ਚੰਡੀਗੜ੍ਹ, 2 ਨਵੰਬਰ: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਪਲਾਟ ਕੇਸ ਵਿੱਚ ਫਸੇ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਨਾਂ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਸਹਿਤ ਪਰਚਾ ਦਰਜ ਕੀਤਾ ਗਿਆ ਸੀ। ਪਰਚਾ ਦਰਜ ਹੋਣ ਤੋਂ ਬਾਅਦ ਪੀਸੀਐਸ ਅਧਿਕਾਰੀ ਸ਼ੇਰਗਿੱਲ ਹਾਲੇ ਤੱਕ ਫਰਾਰ ਚੱਲੇ ਆ ਰਹੇ ਸਨ। ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਬਠਿੰਡਾ ਦੀ ਸੈਸ਼ਨ ਅਦਾਲਤ ਵਿੱਚ ਵੀ ਅੰਤਰਮ ਜਮਾਨਤ ਦੀ ਮੰਗ ਕੀਤੀ ਗਈ ਸੀ ਪਰੰਤੂ ਸਥਾਨਕ ਕੋਰਟ ਨੇ ਇਹ ਜਮਾਨਤ ਅਰਜੀ ਰੱਦ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਵਕੀਲ ਰਾਹੀਂ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਮਾਨਤ ਅਰਜੀ ਲਾਈ ਸੀ।
‘ਕੁਲਚਾ ਵਪਾਰੀ’ ਦਾ ਕਾਤਲ ਪੁਲਿਸ ਮੁਕਾਬਲੇ ਤੋਂ ਬਾਅਦ ਜੀਰਕਪੁਰ ’ਚ ਕਾਬੂ, ਪੁਛਗਿਛ ਜਾਰੀ
ਜਿਸ ਉੱਪਰ ਅੱਜ ਫੈਸਲਾ ਸੁਣਾਉਂਦੇ ਜਸਟਿਸ ਵਿਕਾਸ ਬਹਿਲ ਨੇ ਸ੍ਰੀ ਸ਼ੇਰਗਿੱਲ ਨੂੰ ਅੰਤਿਮ ਰਾਹਤ ਦਿੰਦਿਆਂ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਿਲ ਹੋਣ ਦੇ ਲਈ ਕਿਹਾ ਹੈ। ਵਿਜੀਲੈਂਸ ਦੇ ਅਧਿਕਾਰੀਆਂ ਨੇ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਨੂੰ ਅਗਾਉਂ ਜਮਾਨਤ ਮਿਲਣ ਦੀ ਪੁਸ਼ਟੀ ਕੀਤੀ ਹੈ। ਗੋਰਤਲਬ ਹੈ ਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ ਫਰਾਰ ਹਨ ਅਤੇ ਉਹਨਾਂ ਵੱਲੋਂ ਵੀ ਅਗਾਮੀ ਦਿਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਬਿਕਰਮਜੀਤ ਸਿੰਘ ਸ਼ੇਰਗਿਲ ਦੀ ਤਰ੍ਹਾਂ ਅਗਾਉਂ ਜਮਾਨਤ ਦੀ ਅਰਜੀ ਲਗਾਈ ਜਾ ਸਕਦੀ ਹੈ। ਜਦੋਂ ਕਿ ਇਸ ਮਾਮਲੇ ਦੇ ਵਿੱਚ ਤਿੰਨ ਪ੍ਰਾਈਵੇਟ ਵਿਅਕਤੀਆਂ ਹੋਟਲ ਕਾਰੋਬਾਰੀ ਰਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਅਤੇ ਇੱਕ ਠੇਕੇਦਾਰ ਦੇ ਮੁਲਾਜ਼ਮ ਅਮਨਦੀਪ ਸਿੰਘ ਨੂੰ ਵਿਜੀਲੈਂਸ ਨੇ ਕੇਸ ਦਰਜ ਹੋਣ ਦੇ 24 ਘੰਟਿਆਂ ਬਾਅਦ ਹੀ ਗਿਰਫਤਾਰ ਕਰ ਲਿਆ ਗਿਆ ਸੀ ਅਤੇ ਪੁੱਛਗਿਛ ਤੋਂ ਬਾਅਦ ਹੁਣ ਉਹ ਜੁਡੀਸ਼ਅਲੀ ਰਿਮਾਂਡ ਤਹਿਤ ਬਠਿੰਡਾ ਦੀ ਕੇਂਦਰੀ ਜੇਲ ਵਿੱਚ ਬੰਦ ਹਨ।
ਮਨਪ੍ਰੀਤ ਬਾਦਲ ਨੇ ਭੁਗਤੀ ਵਿਜੀਲੈਂਸ ਦੀ ਪੇਸ਼ੀ, ਕੇਸ ਸੀਬੀਆਈ ਨੂੰ ਸੌਪਣ ਦੀ ਕੀਤੀ ਮੰਗ
ਜ਼ਿਕਰ ਕਰਨਾ ਬਣਦਾ ਹੈ ਕਿ ਸਾਲ 2021 ਦੇ ਵਿੱਚ ਹੋਟਲ ਕਾਰੋਬਾਰੀ ਰਜੀਵ ਕੁਮਾਰ ਅਤੇ ਵਪਾਰੀ ਵਿਕਾਸ ਅਰੋੜਾ ਵੱਲੋਂ ਬੀਡੀਏ ਕੋਲੋਂ ਬੋਲੀ ‘ਤੇ ਖਰੀਦੇ ਗਏ ਪਲਾਂਟ ਨੂੰ ਮੁੱਲ ਲਿਆ ਸੀ ਪ੍ਰੰਤੂ ਇਸ ਸਬੰਧ ਵਿੱਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਇੱਕ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਆਰੋਪ ਲਗਾਇਆ ਸੀ ਕਿ ਮਨਪ੍ਰੀਤ ਬਾਦਲ ਨੇ ਵਿੱਤ ਮੰਤਰੀ ਹੁੰਦਿਆਂ ਆਪਣਾ ਸਿਆਸੀ ਪ੍ਰਭਾਵ ਵਰਤ ਕੇ ਇਸ ਪਲਾਟ ਨੂੰ ਸਸਤੇ ਭਾਅ ‘ਤੇ ਖਰੀਦ ਲਿਆ ਸੀ ਜਦੋਂ ਕਿ ਮਾਡਲ ਟਾਊਨ ਇਲਾਕੇ ਵਿੱਚ ਇਸ ਪਲਾਟ ਦੀ ਕਾਫੀ ਜ਼ਿਆਦਾ ਕੀਮਤ ਹੈ। ਇਸ ਤੋਂ ਇਲਾਵਾ ਵਿਜੀਲੈਂਸ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਪਲਾਟ ਦੀ ਬੋਲੀ ਦੇਣ ਸਮੇਂ ਨੰਬਰਾਂ ਨੂੰ ਵੀ ਲੁਕਾਇਆ ਗਿਆ ਤੇ ਨਕਸ਼ਾ ਵੀ ਗਲਤ ਅਪਲੋਡ ਕੀਤਾ ਗਿਆ।
ਇਮਾਨਦਾਰੀ ਤੇ ਬੇਈਮਾਨੀ ਦੇ ਫ਼ਰਕ ਨੂੰ ਸਮਝ ਕੇ ਭ੍ਰਿਸ਼ਟਾਚਾਰ ਨੂੰ ਪਾਈ ਜਾ ਸਕਦੀ ਹੈ ਨੱਥ : ਸ਼ੌਕਤ ਅਹਿਮਦ ਪਰੇ
ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਜਾਂਚ ਤੋਂ ਬਾਅਦ 24 ਸਤੰਬਰ ਨੂੰ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਹਿਤ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿਲ, ਸੁਪਰਡੈਂਟ ਪੰਕਜ ਕਾਲੀਆ ਅਤੇ ਰਜੀਵ ਕੁਮਾਰ, ਵਿਕਾਸ ਅਰੋੜਾ ਤੇ ਅਮਨਦੀਪ ਸਿੰਘ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਸਾਬਕਾ ਮੰਤਰੀ ਨੂੰ ਪਹਿਲਾਂ ਹੀ ਅੰਤਿਮ ਜਮਾਨਤ ਮਿਲ ਚੁੱਕੀ ਹੈ ਅਤੇ ਉਹ 31 ਅਕਤੂਬਰ ਨੂੰ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਿਲ ਵੀ ਹੋ ਚੁੱਕੇ ਹਨ।
Share the post "ਪਲਾਟ ਕੇਸ ਵਿੱਚ ਪੀਸੀਐਸ ਅਧਿਕਾਰੀ ਬਿਕਰਮਜੀਤ ਸ਼ੇਰਗਿੱਲ ਨੂੰ ਵੀ ਮਿਲੀ ਅੰਤ੍ਰਿਮ ਜਮਾਨਤ"