ਬਠਿੰਡਾ, 12 ਅਕਤੂਬਰ : ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮੁਲਾਂਕਣ ਅਤੇ ਮਾਨਤਾ ਲਈ ਸੰਸਥਾ ਵੱਲੋਂ ਵੱਕਾਰੀ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਨੂੰ ਅਪਲਾਈ ਕੀਤਾ ਗਿਆ ਸੀ। ਜਿਸ ਦੇ ਨਿਰੀਖਣ ਲਈ ਅੱਜ 3 ਮੈਂਬਰੀ ਨੈਕ ਟੀਮ ਬਾਬਾ ਫ਼ਰੀਦ ਕਾਲਜ ਆਫ਼ ਇੰਜ. ਐਂਡ ਟੈਕਨਾਲੋਜੀ ਦੇ ਕੈਂਪਸ ਵਿਖੇ ਪਹੁੰਚੀ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ, ਨਵੀਂ ਪਿੱਚ ’ਤੇ ਖੇਡ ਸਕਦੇ ਹਨ ਸਿਆਸੀ ਪਾਰੀ
ਅੱਜ ਦੋ ਰੋਜ਼ਾ ਦੌਰੇ ਦੀ ਸ਼ੁਰੂਆਤ ਕਰਦਿਆਂ ਨੈਕ ਪੀਅਰ ਟੀਮ ਦੇ ਚੇਅਰਪਰਸਨ ਡਾ. ਸੰਕਰਾ ਨਰਾਇਣਾਸਵਾਮੀ ਕ੍ਰਿਸ਼ਨਾਸਵਾਮੀ (ਸਾਬਕਾ ਡਾਇਰੈਕਟਰ, ਐਨ .ਆਈ.ਟੀ. ਪੁਡੂਚੇਰੀ ), ਮੈਂਬਰ ਕੋਆਰਡੀਨੇਟਰ ਡਾ. ਨਸੀਬ ਸਿੰਘ ਗਿੱਲ (ਡਾਇਰੈਕਟਰ, ਡਿਜੀਟਲ ਲਰਨਿੰਗ ਸੈਂਟਰ , ਐਮ.ਡੀ. ਯੂਨੀਵਰਸਿਟੀ, ਰੋਹਤਕ) ਅਤੇ ਮੈਂਬਰ ਡਾ. ਹੇਮੰਤ ਏ.ਪਾਟਿਲ (ਪ੍ਰੋਫੈਸਰ, ਧੀਰੂ ਭਾਈ ਅੰਬਾਨੀ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ, ਟੈਕਨਾਲੋਜੀ (ਡੀ.ਏ.-ਆਈ.ਆਈ.ਸੀ.ਟੀ.) ਗਾਂਧੀਨਗਰ) ਨੇ ਪਹਿਲੇ ਦਿਨ ਕਾਲਜ ਦੀ ਪ੍ਰਿੰਸੀਪਲ ਡਾ. ਜਯੋਤੀ ਬਾਂਸਲ ਨਾਲ ਮੀਟਿੰਗ ਕੀਤੀ।
ਮਨਪ੍ਰੀਤ ਬਾਦਲ ਪੁੱਜੇ ਹੁਣ ਹਾਈਕੋਰਟ ਦੀ ਸ਼ਰਨ ’ਚ, ਵਿਜੀਲੈਂਸ ਨੇ ਮੁੜ ‘ਜੋਜੋ’ ਦੀ ਕੋਠੀ ’ਚ ਦਿੱਤੀ ਦਸਤਕ
ਇਸ ਉਪਰੰਤ ਉਨ੍ਹਾਂ ਨੇ ਆਈ. ਕਿਊ.ਏ.ਸੀ. ਕੋਆਰਡੀਨੇਟਰ, ਫੈਕਲਟੀ ਅਤੇ ਸਟਾਫ਼ ਤੋਂ ਇਲਾਵਾ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਲੂਮਨੀ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜ. ਐਂਡ ਟੈਕਨਾਲੋਜੀ ਦੀ ਲਾਇਬਰੇਰੀ, ਇਨਕੂਬੇਸ਼ਨ ਸੈਂਟਰ , ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਅਤੇ ਬਾਬਾ ਫ਼ਰੀਦ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦਾ ਦੌਰਾ ਕੀਤਾ। ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਵਿਖੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਪ੍ਰੋਜੈਕਟਾਂ/ਮਾਡਲਾਂ ਨੂੰ ਵੇਖਿਆ ਅਤੇ ਇਨ੍ਹਾਂ ਪੋਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਨੈਕ ਟੀਮ ਨੇ ਹੋਸਟਲ, ਬਾਇਓ ਗੈਂਸ ਪਲਾਂਟ, ਆਰ.ਓ. ਅਤੇ ਐਸ.ਟੀ.ਪੀ. ਆਦਿ ਸਹੂਲਤਾਂ ਦਾ ਵੀ ਨਿਰੀਖਣ ਕਰਨ ਲਈ ਦੌਰਾ ਕੀਤਾ ।
ਨਸ਼ਾ ਤਸਕਰਾਂ ਨੂੰ ਛੱਡਣ ਦੇ ਮਾਮਲੇ ’ਚ ਫ਼ਸੇ ਸਾਬਕਾ ਪੁਲਿਸ ਇੰਸਪੈਕਟਰ ਨੇ ਕੀਤਾ ਆਤਮ-ਸਮੱਰਪਣ
ਨੈਕ ਟੀਮ ਨੇ ਬੋਰਡ ਆਫ਼ ਗਵਰਨਰ ਦੀ ਮੀਟਿੰਗ ਦੌਰਾਨ ਸ. ਐਚ.ਐਸ ਚੀਮਾ (ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ, ਚੀਮਾ ਬੁਆਇਲਰਜ਼ ਲਿਮ., ਮੁਹਾਲੀ), ਡਾ. ਐਮ. ਪੀ. ਪੂਨੀਆ (ਵਾਈਸ ਚੇਅਰਮੈਨ, ਏ.ਆਈ.ਸੀ.ਟੀ.ਈ., ਨਵੀਂ ਦਿੱਲੀ), ਸ੍ਰੀ ਚੰਦਰ ਮੋਹਨ (ਸਾਬਕਾ ਸੀਨੀਅਰ ਵਿਗਿਆਨੀ ਅਤੇ ਡਾਇਰੈਕਟਰ, ਡੀ.ਐਸ.ਟੀ., ਭਾਰਤ ਸਰਕਾਰ) ਅਤੇ ਪ੍ਰੋ. ਬੂਟਾ ਸਿੰਘ, ਵਾਈਸ ਚਾਂਸਲਰ, ਐਮ.ਆਰ.ਐਸ. ਪੀ.ਟੀ.ਯੂ. ਬਠਿੰਡਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਸ਼ਾਮ ਨੂੰ ਸੱਭਿਆਚਾਰਕ ਸ਼ਾਮ ਦੇ ਤਹਿਤ ਵਿਦਿਆਰਥੀਆਂ ਵੱਲੋਂ ਪੇਸ਼ ਰੰਗਾ ਰੰਗ ਪ੍ਰੋਗਰਾਮ ਦਾ ਆਨੰਦ ਵੀ ਮਾਣਿਆ।
ਲੰਬਿਤ ਪਏ ਕੇਸਾਂ ਦਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਨਿਪਟਾਰਾ : ਡਿਪਟੀ ਕਮਿਸ਼ਨਰ
ਇਸ ਮੌਕੇ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਵੀ ਮੌਜੂਦ ਸਨ । ਉਨ੍ਹਾਂ ਨੇ ਨੈਕ ਟੀਮ ਅਤੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੰਸਥਾ ਦੀ ਵਚਨਬੱਧਤਾ ਦੁਹਰਾਈ। ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਸਿੱਖਿਆ ਦੇ ਭਵਿੱਖ ਨੂੰ ਸਾਕਾਰਤਮਕ ਰੂਪ ਦੇਣ ਦੀ ਆਪਣੀ ਸਮਰੱਥਾ ਨੂੰ ਮਾਨਤਾ ਮਿਲਣ ਲਈ ਇਸ ਨਿਰੀਖਣ ਦਾ ਅੱਗੇ ਵਧਣ ਲਈ ਉਤਸੁਕਤਾ ਨਾਲ ਇੰਤਜ਼ਾਰ ਕਰ ਰਿਹਾ ਹੈ ।
Share the post "ਨੈਕ ਪੀਅਰ ਟੀਮ ਵੱਲੋਂ ਬਾਬਾ ਫ਼ਰੀਦ ਕਾਲਜ ਦੇ ਨਿਰੀਖਣ ਲਈ ਦੋ ਰੋਜ਼ਾ ਦੌਰੇ ਦੀ ਸ਼ੁਰੂਆਤ"