WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
Featured

ਸਰਬੱਤ ਦਾ ਭਲਾ ਟਰੱਸਟ ਵਲੋਂ ਬਠਿੰਡਾ ਵਿਖੇ ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ

ਬਠਿੰਡਾ, 15 ਅਕਤੂਬਰ:  ਸਰਬੱਤ ਦਾ ਭਲਾ ਦੇ ਸਥਾਨਕ ਦਫ਼ਤਰ ਵਿਖੇ ਟਰੱਸਟ ਦੀ ਬਠਿੰਡਾ ਟੀਮ ਵੱਲੋਂ ਲੋੜਵੰਦਾਂ ਨੂੰ ਪੈਨਸ਼ਨ ਚੈੱਕ ਵੰਡੇ ਗਏ । ਟਰੱਸਟ ਦੇ ਮੈਂਬਰਾਂ ਮੁਤਾਬਕ ਕਰੀਬ 180 ਅਜਿਹੇ ਲੋੜਵੰਦਾਂ, ਜਿਹਨਾਂ ਵਿੱਚ ਬੇਸਹਾਰਾ ਵਿਧਵਾ ਔਰਤਾਂ, ਮੈਡੀਕਲ ਤੇ ਦਿਮਾਗੀ ਤੌਰ ਤੇ ਅਪੰਗ ਵਿਅਕਤੀ ਅਤੇ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ ਸ਼ਾਮਿਲ ਹਨ, ਨੂੰ ਮਹੀਨਾਵਾਰ ਚੈੱਕ ਵੰਡੇ ਜਾਂਦੇ ਹਨ।ਇਹ ਲੋਕ ਭਲਾਈ ਕਾਰਜ ਸਰਬੱਤ ਦਾ ਭਲਾ ਟਰੱਸਟ ਦੇ ਮੈਨਜਿੰਗ ਟਰੱਸਟੀ ਡਾਕਟਰ  ਐਸ.  ਪੀ. ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਨੇਪਰੇ ਚਾਹੜਿਆ ਜਾਂਦਾ ਹੈ।

ਸਾਬਕਾ ਕਾਂਗਰਸੀਆਂ ਦੀ ‘ਘਰ ਵਾਪਸੀ’ ਤੋਂ ਬਾਅਦ ਕਾਂਗਰਸ ਵਿਚ ਮੁੜ ਕਤਾਰਬੰਦੀ ਹੋਣ ਲੱਗੀ!

ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ ਜਸਵੰਤ ਸਿੰਘ ਬਰਾੜ ਨੇ ਦਸਿਆ ਕਿ ਚੈਰੀਟੇਬਲ ਟਰੱਸਟ ਵਲੋਂ ਵੱਖ-ਵੱਖ ਭਲਾਈ ਕਾਰਜਾਂ, ਜਿਵੇਂ ਲੋੜਵੰਦਾਂ ਨੂੰ ਪੈਨਸ਼ਨ, ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਪੈਨਸ਼ਨ, ਮੁਫ਼ਤ ਕੰਪਿਊਟਰ ਸਿੱਖਿਆ, ਮੁਫ਼ਤ ਸਿਲਾਈ ਕਢਾਈ ਸਿੱਖਿਆ, ਅੱਖਾਂ ਦੇ ਮੁਫ਼ਤ ਆਪਰੇਸ਼ਨ ਕੈਂਪ, ਮੁਫ਼ਤ ਮੈਡੀਕਲ ਕੈਂਪ, ਬਹੁਤ ਹੀ ਵਾਜਿਬ ਰੇਟਾਂ ਤੇ ਸੰਨੀ ਓਬਰਾਏ ਕਲੀਨੀਕਲ ਲੈਬੋਟਰੀ (ਤਲਵੰਡੀ ਸਾਬੋ) ਵਲੋਂ ਕੀਤੇ ਜਾਂਦੇ ਮੈਡੀਕਲ ਟੈਸਟਾਂ ਬਾਰੇ ਅਤੇ ਟਰੱਸਟ ਵਲੋਂ ਪੀਣ ਵਾਲੇ ਪਾਣੀ ਲਈ ਸੰਸਥਾਵਾਂ ਨੂੰ ਆਰ.ਓ. ਦਾਨ ਦੇਣ ਆਦਿ ਲੋਕ ਭਲਾਈ ਕੰਮ ਕੀਤੇ ਜਾਂਦੇ ਹਨ। ਸਬੰਧੀ  ਜਾਣਕਾਰੀ ਦਿੱਤੀ। ਇਸ ਦੌਰਾਨ ਪ੍ਰਧਾਨ ਤੋਂ ਇਲਾਵਾ ਅਮਰਜੀਤ ਸਿੰਘ ਜਨਰਲ ਸੱਕਤਰ, ਬਲਜੀਤ ਸਿੰਘ ਅਤੇ ਗੁਰਪਿਆਰ ਸਿੰਘ ਆਦਿ ਹਾਜ਼ਰ ਸਨ।

Related posts

ਬਠਿੰਡਾ ਵਿਕਾਸ ਮੰਚ ਵੱਲੋਂ ਓਟਸ ਮਿਲਕ ਦਾ ਲੰਗਰ, ਕਰਤਾਰ ਸਿੰਘ ਜੌੜਾ ਪੁੱਜੇ ਮੁੱਖ ਮਹਿਮਾਨ ਦੇ ਤੌਰ ‘ਤੇ

punjabusernewssite

ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਸਾਇੰਸ ਤਕਨਾਲੋਜੀ ਰਾਹੀਂ ਸਿੱਖਿਆ ਵਿੱਚ ਨਵੀਂ ਕ੍ਰਾਂਤੀ ਲਿਆਉਣ ਲਈ 5 ਸਰਕਾਰੀ ਸਕੂਲਾਂ ਵਿੱਚ ਮਿੰਨੀ ਸਾਇੰਸ ਸੈਂਟਰ ਲਾਂਚ ਕੀਤੇ

punjabusernewssite

ਮਿੰਨੀ ਜੂ ਬੀੜ ਤਲਾਬ ਵਿਖੇ ਇੱਕ ਰੋਜ਼ਾ ਵਣ ਜਾਗਰੂਕਤਾ ਕੈਂਪ ਆਯੋਜਿਤ

punjabusernewssite