ਸਮਾਗਮ ਲਈ ਕੀਤੇ ਟਰੈਫਿਕ ਵਿਵਸਥਾ ਦੇ ਪੁਖ਼ਤਾ ਇੰਤਜ਼ਾਮ, ਆਟੋ ਰਿਕਸ਼ਾ ਦਾ ਕੀਤਾ ਗਿਆ ਹੈ ਮੁਫ਼ਤ ਪ੍ਰਬੰਧ
ਬਠਿੰਡਾ, 30 ਦਸੰਬਰ: ਨਵੇਂ ਸਾਲ 2024 ਦੇ ਮੌਕੇ ’ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪਰਿਵਾਰ ਵੱਲੋਂ 4 ਜਨਵਰੀ ਤੋਂ 10 ਜਨਵਰੀ ਤੱਕ ਕਰਵਾਈ ਜਾ ਰਹੀ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਲਈ ਹੁਣ ਆਨਲਾਈਨ ਵੀ ਪਾਸ ਦੀ ਵਿਵਸਥਾ ਕੀਤੀ ਗਈ ਹੈ ਜਿਸਦੇ ਲਈ ਵੈਬਸਾਈਟ ਅਤੇ ਬਾਰ ਕੋਡ ਜਾਰੀ ਕੀਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਵੈਬਸਾਈਟ https://shivkatha.ticketer.co.in ਤੋਂ ਕੋਈ ਵੀ ਸ਼ਰਧਾਲੂ ਪਾਸ ਲੈ ਸਕਦਾ ਹੈ। ਇਸਤੋਂ ਇਲਾਵਾ ਇਸ ਇਤਿਹਾਸਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਸ ਪ੍ਰਾਪਤ ਕਰਨ ਲਈ ਗੋਲਡ ਸਟਾਰ ਹੋਟਲ ਬੀਬੀ ਵਾਲਾ ਰੋਡ, ਡੀਸੀ ਦਫਤਰ ਬਠਿੰਡਾ, ਜੈਨ ਜਵੈਲਰਜ਼ ਧੋਬੀ ਬਾਜ਼ਾਰ ਬਠਿੰਡਾ, ਸੋਨੂੰ ਫ਼ੋਟੋਗ੍ਰਾਫਰ ਗਲੀ ਨੰਬਰ 6 ਨਵੀਂ ਬਸਤੀ, ਕੁਬੇਰ ਇੰਟਰਪ੍ਰਾਈਜ ਮਿਸਟਰ ਬੋਬੀ ਅਤੇ ਵਿਜੇ ਜਿੰਦਲ ਠੇਕੇਦਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜੇਕਰ ਕੋਈ ਸ਼ਰਧਾਲੂ ਪਾਸ ਨਹੀਂ ਲੈ ਸਕਦੇ, ਤਾਂ ਉਹ ਮੌਕੇ ਤੇ ਹੀ ਖੇਡ ਸਟੇਡੀਅਮ ਦੇ ਗੇਟ ਨੰਬਰ 4 ਤੋਂ ਪਾਸ ਲੈ ਸਕਦੇ ਹਨ।
ਪ੍ਰਾਈਵੇਟ ਬੱਸ ਓਪਰੇਟਰਾਂ ਵੱਲੋਂ ਨਵੇਂ ਸਾਲ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤਿੰਨ ਨੂੰ
ਜਾਣਕਾਰੀ ਦਿੰਦਿਆਂ ਸ਼੍ਰੀ ਮਹਿਤਾ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ’’ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦਾ ਆਯੋਜਨ ਪੰਜਾਬ ਦੇ ਦਿਲ ਅਤੇ ਮਾਲਵੇ ਦੇ ਇਤਿਹਾਸਕ ਨਗਰ ਬਠਿੰਡਾ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਕਥਾਵਾਚਕ ਸ਼੍ਰੀ ਪ੍ਰਦੀਪ ਮਿਸ਼ਰਾ ਸਹਿਰ ਦੇ ਸ਼ਰਧਾਲੂਆਂ ਨੂੰ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਨਾਲ ਨਿਹਾਲ ਕਰਨਗੇ। ਸ਼੍ਰੀ ਮਹਿਤਾ ਨੇ ਦੱਸਿਆ ਕਿ ਪੰਡਿਤ ਪ੍ਰਦੀਪ ਮਿਸ਼ਰਾ 3 ਜਨਵਰੀ ਨੂੰ ਬਠਿੰਡਾ ਪਹੁੰਚਣਗੇ ਅਤੇ ਉਨ੍ਹਾਂ ਦੇ ਪਹੁੰਚਣ ’ਤੇ ਪ੍ਰਾਚੀਨ ਸ਼੍ਰੀ ਹਨੂੰਮਾਨ ਮੰਦਿਰ ਪੋਸਟ ਆਫਿਸ ਬਾਜ਼ਾਰ ਤੋਂ ਇੱਕ ਵਿਸ਼ਾਲ ਰਥ ਯਾਤਰਾ ਕੱਢੀ ਜਾਵੇਗੀ, ਜੋ ਮਹਾਂਨਗਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਲੰਘੇਗੀ ਅਤੇ ਖੇਡ ਸਟੇਡੀਅਮ ਵਿਖੇ ਸਮਾਪਤ ਹੋਵੇਗੀ। ਇਸ ਦੌਰਾਨ ਔਰਤਾਂ ਵੱਲੋਂ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ, ਜਦਕਿ ਇਸ ਰੱਥ ਯਾਤਰਾ ਵਿੱਚ ਹਾਥੀ, ਘੋੜੇ, ਪਾਲਕੀ ਸਮੇਤ ਸ਼ਾਨਦਾਰ ਸਮਾਗਮ ਦੇਖਣ ਨੂੰ ਮਿਲਣਗੇ।
ਬਿਕਰਮ ਮਜੀਠੀਆ ਮੁੜ ਐਸਆਈਟੀ ਦੇ ਸਾਹਮਣੇ ਹੋਏ ਪੇਸ਼, ਗਿਰਫਤਾਰੀ ਦੀ ਚਰਚਾ !
ਉਨ੍ਹਾਂ ਦੱਸਿਆ ਕਿ 4 ਜਨਵਰੀ ਨੂੰ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਸ਼੍ਰੀ ਪ੍ਰਦੀਪ ਮਿਸ਼ਰਾ ਦੁਆਰਾ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦਾ ਪਾਠ ਕੀਤਾ ਜਾਵੇਗਾ, ਜੋ ਕਿ 10 ਜਨਵਰੀ 2024 ਤੱਕ ਲਗਾਤਾਰ 7 ਦਿਨ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਚੱਲੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗ੍ਰਾਮ ਵਿੱਚ ਸ਼ਾਮਲ ਹੋਣ ਲਈ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮਾਲ ਰੋਡ ’ਤੇ ਸਥਿਤ ਬਹੁ-ਮੰਜ਼ਿਲਾ ਪਾਰਕਿੰਗ ਦੀ ਫਲੋਰ ਨੰਬਰ 3, 4, 5 ਤੇ 6 ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਅਮਰਜੀਤ ਮਹਿਤਾ ਨੇ ਦੱਸਿਆ ਕਿ ਬਹੁਮੰਜ਼ਿਲਾ ਪਾਰਕਿੰਗ ਵਾਲੀ ਥਾਂ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਬੀਬੀ ਵਾਲਾ ਚੌਂਕ ਤੋਂ ਆਟੋ ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੋਂ ਸ਼ਰਧਾਲੂ ਮੁਫਤ ਆਟੋ ਰਿਕਸ਼ਾ ਵਿੱਚ ਬੈਠ ਕੇ ਧਾਰਮਿਕ ਪ੍ਰੋਗ੍ਰਾਮ ਤੱਕ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਕਤ ਆਟੋ ਰਿਕਸ਼ਾ ਰੋਜ਼ਾਨਾ ਸਵੇਰੇ 10 ਵਜੇ ਤੋਂ ਹਰ 15 ਮਿੰਟ ਦੇ ਅੰਤਰਾਲ ਵਿੱਚ ਆਪਣੀਆਂ ਸੇਵਾਵਾਂ ਦੇਣਗੇ।
Share the post "‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ : ਹੁਣ ਆਨਲਾਈਨ ਵੀ ਲੈ ਸਕਦੇ ਹੋ ਪਾਸ, ਬਾਰ ਕੋਡ ਅਤੇ ਵੈਬਸਾਈਟ ਜਾਰੀ"