ਬਠਿੰਡਾ, 23 ਅਕਤੂਬਰ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ ਬਦੀ ਦੇ ਪ੍ਰਤੀਕ ਤੌਰ ’ਤੇ ਮੁੱਖ ਮੰਤਰੀ ਦਿਉ ਕੱਦ ਪੂਤਲਾ ਸਥਾਨਕ ਘਨਈਆ ਚੌਕ ਵਿਚ ਫੂਕਿਆ ਗਿਆ। ਇਸ ਮੌਕੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ,ਰਾਮ ਵਰਨ,ਇਕਬਾਲ ਸਿੰਘ ਪੂਹਲਾ ਅਤੇ ਸੀ.ਐਚ.ਬੀ ਤੋ ਪ੍ਰਧਾਨ ਜਸਵਿੰਦਰ ਸਿੰਘ ਵੇਰਕਾ ਪਲਾਂਟ ਤੋਂ ਜਰਨਲ ਸਕੱਤਰ ਅਮਨਦੀਪ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦਾਅਵਾ ਕੀਤਾ ਕਿ ਬੇਸ਼ੱਕ ਰਾਵਣ ਮਰ ਚੁੱਕਿਆ ਪਰ ਲੋਕ ਹਰ ਸਾਲ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਫੂਕ ਕੇ ਖੁਸ਼ੀ ਮਨਾਉਂਦੇ ਹਨ। ਪ੍ਰੰਤੂ ਇਸਦੇ ਬਾਵਜੂਦ ਬਦੀ ਦਾ ਦੌਰ ਜਾਰੀ ਹੈ ਅਤੇ ਅੱਜ ਵੀ ਹਿੰਦੋਸਤਾਨ ਦੇ ਅੰਦਰ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਅਗਵਾ ਕਰਕੇ ਬਲਾਤਕਾਰ ਕੀਤੇ ਜਾਂਦੇ ਹਨ ਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ।
ਵਿਜੀਲੈਂਸ ਬਿਊਰੋ ਨੇ ਪਰਲ ਕੇਸ ਨਾਲ ਸਬੰਧਤ ਤਿੰਨ ਭਗੌੜੇ ਮੁਲਜ਼ਮਾਂ ਨੂੰ ਗੁਜਰਾਤ ਤੋਂ ਕੀਤਾ ਗ੍ਰਿਫ਼ਤਾਰ
ਇਸੇ ਤਰ੍ਹਾਂ ਸਰਕਾਰਾਂ ਵੱਲੋਂ ਕਾਰਪੋਰੇਟੀ ਲੁੱਟ ਦੇ ਮੁਨਾਫੇ ਦੀ ਲੋੜ ਵਿਚੋਂ ਸੇਵਾ ਦੇ ਅਦਾਰਿਆਂ ਦਾ ਨਿੱਜੀਕਰਨ ਕਰਨ ਦਾ ਫੈਸਲਾ ਲਾਗੂ ਕਰ ਦਿੱਤਾ ਗਿਆ। ਜਿਸਦੇ ਚੱਲਦੇ ਕਿਰਤ ਕਰਨ ਵਾਲੇ ਲੋਕਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਜਗਾ ਆਉਟਸੋਰਸਡ, ਇਨਲਿਸਟਮੈਂਟ ਰਾਹੀਂ ਭਰਤੀ ਕੀਤਾ ਜਾ ਰਿਹਾ ਹੈ, ਮਿਨੀਮਮ ਵੇਜਸ 1948 ਐਕਟ ਮੁਤਾਬਕ ਤਨਖਾਹ ਦੇਣ ਦੀ ਥਾਂ ਮਨ ਮਰਜੀ ਦੀਆਂ ਕੀਮਤਾਂ ਉਤੇ ਤਨਖਾਹ ਦਿੱਤੀ ਜਾ ਰਹੀ ਹੈ, ਸੰਘਰਸ਼ ਦੇ ਹੱਕ ਨੂੰ ਐਸਮਾ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਜਾਮ ਕੀਤਾ ਜਾ ਰਿਹਾ, ਕੰਮ ਦੀ ਦਿਹਾੜੀ ਵਿੱਚ ਅੱਠ ਘੰਟੇ ਤੋਂ ਵਧਾਕੇ 12 ਘੰਟੇ ਕਰ ਦਿੱਤਾ ਗਿਆ। ਇਸ ਨਾਲ ਵਰਕਰਾਂ ਅਤੇ ਮੁਲਾਜ਼ਮਾਂ ਦੀ ਛਾਂਟੀ ਦਾ ਰਾਹ ਪੱਧਰਾ ਹੋਵੇਗਾ।
ਮਨਪ੍ਰੀਤ ਪਲਾਟ ਕੇਸ: ਬਿਕਰਮ ਸ਼ੇਰਗਿੱਲ ਤੇ ਪੰਕਜ਼ ਕਾਲੀਆ ਸਹਿਤ ਪੰਜਾਂ ਮੁਲਜਮਾਂ ਦੀਆਂ ਜਮਾਨਤ ਅਰਜੀਆਂ ਹੋਈਆਂ ਰੱਦ
ਇੰਨ੍ਹਾਂ ਮੁੱਦਿਆਂ ਨੂੰ ਲੈ ਕੇ ਠੇਕਾ ਮੁਲਾਜਮ ਮੋਰਚਾ ਵਲੋਂ ਪਿਛਲੇ ਡੇਢ ਸਾਲ ਤੋਂ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਦੀ ਕੋਸਿਸ ਕੀਤੀ ਜਾ ਰਹੀ ਹੈ ਪ੍ਰੰਤੂ ਮੋਰਚੇ ਨੂੰ ਅਠਾਰਾਂ ਮੀਟਿੰਗਾਂ ਦਾ ਸਮਾਂ ਦੇਣ ਦੇ ਬਾਵਜੂਦ ਮੌਕੇ ’ਤੇ ਜਵਾਬ ਦੇ ਦਿੱਤਾ ਗਿਆ। ਜਿਸਦੇ ਚੱਲਦੇ ਇਹ ਮੁੱਖ ਮੰਤਰੀ ਬਦੀ ਦੇ ਰੂਪ ਵਿੱਚ ਰਾਵਣ ਨਾਲੋਂ ਕਿਸੇ ਵੀ ਰੂਪ ਵਿੱਚ ਘੱਟ ਨਹੀਂ ਹੈ । ਇਸਦੇ ਚੱਲਦੇ ਹੀ ਮੁਲਾਜ਼ਮਾਂ ਨੇ ਅੱਜ ਬਦੀ ਦਾ ਪ੍ਰਤੀਕ ਮੁੱਖ ਮੰਤਰੀ ਪੰਜਾਬ ਦਾ ਪੂਤਲਾ ਫੂਕ ਕੇ ਇਹ ਅਹਿਦ ਕੀਤਾ ਕਿ ਲੋਕ ਮਾਰੂ ਫੈਸਲਿਆਂ ਦੇ ਵਿਰੋਧ ਵੱਡੇ ਸੰਘਰਸ਼ ਉਲੀਕੇ ਜਾਣਗੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਚ ਕਾਰਪੋਰੇਟ ਘਰਾਣਿਆਂ ਦੇ ਹੱਲਿਆ ਖਿਲਾਫ ਆਮ ਲੋਕਾਂ ਦੇ ਵਿਚ ਪ੍ਰਚਾਰ ਕੀਤਾ ਜਾਵੇਗਾ।
ਵੇਰਕਾ ਮਿਲਕ ਪਲਾਂਟ ਆਊਟਸੌਰਸ ਮੁਲਾਜ਼ਿਮ ਯੂਨੀਅਨ ਵੱਲੋਂ ਪੰਜਾਬ ਸਰਕਾਰ ਦਾ ਰਾਵਣ ਰੂਪੀ ਪੁਤਲਾ ਫੂਕਿਆ
ਇਸ ਦੌਰਾਨ ਆਗੂ ਕਰਮਜੀਤ ਸਿੰਘ ਦਿਓਣ, ਅਨਿਲ ਕੁਮਾਰ, ਕੁਲਦੀਪ ਸਿੰਘ, ਅਰੁਣ ਕੁਮਾਰ, ਸੰਦੀਪ ਕੁਮਾਰ, ਗਗਨਦੀਪ ਸਿੰਘ, ਗੁਰਜੀਤ ਸਿੰਘ, ਰੁਪਿੰਦਰ ਸਿੰਘ ਵਿੱਕੀ, ਗੋਰਾ ਭੁੱਚੋ, ਰਤਨ ਲਾਲ, ਮਹਿਦਰ ਕੁਮਾਰ, ਰਾਜੇਸ਼ ਕੁਮਾਰ, ਰਾਮ ਲਾਲ, ਮਾਨ ਸਿੰਘ, ਦਰਵੇਸ਼ ਸਿੰਘ, ਸੋਨੂੰ ਕੁਮਾਰ ਦਨੇਸ਼ ਕੁਮਾਰ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।
Share the post "ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਬਦੀ ਦੇ ਪ੍ਰਤੀਕ ਮੁੱਖ ਮੰਤਰੀ ਦਾ ਦਿਉ ਕੱਦ ਪੂਤਲਾ ਫੂਕਿਆ"