ਕੇਂਦਰ ਤੋਂ ਹਾਲੇ ਕੋਈ ਟੀਮ ਨਹੀਂ ਆ ਰਹੀ ਹੈ ਸਰਵੇਖਣ ਲਈ, ਅਕਾਲੀ ਦਲ ਕਰ ਰਿਹਾ ਹੈ ਡਰਾਮੇ
ਸੁਖਜਿੰਦਰ ਮਾਨ
ਬਠਿੰਡਾ, 15 ਅਕਤੂਬਰ: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਮੁੜ ਦੁਹਰਾਇਆ ਹੈ ਕਿ ਪੰਜਾਬ ਕੋਲ ਕਿਸੇ ਵੀ ਦੂਜੇ ਸੂਬੇ ਨੂੂੰ ਦੇਣ ਲਈ ਪਾਣੀ ਦੀ ਇੱਕ ਵੀ ਵਾਧੂ ਨਹੀਂ ਹੈ। ਅਪਣੇ ਸਾਥੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੀ ਹਾਜ਼ਰੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ਼੍ਰੀ ਅਰੋੜਾ ਨੇ ਕਿਹਾ ਕਿ ਐਸ.ਵਾਈ.ਐਲ ਮੁੱਦੇ ਸਹਿਤ ਪੰਜਾਬ ਦੇ ਹੋਰਨਾਂ ਮੁੱਦਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਵਲੌਂ ਪਹਿਲਾਂ ਹੀ 1 ਨਵੰਬਰ ਨੂੰ ਡਿਬੇਟ ਰੱਖੀ ਹੋਈ ਹੈ ਤੇ ਜੇਕਰ ਵਿਰੋਧੀਆਂ ਕੋਲ ਕੋਈ ਤੱਥ ਹਨ ਤਾਂ ਉਨ੍ਹਾਂ ਨੂੰ ਇਸ ਬਹਿਸ ਵਿਚ ਹਿੱਸਾ ਲੈਣ ਚਾਹੀਦਾ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਪੰਜਾਬ ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ
ਸ੍ਰੋਮਣੀ ਅਕਾਲੀ ਦਲ ਵਲੋਂ 1 ਨਵੰਬਰ ਨੂੰ ਕੇਂਦਰ ਦੀਆਂ ਸਰਵੇਖਣ ਟੀਮਾਂ ਦਾ ਵਿਰੋਧ ਕਰਨ ਸਬੰਧੀ ਕੀਤੇ ਐਲਾਨ ਨੂੰ ਮਹਿਜ਼ ਸਿਆਸੀ ਡਰਾਮਾ ਕਰਾਰ ਦਿੰਦਿਆਂ ਮੰਤਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਹੁਣ ਤੱਕ ਅਜਿਹੀ ਕੋਈ ਸੂਚਨਾ ਨਹੀਂ ਹੈ, ਜਿਸ ਵਿਚ ਇਹ ਗੱਲ ਸਾਹਮਣੇ ਆਈ ਹੋਵੇ ਕਿ 1 ਨਵੰਬਰ ਨੂੰ ਮਾਣਯੋਗ ਸੁਪਰੀਮ ਕੋਰਟ ਜਾਂ ਫ਼ਿਰ ਕੇਂਦਰ ਸਰਕਾਰ ਪੰਜਾਬ ਵਿਚ ਸਰਵੇਖਣ ਲਈ ਕੋਈ ਟੀਮਾਂ ਭੇਜ ਰਹੀ ਹੋਵੇ। ਉਨ੍ਹਾਂ ਸ਼ੱਕ ਜਾਹਰ ਕੀਤਾ ਕਿ ਅਪਣੇ ਸਿਆਸੀ ਵਜੂਦ ਨੂੰ ਬਚਾਉਣ ਲਈ ਅਕਾਲੀ ਦਲ ਹੀ ਕੇਂਦਰ ਦੇ ਗੋਡੇ ਹੱਥ ਲਾ ਕੇ ਬੇਸ਼ੱਕ ਇੰਨ੍ਹਾਂ ਟੀਮਾਂ ਨੂੰ ਭੇਜਣ ਦੀ ਬੇਨਤੀ ਕਰ ਰਿਹਾ ਹੋਵੇ।
ਸਾਬਕਾ ਕਾਂਗਰਸੀਆਂ ਦੀ ‘ਘਰ ਵਾਪਸੀ’ ਤੋਂ ਬਾਅਦ ਕਾਂਗਰਸ ਵਿਚ ਮੁੜ ਕਤਾਰਬੰਦੀ ਹੋਣ ਲੱਗੀ!
ਇਸ ਮੌਕੇ ਉਨ੍ਹਾਂ ਅਪਣੇ ਸਾਥੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਹੋਰਨਾਂ ਸਹਿਤ ਬਠਿੰਡਾ ਦੇ ਅਮਰੀਕ ਸਿੰਘ ਰੋਡ ਵਿਖੇ ਸਥਿਤ ਮਹਾਰਾਜਾ ਅਗਰਸੈਨ ਪਾਰਕ ਵਿਖੇ ਮਹਾਰਾਜਾ ਅਗਰਸੈਨ ਜੈਯੰਤੀ ਮੌਕੇ ਉਹਨਾਂ ਦੇ ਵਿਸ਼ਾਲ ਬੁੱਤ ਨੂੰ ਲੋਕ ਸਮਰਪਿਤ ਕੀਤਾ ਤੇ ਨਾਲ ਹੀ ਇਸ ਮੌਕੇ ਪੂਰੇ ਅਗਰਵਾਲ ਸਮਾਜ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਕੈਬਨਿਟ ਮੰਤਰੀ ਖੁੱਡੀਆ ਤੋਂ ਇਲਾਵਾ ਆਪ ਪੰਜਾਬ ਦੇ ਕਾਰਜ਼ਕਾਰੀ ਪ੍ਰਧਾਨ ਐਮ.ਐਲ.ਏ ਬੁੱਧ ਰਾਮ, ਲਹਿਰਾਗਾਗਾ ਤੋਂ ਵਿਧਾਇਕ ਵਰਿੰਦਰ ਗੋਇਲ, ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਗਿੱਲ, ਚੇਅਰਮੈਨ ਜਤਿੰਦਰ ਭੱਲਾ, ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਚੇਅਰਮੈਨ ਨੀਲ ਗਰਗ, ਚੇਅਰਮੈਨ ਰਾਕੇਸ ਪੁਰੀ, ਡਿਪਟੀ ਕਮਿਸ਼ਨਰ ਸੋਕਤ ਅਹਿਮਦ ਪਰੇ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਸਹਿਤ ਅਗਰਵਾਲ ਸਮਾਜ ਨਾਲ ਸਬੰਧਤ ਨੁਮਾਇੰਦੇ ਹਾਜ਼ਰ ਸਨ।
Share the post "ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀਂ: ਅਮਨ ਅਰੋੜਾ"