ਬਠਿੰਡਾ, 26 ਸਤੰਬਰ: ਸੀ ਪੀ ਆਈ ਐੱਮ ਜਿਲ੍ਹਾ ਕਮੇਟੀ ਬਠਿੰਡਾ ਦੀ ਇੱਕ ਵਿਸ਼ੇਸ਼ ਮੀਟਿੰਗ ਕਾ: ਗੁਰਦੇਵ ਸਿੰਘ ਹਾਲ ਵਿਖੇ ਕਾ: ਮੇਘ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਅਤੇ ਕਾ: ਬਲਜੀਤ ਸਿੰਘ ਗਰੇਵਾਲ ਸੂਬਾਈ ਜਨਰਲ ਸਕੱਤਰ ਕਿਸਾਨ ਸਭਾ ਪੰਜਾਬ ਉਚੇਚੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਬੀਤੇ ਸਮੇਂ ਦੇ ਪਾਰਟੀ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਅੱਗੇ ਲਈ ਸੀ ਪੀ ਆਈ ਐੱਮ ਦੀਆਂ ਨੀਤੀਆਂ ਲਾਗੂ ਕਰਨ ਲਈ ਪਾਰਟੀ ਦੀ ਮਜਬੂਤੀ ਦੀ ਲੋੜ ਤੇ ਭਖ਼ਵੀਂ ਚਰਚਾ ਕੀਤੀ ਗਈ।
ਐਲ.ਓ.ਸੀ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਗ੍ਰਿਫਤਾਰ ਵਰੰਟ ਜਾਰੀ
ਇਸ ਮੌਕੇ ਜਿਲ੍ਹਾ ਸਕੱਤਰ ਕਾ: ਕੁਲਜੀਤਪਾਲ ਗੋਲਡੀ ਦੀ ਇੱਕ ਸਾਲ ਦੀ ਛੁੱਟੀ ਕਾਰਨ ਸਰਬ ਸੰਮਤੀ ਨਾਲ ਕਮਿਊਨਿਸਟ ਪਿਛੋਕੜ ਵਾਲੇ ਪਰਿਵਾਰ ਵਿੱਚੋਂ ਖੱਬੀ ਲਹਿਰ ਨੂੰ ਪ੍ਰਣਾਏ, ਪੜ੍ਹੇ ਲਿਖੇ ਤੇ ਅਗਾਂਹਵਧੂ ਡਾ: ਸੁਖਮਿੰਦਰ ਸਿੰਘ ਬਾਠ ਨੂੰ ਜਿਲ੍ਹਾ ਸਕੱਤਰ ਬਠਿੰਡਾ ਦੀ ਜੁਮੇਵਾਰੀ ਸੌਂਪੀ ਗਈ।ਇਸ ਉਪਰੰਤ ਕਾ: ਸੇਖੋਂ ਨੇ ਕਿਹਾ ਕਿ ਡਾ: ਬਾਠ ਉੱਚੀ ਸੋਚ ਦੇ ਮਾਲਕ ਹਨ ਅਤੇ ਉਹਨਾਂ ਨੂੰ ਜਥੇਬੰਦਕ ਤਜਰਬਾ ਹੈ, ਇਸ ਕਰਕੇ ਉਹਨਾਂ ਤੋਂ ਪਾਰਟੀ ਦੀ ਬਿਹਤਰੀ ਲਈ ਕੰਮ ਕਰਨ ਦੀਆਂ ਵੱਡੀਆਂ ਉਮੀਦਾਂ ਹਨ।
ਓਹ ਤੇਰੀ,ਲੁਟੇਰਾ ਥਾਣੇਦਾਰ ਸਾਹਿਬ ਦੀ ਹੀ ਕਾਰ ਲੈ ਕੇ ਹੋਇਆ ਫ਼ਰਾਰ
ਡਾ: ਬਾਠ ਨੇ ਕਿਹਾ ਕਿ ਉਹਨਾਂ ਨੂੰ ਜੋ ਜੁਮੇਵਾਰੀ ਸੌਂਪੀ ਗਈ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਖੱਬੀ ਲਹਿਰ ਨੂੰ ਘਰ ਘਰ ਤੱਕ ਪਹੁੰਚਾਉਣ ਤੇ ਮਜਬੂਤੀ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸਰਵ ਸਾਥੀ ਬਲਕਾਰ ਸਿੰਘ, ਜੀ ਐੱਸ ਭੁੱਲਰ, ਅਮੀ ਲਾਲ, ਬਨਵਾਰੀ ਲਾਲ, ਗੁਰਦੇਵ ਸਿੰਘ ਗਿੱਲ, ਜਸਵੀਰ ਸਿੰਘ ਅਕਲੀਆ, ਗੁਰਚਰਨ ਸਿੰਘ ਚੌਹਾਨ, ਚਰਨਜੀਤ ਕੌਰ ਆਦਿ ਹਾਜਰ ਸਨ।