ਸੁਰੱਖਿਆ ਅਮਲੇ ਨੂੰ ਠਹਿਰਾਉਣ ਲਈ 16 ਨੂੂੰ ਛੁੱਟੀ ਕਰਨ ਲਈ ਜਾਰੀ ਕੀਤਾ ਸੀ ਪੱਤਰ
ਬਠਿੰਡਾ, 15 ਦਸੰਬਰ: ਆਗਾਮੀ 17 ਦਸੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਠਿੰਡਾ ਲੋਕ ਸਭਾ ਹਲਕੇ ਲਈ ਮੌੜ ਮੰਡੀ ਵਿਚ ਹੋ ਰਹੀ ਵਿਕਾਸ ਰੈਲੀ ਤੋਂ ਪਹਿਲਾਂ ਸਿੱਖਿਆ ਵਿਭਾਗ ਵਲੋਂ ਅੱਧੀ ਦਰਜ਼ਨ ਸਕੂਲਾਂ ਵਿਚ ਛੁੱਟੀ ਕਰਨ ਦੇ ਕੀਤੇ ਐਲਾਨ ਨਾਲ ਵਿਵਾਦ ਉੱਠ ਖੜਿਆ ਹੋਇਆ ਹੈ।ਸੋਸਲ ਮੀਡੀਆ ’ਤੇ ਇੱਕ ਪੱਤਰ ਵਾਈਰਲ ਹੋਣ ਅਤੇ ਵਿਰੋਧੀ ਧਿਰਾਂ ਵਲੋਂ ਇਸ ਮੁੱਦੇ ਨੂੰ ਲੈਕੇ ਸਰਕਾਰ ਨੂੰ ਘੇਰਣ ਤੋਂ ਬਾਅਦ ਹੁਣ ਇਸ ਪੱਤਰ ਨੂੰ ਵਾਪਸ ਲੈ ਲਿਆ ਗਿਆ।
ਦੁਖਦਾਈ ਖ਼ਬਰ: ਵਿਆਹ ਦੇ ਦੂਜੇ ਦਿਨ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ
ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸ ਪੱਤਰ ਤੋਂ ਅਣਜਾਣਤਾ ਪ੍ਰਗਟਾਉਂਦਿਆਂ ਸਿੱਖਿਆ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਦਸਣਾ ਬਣਦਾ ਹੈ ਕਿ ਇਸ ਰੈਲੀ ਲਈ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਤੇ ਦੋ ਮੁੱਖ ਮੰਤਰੀਆਂ ਦੀ ਆਮਦ ਦੇ ਚੱਲਦੇ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਵੀ ਕੀਤੇ ਜਾ ਰਹੇ ਹਨ।ਜਾਰੀ ਪੱਤਰ ਮੁਤਾਬਕ 16 ਦਸੰਬਰ ਨੂੰ ਮੌੜ ਮੰਡੀ ਦੇ ਅੱਧੀ ਦਰਜਨ ਸਕੂਲਾਂ ਵਿਚ ਪੱਤਰ ਜਾਰੀ ਕਰਦੇ ਹੋਏ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ।
ਪੰਜਾਬ ਪੁਲਿਸ ਐਕਸ਼ਨ ਮੋਡ ‘ਚ: ਹੁਣ ਮਾਨਸਾ ਵਿੱਚ ਪੁਲਿਸ ਮੁਕਾਬਲੇ ‘ਚ ਗੈਂਗਸਟਰ ਜ਼ਖਮੀ
ਇਸਦੇ ਨਾਲ ਹੀ ਸਕੂਲ ਮੁਖੀਆਂ ਨੂੰ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਗਏ ਸਨ। ਸੂਚਨਾ ਮੁਤਾਬਕ ਇਹ ਪੱਤਰ ਵਾਈਰਲ ਹੋਣ ਤੋਂ ਬਾਅਦ ਕਾਫ਼ੀ ਰੌਲਾ ਪੈ ਗਿਆ। ਇਸਤੋਂ ਬਾਅਦ ਵਿਰੋਧੀ ਧਿਰਾਂ ਨੇ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰ ’ਤੇ ਸਿਆਸੀ ਨਿਸਾਨੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸਤੋਂ ਬਾਅਦ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਤੁਰੰਤ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਦਸਤਿਆਂ ਨੂੰ ਸਕੂਲਾਂ ਵਿਚ ਨਹੀਂ ਠਹਿਰਾਇਆ ਜਾ ਰਿਹਾ, ਕਿਉਂਕਿ ਇਸ ਸਬੰਧ ਵਿਚਬਣੀ ਹੋਈ ਕਮੇਟੀ ਪ੍ਰਬੰਧ ਕਰਦੀ ਹੈ।
Share the post "ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਮੋੜ ਮੰਡੀ ਦੇ ਸਕੂਲਾਂ ਵਿਚ ਕੀਤੀ ਛੁੱਟੀ ਵਾਪਸ ਲਈ"