67 ਵੀਆ ਸੂਬਾ ਪੱਧਰੀ ਖੇਡਾਂ ਹਾਕੀ ਸ਼ਾਨੋ ਸ਼ੌਕਤ ਨਾਲ ਸਮਾਪਤ

Date:

spot_img

ਪੰਜਾਬ ਸਪੋਰਟਸ ਇੰਸਟੀਚਿਊਟ ਬਠਿੰਡਾ ਦੀਆਂ ਕੁੜੀਆਂ ਨੇ ਗੱਡੇ ਜਿੱਤ ਦੇ ਝੰਡੇ
ਬਠਿੰਡਾ, 31 ਅਕਤੂਬਰ: ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਾਕੀ ਟਰਫ ਰਾਜਿੰਦਰਾ ਕਾਲਜ ਵਿਖੇ ਚੱਲ ਰਹੀਆਂ67 ਵੀਆ ਸੂਬਾ ਪੱਧਰੀ ਖੇਡਾਂ ਹਾਕੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆ ਹਨ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਵਲੋਂ ਕੀਤੀ ਗਈ।ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਕੁੜੀਆਂ ਅੱਜ ਕਿਸੇ ਖੇਤਰ ਵਿੱਚ ਘੱਟ ਨਹੀਂ ਪੜਾਈ ਦੇ ਨਾਲ ਖੇਡਾਂ ਵਿੱਚ ਵੀ ਆਪਣੇ ਸਕੂਲ, ਮਾਪਿਆਂ, ਪੰਜਾਬ ਅਤੇ ਭਾਰਤ ਦਾ ਨਾਮ ਚਮਕਾ ਰਹੀਆਂ ਹਨ। ਉਹਨਾਂ ਜੇਤੂ ਖਿਡਾਰੀਆਂ ਨੂੰ ਜਿੱਤ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਮਨਪ੍ਰੀਤ ਬਾਦਲ ਨੇ ਭੁਗਤੀ ਵਿਜੀਲੈਂਸ ਦੀ ਪੇਸ਼ੀ, ਕੇਸ ਸੀਬੀਆਈ ਨੂੰ ਸੌਪਣ ਦੀ ਕੀਤੀ ਮੰਗ

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਸੈਮੀਫਾਈਨਲ ਮੁਕਾਬਲੇ ਵਿੱਚ ਪੰਜਾਬ ਸਪੋਰਟਸ ਇੰਸਟੀਚਿਊਟ ਬਠਿੰਡਾ ਨੇ ਜ਼ਿਲ੍ਹਾ ਬਠਿੰਡਾ ਨੂੰ 3-0 ਨਾਲ, ਜਲੰਧਰ ਨੇ ਪੰਜਾਬ ਸਪੋਰਟਸ ਇੰਸਟੀਚਿਊਟ ਮੁਕਤਸਰ ਨੂੰ 4-1 ਨਾਲ ਹਰਾਇਆ। ਪੰਜਾਬ ਸਪੋਰਟਸ ਇੰਸਟੀਚਿਊਟ ਮੁਕਤਸਰ ਨੇ ਬਠਿੰਡਾ ਨੂੰ 1-0 ਨਾਲ ਹਰਾ ਕੇ ਤੀਜਾ ਸਥਾਨ ਅਤੇ ਫਾਈਨਲ ਮੁਕਾਬਲੇ ਵਿੱਚ ਪੰਜਾਬ ਸਪੋਰਟਸ ਇੰਸਟੀਚਿਊਟ ਬਠਿੰਡਾ ਨੇ ਜਲੰਧਰ ਨੂੰ ਪੇਨਲਟੀ ਸੂਟ ਰਾਹੀਂ 3-1 ਨਾਲ ਹਰਾ ਕੇ ਪਹਿਲਾਂ ਸਥਾਨ ਅਤੇ ਜਲੰਧਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਪੀਆਰਟੀਸੀ ਚੇਅਰਮੈਨ ਨੇ ਮਿੰਨੀ ਬੱਸਾਂ ਵਾਲਿਆਂ ਨੂੰ ਪਾਈ ਭਾਜੜ, ਦਰਜ਼ਨਾਂ ਬੱਸਾਂ ਕੀਤੀਆਂ ਬੰਦ

ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰਿੰਸੀਪਲ ਮੰਜੂ ਬਾਲਾ, ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਰਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਭਿੰਦਰਪਾਲ ਕੌਰ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਅਜੀਤਪਾਲ ਸਿੰਘ, ਗੁਰਪ੍ਰੀਤ ਸਿੰਘ ਸਿੱਧੂ,ਰਹਿੰਦਰ ਸਿੰਘ, ਜਗਮੋਹਨ ਸਿੰਘ, ਗੁਰਮੀਤ ਸਿੰਘ ਮਾਨ, ਭੁਪਿੰਦਰ ਸਿੰਘ ਤੱਗੜ,ਇਸਟਪਾਲ ਸਿੰਘ, ਗੁਰਲਾਲ ਸਿੰਘ, ਇਕਬਾਲ ਸਿੰਘ, ਰਣਧੀਰ ਸਿੰਘ, ਬੇਅੰਤ ਕੌਰ, ਕਰਮਜੀਤ ਕੌਰ, ਸੁਖਦੀਪ ਕੌਰ, ਸੁਖਜਿੰਦਰ ਪਾਲ ਕੌਰ,ਸੈਲਵਿੰਦਰ ਕੌਰ,ਅਨਮੋਲ, ਗੁਰਿੰਦਰਜੀਤ ਸਿੰਘ, ਨਿਰਮਲ ਸਿੰਘ, ਇਕਬਾਲ ਸਿੰਘ, ਰੇਸ਼ਮ ਸਿੰਘ, ਰਮਨਦੀਪ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here

spot_img

Share post:

Popular

More like this
Related

ਰਾਜਵਿੰਦਰ ਸਿੰਘ ਨਹਿਰੂ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਨਿਯੁਕਤ, ਵਰਕਰਾਂ ਵਿੱਚ ਉਤਸ਼ਾਹ

Bathinda News:ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਨੂੰ ਹੋਰ...

ਥਰਮਲ ਦੇ ਆਊਟਸੋਰਸ਼ਡ ਮੁਲਾਜ਼ਮਾਂ ਦਾ ਧਰਨਾ ਚੌਥੇ ਦਿਨ ਵੀ ਲਗਾਤਾਰ ਜਾਰੀ

👉ਠੇਕਾ ਮੁਲਾਜ਼ਮ 15 ਜੂਨ ਨੂੰ ਬਿਜਲੀ ਮੰਤਰੀ ਦੀ ਖੰਨਾ...

Bathinda ‘ਚ ਕੋਟਭਾਈ ਰਜਬਾਹਾ ਟੁੱਟਿਆ; ਸੈਂਕੜੇ ਏਕੜ ਜਮੀਨ ਪਾਣੀ ‘ਚ ਡੁੱਬੀ

Bathinda News:ਬੀਤੇ ਕੱਲ ਆਏ ਭਾਰੀ ਮੀਂਹ ਤੇ ਹਨੇਰੀ ਕਾਰਨ...

ਬਠਿੰਡਾ ‘ਚ ‘ਆਪ’ ਦਾ ਸ਼ਕਤੀ ਪ੍ਰਦਰਸ਼ਨ ਅੱਜ ; ਕੇਜ਼ਰੀਵਾਲ ਤੇ ਭਗਵੰਤ ਮਾਨ ਕੱਢਣਗੇ ਰੋਡ ਸ਼ੋਅ

👉ਬਠਿੰਡਾ ਸ਼ਹਿਰ 'ਚ ਆਪ ਨੂੰ ਮਿਲੀ ਵੱਡੀ ਜਿੱਤ ਦੇ...