਜਾਬ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਪੋਲੀਟੈਕਨਿਕ ਕਾਲਜਾਂ ਦੇ ਚੱਲ ਰਹੇ ਇੰਟਰ ਪੋਲੀਟੈਕਨਿਕ ਖੇਡ ਮੁਕਾਬਲਿਆਂ ਅਧੀਨ ਲੜਕਿਆਂ ਦੇ ਬਾਸਕਿਟਬਾਲ ਮੁਕਾਬਲੇ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਕੀਤਾ। ਉਹਨਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡ ਭਾਵਨਾ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੀ ਟੀਮ ਪੰਜਾਬ ਭਰ ਵਿੱਚੋਂ ਪਹਿਲੇ ਸਥਾਨ ਤੇ ਰਹੀ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ, ਬਟਾਲਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਦੀ ਟੀਮ ਰਾਜ ਭਰ ਵਿੱਚੋਂ ਤੀਜੇ ਸਥਾਨ ’ਤੇ ਰਹੀ। ਸਰਕਰੀ ਬਹੁਤਕਨੀਕੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਰਾਜ ਕੁਮਾਰ ਚੋਪੜਾ ਇੰਨ੍ਹਾਂ ਖੇਡਾਂ ਦੌਰਾਨ ਬਤੌਰ ਓਬਜਰਵਰ ਹਾਜਰ ਸਨ। ਇਨ੍ਹਾਂ ਮੁਕਾਬਲਿਆਂ ਦੀ ਇੰਪਾਈਰਿੰਗ ਰਾਜਿੰਦਰ ਸਿੰਘ, ਅਵਤਾਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਕਾਲਜ ਦੇ ਖੇਡ ਅਫ਼ਸਰ ਗੁਰਜੀਤ ਸਿੰਘ, ਸਹਾਇਕ ਖੇਡ ਅਫ਼ਸਰ ਨਰਿੰਦਰ ਸਿੰਘ, ਸ੍ਰੀਮਤੀ ਪਰਮਿੰਦਰ ਕੌਰ ਧਾਲੀਵਾਲ, ਮਨਜੀਤ ਸਿੰਘ ਭੁੱਲਰ, ਬਲਜੀਤ ਸਿੰਘ ਵਿਰਕ, ਲੈਕਚਰਾਰ ਸ੍ਰੀਮਤੀ ਮੀਨਾ ਗਿੱਲ ਦਾ ਇਹ ਖੇਡਾਂ ਕਰਵਾਉਣ ਵਿੱਚ ਵਿਸੇਸ਼ ਯੋਗਦਾਨ ਰਿਹਾ। ਰਾਕੇਸ ਕੁਮਾਰ ਮਿੱਤਲ ਨੇ ਇਨ੍ਹਾਂ ਖੇਡਾਂ ਦੌਰਾਨ ਕੰਮੇਂਟਰੀ ਕੀਤੀ।
ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਇੰਟਰ ਪੋਲੀਟੈਕਨਿਕ ਕਾਲਜ ਖੇਡਾਂ ਕਰਵਾਈਆਂ
10 Views