ਚੰਡੀਗੜ੍ਹ,10 ਦਸੰਬਰ: ਲੰਘੀ 6 ਦਸੰਬਰ ਨੂੰ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਗੋਗਾਮਾੜੀ ਦੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਖੇ ਹੋਏ ਕਤਲ ਕਾਂਡ ਵਿੱਚ ਲੋੜੀਦੇ ਸ਼ੂਟਰ ਰੋਹਿਤ ਰਾਠੌੜ ਅਤੇ ਨਿਤਿਨ ਫੌਜੀ ਨੂੰ ਬੀਤੀ ਰਾਤ ਚੰਡੀਗੜ੍ਹ ਵਿੱਚੋਂ ਗ੍ਰਫਤਾਰ ਕਰਨ ਦੀ ਸੂਚਨਾ ਹੈ। ਦਿੱਲੀ ਦੀ ਕ੍ਰਾਈਮ ਬ੍ਰਾਂਚ ਅਤੇ ਰਾਜਸਥਾਨ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਦੋਨਾਂ ਨੂੰ ਇੱਕ ਮਦਦਗਾਰ ਦੇ ਨਾਲ ਗਿਰਫਤਾਰ ਕੀਤਾ ਗਿਆ ਹੈ, ਜਿਸ ਦਾ ਨਾਮ ਉਦਮ ਹੈ। ਮਿਲੀ ਸੂਚਨਾ ਮੁਤਾਬਕ ਪੁਲਿਸ ਵੱਲੋਂ ਦੋਨਾਂ ਕਾਤਲਾਂ ਦੀ ਪੈੜ ਨੱਪਦਿਆਂ ਚੰਡੀਗੜ੍ਹ ਦੇ ਸੈਕਟਰ 22 ਏ ਵਿੱਚੋਂ ਇਹਨਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਦੋਨੋਂ ਸ਼ੂਟਰਾਂ ਰੋਹਿਤ ਰਠੌੜ ਅਤੇ ਨਿਤਿਨ ਫੌਜੀ ਨੂੰ ਦਿੱਲੀ ਦੀ ਕ੍ਰਾਈਮ ਬ੍ਰਾਂਚ ਆਪਣੇ ਨਾਲ ਲੈ ਗਈ ਹੈ ਜਦੋਂ ਕਿ ਇਹਨਾਂ ਦੋਨਾਂ ਦੀ ਛੁਪਣਗਾਹ ਵਿੱਚ ਮਦਦ ਕਰਨ ਵਾਲੇ ਉਦਮ ਨਾਂ ਦੇ ਨੌਜਵਾਨ ਨੂੰ ਰਾਜਸਥਾਨ ਪੁਲਿਸ ਆਪਣੇ ਨਾਲ ਲੈ ਗਈ ਹੈ।
ਹੁਣ ‘ਡੈਪੂਟੇਸ਼ਨ’ ਉੱਤੇ ਲਏ ਮੁਲਾਜਮਾਂ ਦੇ ਸਹਾਰੇ ਟ੍ਰਾਂਸਪੋਰਟ ਵਿਭਾਗ ਦਾ ਕੰਮ ਚਲਾਏਗੀ ਪੰਜਾਬ ਸਰਕਾਰ!
