ਬਠਿੰਡਾ, 24 ਦਸੰਬਰ: ਬਠਿੰਡਾ ਵਿਚ ਅੱਜ ਸ਼ਾਮ ਵਰਨਾ ਗੱਡੀ ’ਤੇ ਸਵਾਰ ਦੋ ਨੌਜਵਾਨਾਂ ਵਲੋਂ ਇੱਕ ਨਾਕੇ ‘ਤੇ ਰੋਕਣ ਦੌਰਾਨ ਪੁਲਿਸ ਪਾਰਟੀ ’ਤੇ ਫ਼ਾਈਰਿੰਗ ਕਰਨ ਦੀ ਸੂਚਨਾ ਮਿਲੀ ਹੈ। ਪੁਲਿਸ ਨੇ ਮੁਸਤੈਦੀ ਵਰਤਿਆਂ ਘਟਨਾ ਦੇ ਥੋੜੀ ਦੂਰ ਹੀ ਗੱਡੀ ਨੂੰ ਘੇਰ ਲਿਆ ਅਤੇ ਕਥਿਤ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ। ਹਾਲੇ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਕੁੱਝ ਦੱਸਣ ਨੂੰ ਤਿਆਰ ਨਹੀਂ, ਪ੍ਰੰਤੂ ਪਤਾ ਚੱਲਿਆ ਹੈ ਕਿ ਪੁਲਿਸ ਨੂੰ ਇੰਨ੍ਹਾਂ ਨਸ਼ਾ ਨੌਜਵਾਨਾਂ ਉਪਰ ਨਸ਼ਾ ਤਸਕਰੀ ਦਾ ਸ਼ੱਕ ਹੈ। ਇਸ ਸਬੰਧ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਦੋ ਨੌਜਵਾਨਾਂ ਸੁਖਦੀਪ ਸਿੰਘ ਤੇ ਅਵਤਾਰ ਸਿੰਘ ਵਿਰੁਧ ਕਾਨੂੰਨੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਸੀ। ਸੂਚਨਾ ਮੁਤਾਬਕ ਪੁਲਿਸ ਵਲੋਂ ਸੈਪਲ ਹੋਟਲ ਦੇ ਨਜਦੀਕ ਨਾਕੇਬੰਦੀ ਕੀਤੀ ਹੋਈ ਸੀ।
ਚੰਡੀਗੜ੍ਹ ਬੱਸ ਸਟੈਂਡ ਦੇ ਲੇਡੀਜ਼ ਬਾਥਰੂਮ ‘ਚੋਂ ਮਿਲਿਆ ਨਵਜਾਤ ਬੱਚਾ
ਇਸ ਦੌਰਾਨ ਇੱਕ ਚਿੱਟੇ ਰੰਗ ਦੀ ਸ਼ੱਕੀ ਵਰਨਾ ਕਾਰ ਆਉਂਦੀ ਦਿਖਾਈ ਦਿੱਤੀ, ਜਿਸਨੂੰ ਰੋਕਣ ਦਾ ਇਸ਼ਾਰਾ ਕੀਤਾ ਪ੍ਰੰਤੂ ਗੱਡੀ ਚਾਲਕ ਨੌਜਵਾਨ ਕਾਰ ਨੂੰ ਭਜਾ ਕੇ ਲੈ ਗਏ। ਇਸ ਦੌਰਾਨ ਪੀਸੀਆਰ ਦੀ ਟੀਮ ਵਲੋਂ ਪਿੱਛਾ ਕੀਤਾ ਗਿਆ ਤਾਂ ਇੰਨ੍ਹਾਂ ਨੌਜਵਾਨਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਜਵਾਬ ਵਿਚ ਪੁਲਿਸ ਪਾਰਟੀ ਵਲੋਂ ਵੀ ਫ਼ਾਈਰਿੰਗ ਕੀਤੀ ਗਈ। ਪੁਲਿਸ ਦੇ ਘੇਰਾ ਪੈਣ ’ਤੇ ਇਹ ਨੌਜਵਾਨ ਕਾਰ ਉਥੇ ਹੀ ਛੱਡ ਕੇ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਐਸ.ਪੀ ਡੀ ਅਜੈ ਗਾਂਧੀ, ਐਸ.ਪੀ ਸਿਟੀ ਨਰਿੰਦਰ ਸਿੰਘ, ਡੀਐਸਪੀ ਸਿਟੀ ਗੁਰਪ੍ਰੀਤ ਸਿੰਘ, ਐਸ.ਐਚ.ਓ ਸਿਵਲ ਲਾਈਨ ਸਹਿਤ ਸੀਆਈਏ -1 ਅਤੇ -2 ਦੇ ਇੰਚਾਰਜ਼ ਤੇ ਟੀਮਾਂ ਵੀ ਮੌਕੇ ‘ਤੇ ਪੁੱਜੀਆਂ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।