ਪ੍ਰਧਾਨ ਵਲੋਂ ਵੋਟ ਫ਼ੀਸ 500 ਰੁਪਏ ਕਰਨ ’ਤੇ ਸਿੱਖਾਂ ਵਿਚ ਰੋਸ਼
ਬਠਿੰਡਾ, 4 ਜਨਵਰੀ : ਬਠਿੰਡਾ ਦੀ ਇਤਿਹਾਸਕ ਤੇ ਧਾਰਮਿਕ ਸੰਸਥਾ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦੀ ਪੰਜ ਸਾਲਾਂ ਬਾਅਦ ਆਗਾਮੀ ਮਹੀਨਿਆਂ ਵਿਚ ਹੋਣ ਜਾ ਰਹੀ ਚੋਣ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਖ਼ਾਲਸਾ ਦੀਵਾਨ ’ਤੇ ਕਾਬਜ਼ ਮੌਜੂਦਾ ਪ੍ਰਬੰਧਕੀ ਕਮੇਟੀ ਵਲੋਂ ਇਸ ਧਾਰਮਿਕ ਸੰਸਥਾ ਦੇ ਵੋਟਰ ਬਣਨ ਲਈ ਫ਼ੀਸ ’ਚ ਕੀਤੇ ਪੰਜ ਗੁਣਾਂ ਵਾਧੇ ਨੂੰ ਲੈ ਕੇ ਸਿੱਖਾਂ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਬਿਨ੍ਹਾਂ ਜਨਰਲ ਹਾਊਸ ਦੀ ਪ੍ਰਵਾਨਗੀ ਲਏ ਇਸ ਫੈਸਲੇ ਦੇ ਵਿਰੁਧ ਕੁੱਝ ਜਥੇਬੰਦੀਆਂ ਆਉਣ ਵਾਲੇ ਦਿਨਾਂ ਵਿਚ ਅਦਾਲਤ ਦਾ ਰੁੱਖ ਵੀ ਕਰ ਸਕਦੀਆਂ ਹਨ। ਉਂਜ ਇਸ ਫੈਸਲੇ ’ਤੇ ਨਜ਼ਰਸਾਨੀ ਲਈ ਸਾਬਕਾ ਪ੍ਰਧਾਨ ਸਹਿਤ ਕੁੱਝ ਸਿੱਖ ਆਗੂਆਂ ਵਲੋਂ ਗੁਰਦੂਆਰਾ ਕਮੇਟੀ ਦੇ ਪ੍ਰਧਾਨ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ।
ਭਾਈ ਰਾਓਕੇ ਪੈਰੋਲ ਮਿਲਣ ਤੋਂ ਬਾਅਦ ਪਹਿਲੀ ਵਾਰ ਭਾਰੀ ਸੁਰੱਖਿਆ ਨਾਲ ਅੱਜ ਕੁੱਝ ਘੰਟਿਆਂ ਲਈ ਜੱਦੀ ਪਿੰਡ ਪੁੱਜੇ
ਗੌਰਤਲਬ ਹੈ ਕਿ ਗੁਰਦੁਆਰਾ ਸਿੰਘ ਸਭਾ ਬਠਿੰਡਾ ਦੀਆਂ ਚੋਣਾਂ ਆਗਾਮੀ ਜੁਲਾਈ ਮਹੀਨੇ ਤੋਂ ਪਹਿਲਾਂ ਤੈਅ ਹਨ। ਜਿਸਦੇ ਚੱਲਦੇ ਇਸਦੇ ਸੰਵਿਧਾਨ ਮੁਤਾਬਕ 10 ਜਨਵਰੀ ਤੋਂ 31 ਜਨਵਰੀ ਤੱਕ ਵੋਟ ਬਣਾਉਣ ਦੀ ਪ੍ਰਕ੍ਰਿਆ ਪੂਰੀ ਕੀਤੀ ਜਾਣੀ ਹੁੰਦੀ ਹੈ। ਇਸ ਸਬੰਧ ਵਿਚ ਵੋਟਾਂ ਬਣਾਉਣ ਲਈ ਪਿਛਲੇ ਦਿਨੀਂ ਖ਼ਾਲਸਾ ਦੀਵਾਨ ਸੰਸਥਾ ਦੇ ਪ੍ਰਧਾਨ ਵਰਿੰਦਰ ਸਿੰਘ ਬੱਲਾ ਦੇ ਨਾਂ ਹੇਠ ਕੁੱਝ ਅਖ਼ਬਾਰਾਂ ਵਿਚ ਵੋਟਾਂ ਬਣਾਉਣ ਲਈ ਜਾਰੀ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰੰਤੂ ਇਸ ਨੋਟਿਸ ਵਿਚ ਦਿੱਤੀਆਂ ਕੁੱਝ ਸਰਤਾਂ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਸੂਚਨਾ ਮੁਤਾਬਕ ਹੁਣ ਇਸ ਧਾਰਮਿਕ ਸੰਸਥਾ ਦਾ ਵੋਟਰ ਬਣਨ ਲਈ ਸਿੱਖ ਨੂੰ 100/-ਰੁਪਏ ਦੀ ਬਜਾਏ 500 /- ਰੁਪਏ ਦੇਣੇ ਹੋਣਗੇ। ਇਸਤੋਂ ਇਲਾਵਾ ਇਹ ਰਾਸ਼ੀ ਵੀ ਅਪਣੇ ਖ਼ਾਤੇ ਵਿਚੋਂ ਗੁਰਦੂਆਰਾ ਸਾਹਿਬ ਦੇ ਖ਼ਾਤੇ ਵਿਚ ਜਮ੍ਹਾਂ ਕਰਵਾਉਣੀ ਪਏਗੀ।
ਉਧਰ ਇਸ ਫੈਸਲੇ ਦਾ ਵਿਰੋਧ ਕਰਦਿਆਂ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸਿੱਧੂ, ਟ੍ਰਾਂਸਪੋਟਰ ਪ੍ਰਿਥੀਪਾਲ ਸਿੰਘ ਜਲਾਲ, ਸਾਬਕਾ ਚੇਅਰਮੈਨ ਜਸਵੀਰ ਸਿੰਘ ਬਰਾੜ ਤੇ ਦਰਸ਼ਨ ਸਿੰਘ ਨੇ ਪ੍ਰਧਾਨ ਵਰਿੰਦਰ ਸਿੰਘ ਬੱਲਾ ਨੂੰ ਇੱਕ ਪੱਤਰ ਲਿਖਕੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪ੍ਰਧਾਨ ਦੇ ਇਸ ਫੈਸਲੇ ਨਾਲ ਬਠਿੰਡਾ ਸ਼ਹਿਰ ਦੇ ਗਰੀਬ ਸਿੱਖ ਇਸ ਧਾਰਮਿਕ ਸੰਸਥਾ ਦੇ ਵੋਟਰ ਬਣਨ ਤੋਂ ਵਾਂਝੇ ਰਹਿ ਜਾਣਗੇ ਤੇ ਸਿਰਫ਼ ਧਨਾਢ ਸਿੱਖਾਂ ਦੇ ਹੱਥ ਵਿਚ ਇਸਦੀ ਕਮਾਨ ਆ ਜਾਵੇਗੀ। ਜਦੋਂਕਿ ਗੁਰੂ ਕੀ ਗੋਲਕ ਦਾ ਮੂੰਹ ਹਮੇਸ਼ਾ ਗਰੀਬਾਂ ਦੇ ਵੱਲ ਹੁੰਦਾ ਹੈ ਤੇ ਅਜਿਹੇ ਵਿਚ ਚੁਣੀ ਜਾਣ ਵਾਲੀ ਕਮੇਟੀ ਗਰੀਬ ਸਿੱਖਾਂ ਦੀ ਭਲਾਈ ਲਈ ਉਦਮ ਕਰਨ ਤੋਂ ਗੁਰੇਜ਼ ਕਰੇਗੀ।
ਅਕਾਲੀ ਦਲ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੇਗਾ
ਇੰਨ੍ਹਾਂ ਆਗੂਆਂ ਨੇ ਪ੍ਰਧਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਦੱਸਣ ਕਿ ਫ਼ੀਸ ਵਿਚ ਪੰਜ ਗੁਣਾ ਵਾਧਾ ਕਰਨ ਦਾ ਨਾਦਰਸ਼ਾਹੀ ਫੈਸਲਾ ਲੈਣ ਦੀ ਤਾਕਤ ਉਸਨੂੰ ਕਿਸਨੇ ਦਿੱਤੀ ਹੈ, ਕਿਉਂਕਿ ਜੇਕਰ ਖ਼ਾਲਸਾ ਦੀਵਾਨ ਦੀ ਕਿਸੇ ਨੀਤੀ ਵਿਚ ਤਬਦੀਲੀ ਕਰਨੀ ਹੈ ਤਾਂ ਸੰਵਿਧਾਨ ਮੁਤਾਬਕ ਜਨਰਲ ਹਾਊਸ ਕੋਲ ਹੀ ਪਾਵਰ ਹੈ। ਇਸਤੋਂ ਇਲਾਵਾ ਵੋਟਰ ਬਣਨ ਲਈ ਹਰੇਕ ਮੈਂਬਰ ਵਲੋਂ ਅਪਣੇ ਖਾਤੇ ਵਿਚੋਂ ਹੀ ਖ਼ਾਲਸਾ ਦੀਵਾਨ ਦੇ ਖ਼ਾਤੇ ਵਿਚ ਰਾਸੀ ਟ੍ਰਾਂਸਫ਼ਰ ਕਰਨ ਦੇ ਫੈਸਲੇ ‘ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਇਹ ਸੰਭਵ ਹੈ ਕਿ ਹਰੇਕ ਮਰਦ ਤੇ ਔਰਤ ਦੇ ਬੈਂਕਾਂ ਵਿਚ ਅਪਣੇ-ਅਪਣੇ ਅਲੱਗ ਖ਼ਾਤੇ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਨੀਤੀਗਤ ਫੈਸਲੇ ਲੈਣ ਤੋਂ ਪਹਿਲਾਂ ਅਖ਼ਬਾਰਾਂ ਵਿਚ ਜਨਤਕ ਨੋਟਿਸ ਦੇ ਕੇ ਵੀ ਸਿੱਖਾਂ ਦੇ ਵਿਚਾਰ ਜਾਣਨੇ ਹੁੰਦੇ ਹਨ ਪ੍ਰੰਤੂ ਇੱਥੇ ਪ੍ਰਧਾਨ ਸਾਹਿਬ ਕੱਲਿਆਂ ਹੀ ਤਾਨਾਸਾਹੀ ਤਰੀਕੇ ਨਾਲ ਇਹ ਹੁਕਮ ਸੁਣਾ ਦਿੱਤੇ ਹਨ, ਜਿਸਦਾ ਡਟਕੇ ਵਿਰੋਧ ਕੀਤਾ ਜਾਵੇਗਾ।
ਹਰਿਆਣਾ ਵਿਚ ਹੁਣ ਪੇਂਡੂ ਚੌਕੀਦਾਰਾਂ ਨੂੰ ਸੇਵਾਮੁਕਤੀ ਮੌਕੇ ਸਰਕਾਰ ਦੇਵੇਗੀ 2 ਲੱਖ ਰੁਪਏ ਦੀ ਵਿੱਤੀ ਸਹਾਇਤਾ
ਪ੍ਰਧਾਨ ਦੇ ਇਸ ਫੈਸਲੇ ਨਾਲ ਧਾਰਮਿਕ ਸੰਸਥਾ ਦੇ ਵੋਟਰਾਂ ਦੀ ਘਟ ਸਕਦੀ ਹੈ ਗਿਣਤੀ
ਬਠਿੰਡਾ: ਉਧਰ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਦੇ ਇਸ ਫੈਸਲੇ ਨਾਲ ਸ਼ਹਿਰ ਦੀ ਇਸ ਵੱਡੀ ਧਾਰਮਿਕ ਸੰਸਥਾ ਦੇ ਵੋਟਰਾਂ ਦੀ ਗਿਣਤੀ ਘਟ ਸਕਦੀ ਹੈ ਕਿਉਂਕਿ ਜੇਕਰ ਇੱਕ ਗਰੀਬ ਗੁਰਸਿੱਖ ਪ੍ਰਵਾਰ ਦੇ ਪੰਜ ਮੈਂਬਰਾਂ ਨੇ ਵੋਟ ਬਣਾਉਣੀ ਹੈ ਤਾਂ ਉਸਨੂੰ 2500 ਰੁਪਏ ਦੇਣਾ ਪਏਗਾ। ਇਸੇ ਤਰ੍ਹਾਂ ਹਰੇਕ ਵਿਅਕਤੀ ਤੇ ਖ਼ਾਸਕਰ ਔਰਤਾਂ ਦਾ ਬੈਂਕ ਖ਼ਾਤਾ ਹੋਣਾ ਵੀ ਸੰਭਵ ਨਹੀਂ ਹੁੰਦਾ।
ਗਣਤੰਤਰਾ ਦਿਵਸ: ਕੌਣ, ਕਿੱਥੇ ਲਹਿਰਾਏਗਾ ਤਿਰੰਗਾ ਝੰਡਾ!
ਜਿਸਦੇ ਚੱਲਦੇ ਵੋਟਰ ਬਣਨ ਵਾਲੇ ਹਰੇਕ ਸ਼ਖ਼ਸ ਵਲੋਂ ਅਪਣੇ ਹੀ ਖ਼ਾਤੇ ਵਿਚੋਂ ਪੈਸੇ ਗੁਰਦੂਆਰਾ ਸਾਹਿਬ ਦੇ ਖਾਤੇ ਵਿਚ ਤਬਦੀਲ ਕਰਵਾਉਣ ਵਾਲਾ ਫੈਸਲਾ ਵੀ ਵੋਟਰ ਬਣਨ ਵਿਚ ਰੁਕਾਵਟ ਖ਼ੜੀ ਕਰੇਗਾ। ਦਸਣਾ ਬਣਦਾ ਹੈ ਕਿ ਪੰਜ ਸਾਲ ਪਹਿਲਾਂ 21 ਜੁਲਾਈ 2019 ’ਚ ਹੋਈਆਂ ਵੋਟਾਂ ਵਿਚ 13200 ਵੋਟਰ ਸਨ। ਇਹ ਵੋਟਰ ਸਿਰਫ਼ ਬਠਿੰਡਾ ਸ਼ਹਿਰ ਵਿਚੋਂ ਹੀ ਬਣ ਸਕਦੇ ਹਨ ਜੋ ਅੰਮ੍ਰਿਤਧਾਰੀ ਜਾਂ ਫ਼ਿਰ ਸਾਬਤ ਸੂਰਤ ਸਿੱਖ ਹੁੰਦੇ ਹਨ। ਇੰਨ੍ਹਾਂ ਵੋਟਰਾਂ ਵਲੋਂ ਹੀ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ ਤੇ ਪ੍ਰਧਾਨ ਅੱਗੇ ਸੰਸਥਾ ਨੂੰ ਚਲਾਉਣ ਦੇ ਲਈ 21 ਮੈਬਰੀ ਕਾਰਜਕਾਰੀ ਕਮੇਟੀ ਦੀ ਚੋਣ ਕਰਦਾ ਹੈ।
ਸਪੀਕਰ ਸੰਧਵਾਂ ਨੇ ਕੋਟਕਪੂਰਾ ਲਈ 5.25 ਕਰੋੜ ਰੁਪਏ ਦੇ ਤਿੰਨ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
ਖ਼ਾਲਸਾ ਦੀਵਾਨ ਅਧੀਨ ਚੱਲ ਰਹੀਆਂ ਕਈ ਵਿਦਿਅਕ ਸੰਸਥਾਵਾਂ
ਬਠਿੰਡਾ: ਇੱਥੇ ਦਸਣਾ ਬਣਦਾ ਹੈ ਕਿ 100 ਸਾਲ ਤੋਂ ਵੀ ਵੱਧ ਪੁਰਾਣੀ ਇਸ ਸੰਸਥਾ ਦੇ ਅਧੀਨ ਮੁਲਤਾਨੀਆ ਰੋਡ ’ਤੇ ਸਥਿਤ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਮਹਾਰਾਜ਼ਾ ਰਣਜੀਤ ਸਿੰਘ ਤਕਨੀਕੀ ਕਾਲਜ਼, ਨਵੀਂ ਬਸਤੀ ਸਥਿਤ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ਼ ਵਰਗੀਆਂ ਮਹੱਤਵਪੂਰਨ ਵਿਦਿਅਕ ਸੰਸਥਾਵਾਂ ਚੱਲ ਰਹੀਆਂ ਹਨ। ਇਸਤੋਂ ਇਲਾਵਾ ਮੁੱਖ ਗੁਰਦੂਆਰਾ ਸਾਹਿਬ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਤੋਂ ਇਲਾਵਾ ਕਈ ਹੋਰ ਗੁਰਦੂਆਰਾ ਸਾਹਿਬ ਅਤੇ ਦਰਜ਼ਨਾਂ ਏਕੜ ਜਮੀਨ ਵੀ ਇਸਦੇ ਅਧੀਨ ਹੈ।
ਦਸੰਬਰ ਤੱਕ ਜੀ.ਐਸ.ਟੀ ਵਿੱਚ 16.52 ਫੀਸਦੀ ਅਤੇ ਆਬਕਾਰੀ ਵਿੱਚ 10.4 ਫੀਸਦੀ ਹੋਇਆ ਵਾਧਾ: ਹਰਪਾਲ ਸਿੰਘ ਚੀਮਾ
ਪ੍ਰਧਾਨ ਦਾ ਦਾਅਵਾ, ਪ੍ਰਬੰਧਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਲਿਆ ਫੈਸਲਾ
ਬਠਿੰਡਾ: ਦੂਜੇ ਪਾਸੇ ਜਦ ਇਸ ਸਬੰਧ ਵਿਚ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਭਾਈ ਵਰਿੰਦਰ ਸਿੰਘ ਬੱਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ‘‘ ਇਸਦੇ ਵਿਚ ਮੇਰਾ ਕੋਈ ਨਿੱਜੀ ਮੁਫ਼ਾਦ ਨਹੀਂ ਹੈ , ਬਲਕਿ ਗੁਰਦੂਆਰਾ ਸਾਹਿਬ ਦੇ ਪ੍ਰਬੰਧਾਂ ਵਿਚ ਪਾਰਦਰਸ਼ਤਾ ਲਿਆਉਣ ਦੇ ਮੰਤਵ ਨਾਲ ਇਹ ਫੈਸਲਾ ਲਿਆ ਗਿਆ ਹੈ। ’’
ਡਾ. ਕਰਨਜੀਤ ਸਿੰਘ ਗਿੱਲ ਨੇ ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਵਜੋਂ ਅਹੁਦਾ ਸੰਭਾਲਿਆ
ਉਨ੍ਹਾਂ ਕਿਹਾ ਕਿ ਜਦ ਕੋਈ ਵਿਅਕਤੀ 500 ਰੁਪਇਆ ਲਗਾ ਕੇ ਇਸਦਾ ਵੋਟਰ ਬਣੇਗਾ ਤਾਂ ਇਸਦੇ ਪ੍ਰਬੰਧਾਂ ਬਾਰੇ ਵੀ ਰੁਚੀ ਲਵੇਗਾ। ਭਾਈ ਬੱਲਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਹੁਣ ਮੌਜੂਦਾ 13200 ਵੋਟਰਾਂ ਵਿਚੋਂ 300 ਬੰਦਾ ਵੀ ਗੁਰਦੂਆਰਾ ਦੇ ਕੰਮਾਂ ਵਿਚ ਰੁਚੀ ਨਹੀਂ ਲੈਂਦਾ। ਫ਼ੀਸ ਵਧਾਉਣ ਦੇ ਫੈਸਲੇ ਨੂੰ ਜਨਰਲ ਹਾਊਸ ਤੋਂ ਮੰਨਜੂਰੀ ਨਾ ਲੈਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਤਰਕ ਦਿੱਤਾ ਕਿ 13200 ਵੋਟਰਾਂ ਦਾ ਜਨਰਲ ਹਾਊਸ ਕਿਸ ਤਰ੍ਹਾਂ ਬੁਲਾਇਆ ਜਾਵੇ ਤੇ ਜੇਕਰ ਦੋ ਤਿਹਾਈ ਮੈਂਬਰ ਹਾਜਰ ਨਹੀਂ ਹੁੰਦੇ ਤਾਂ ਉਸਨੂੰ ਜਨਰਲ ਹਾਊਸ ਦੀ ਮੀਟਿੰਗ ਨਹੀਂ ਮੰਨਿਆ ਜਾ ਸਕਦਾ।