ਇਸ ਮਾਮਲੇ ਦੇ ਵਿੱਚ ਅੱਜ ਦਿੱਲੀ ਪੁਲਿਸ ਵੱਲੋਂ ਕੋਈ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ। ਪੁਲਿਸ ਗ੍ਰਫਤਾਰ ਕੀਤੇ ਕਥਿਤ ਮੁਜਰਮਾ ਤੋਂ ਡੁੰਘਾਈ ਦੇ ਨਾਲ ਪੁੱਛ ਪੜਤਾਲ ਕਰ ਰਹੀ ਹੈ। ਇਸ ਮਾਮਲੇ ਦੇ ਵਿੱਚ ਬੀਤੇ ਕੱਲ ਹੀ ਰਾਜਸਥਾਨ ਪੁਲਿਸ ਨੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚੋਂ ਰਾਮਵੀਰ ਨਾਂ ਦੇ ਇੱਕ ਨੌਜਵਾਨ ਨੂੰ ਗਿਰਿਫਤਾਰ ਕੀਤਾ ਸੀ। ਰਾਮਵੀਰ ਨਿਤਿਨ ਫੌਜੀ ਦਾ ਕਰੀਬੀ ਦੋਸਤ ਦੱਸਿਆ ਜਾ ਰਿਹਾ ਹੈ, ਜਿਸ ਨੇ ਇਹਨਾਂ ਦੋਨਾਂ ਸ਼ੂਟਰਾਂ ਨੂੰ ਜੈਪੁਰ ਦੇ ਵਿੱਚ ਠਹਿਰਾਓ ਦਾ ਇੰਤਜ਼ਾਮ ਕਰਵਾਇਆ ਸੀ। ਗੌਰਤਲਬ ਹੈ ਕਿ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਗੋਗਾਮਾੜੀ ਦਾ ਘਰ ਦੇ ਵਿੱਚ ਹੀ ਇਹਨਾਂ ਦੋਨਾਂ ਸ਼ੂਟਰਾਂ ਰੋਹਿਤ ਰਠੌੜ ਅਤੇ ਨਿਤਿਨ ਫੌਜੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਘਟਨਾ ਤੋਂ ਬਾਅਦ ਦੋਨੇ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਹੇ ਸਨ।
ਭਾਜਪਾਈਆਂ ਨੇ ਕਾਂਗਰਸ ਦੇ ਬਹੁਕਰੋੜੀ ਐਮ.ਪੀ ਦਾ ਫ਼ੂਕਿਆ ਪੁਤਲਾ
ਇਹ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਸੀ। ਕਰਨੀ ਸੈਨਾ ਦੇ ਪ੍ਰਧਾਨ ਦੀ ਮੌਤ ਤੋਂ ਬਾਅਦ ਰਾਜਸਥਾਨ ਵਿੱਚ ਕਾਫੀ ਹਗਾਮਾ ਹੋਇਆ ਸੀ ਅਤੇ ਉਸ ਦੇ ਸਮਰਥਕਾਂ ਵੱਲੋਂ ਕਾਤਲਾਂ ਨੂੰ ਕਾਬੂ ਕਰਨਾ ਅਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਦੱਸਣਾ ਬਣਦਾ ਕਿ ਇਸ ਕਤਲ ਕਾਂਡ ਦੇ ਪਿੱਛੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਮੰਨੇ ਜਾਂਦੇ ਸੰਪਤ ਨਹਿਰਾ ਦਾ ਹੱਥ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਜੋ ਕਿ ਮੌਜੂਦਾ ਸਮੇਂ ਬਠਿੰਡਾ ਦੀ ਕੇਂਦਰੀ ਜੇਲ ਵਿੱਚ ਬੰਦ ਸੀ ਜਿਸ ਨੂੰ ਦੋ ਦਿਨ ਪਹਿਲਾਂ ਹੀ ਰੋਪੜ ਪੁਲਿਸ ਇੱਕ ਮਾਮਲੇ ਵਿੱਚ ਪ੍ਰੋਡਕਸ਼ਨ ਵਰੰਟ ਤੇ ਲੈ ਕੇ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਇੱਕ ਵਿੰਗ ਨੂੰ ਸੰਪਤ ਨਹਿਰਾ ਵੱਲੋਂ ਰਾਜਸਥਾਨ ਦੇ ਵਿੱਚ ਇੱਕ ਵੱਡੇ ਆਗੂ ਨੂੰ ਕਤਲ ਕਰਵਾਉਣ ਦੀ ਸੂਹ ਮਿਲ ਗਈ ਸੀ ਜਿਸਦੇ ਬਾਰੇ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ।