ਨਵੀਂ ਦਿੱਲੀ, 7 ਜਨਵਰੀ: ਪਿਛਲੇ ਕੁੱਝ ਮਹੀਨਿਆਂ ਤੋਂ ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਵਿਚ ਸ਼ਾਮਲ ਆਮ ਆਦਮੀ ਪਾਰਟੀ ਨਾਲ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਸੀਟਾਂ ਦੀ ਵੰਡ ਨੂੰ ਲੈਕੇ ਜਿੱਥੇ ਦੋਨਾਂ ਹੀ ਪਾਰਟੀਆਂ ਵਲੋਂ ਨਾਂਹ-ਨੁੱਕਰ ਕੀਤੀ ਜਾ ਰਹੀ ਹੈ, ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਦੋਨਾਂ ਪਾਰਟੀਆਂ ਦੇ ਆਗੂਆਂ ਵਿਚਕਾਰ ਭਲਕੇ ਸੋਮਵਾਰ ਨੂੰ ਦੁਪਿਹਰ 12 ਵਜੇਂ ਸੀਟਾਂ ਦੀ ਵੰਡ ਨੂੰ ਲੈਕੇ ਪਲੇਠੀ ਮੀਟਿੰਗ ਹੋਣ ਜਾ ਰਹੀ ਹੈ। ਇਸਦੀ ਪੁਸ਼ਟੀ ਕਾਂਗਰਸ ਪਾਰਟੀ ਦੇ ਚੋਟੀ ਦੇ ਲੀਡਰ ਸੁਲਮਾਨ ਖ਼ੁਰਸੀਦ ਨੇ ਐਤਵਾਰ ਨੂੰ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤੀ ਹੈ।
ਰਾਜਪਾਲ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਮੁੱਖ ਬਿੱਲਾਂ ਨੂੰ ਦਿੱਤੀ ਮਨਜ਼ੂਰੀ,ਮੁੱਖ ਮੰਤਰੀ ਨੇ ਕੀਤਾ ਧੰਨਵਾਦ
ਉਨ੍ਹਾਂ ਦਾਅਵਾ ਕੀਤਾ ਕਿ ਭਲਕੇ ਦੀ ਮੀਟਿੰਗ ਦੌਰਾਨ ਸੀਟਾਂ ਦੀ ਵੰਡ ਸਬੰਧੀ ‘ਫ਼ਰੇਮ’ ਤਿਆਰ ਕੀਤਾ ਜਾਵੇਗਾ ਤੇ ਨਾਲ ਹੀ ਹੋਰ ਫ਼ਾਰਮੂਲਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਨੂੰ ਲੈਕੇ ਇੰਡੀਆ ਗਠਜੋੜ ਵਿਚ ਸ਼ਾਮਲ ਵੱਖ ਵੱਖ ਪਾਰਟੀਆਂ ਵਲੋਂ ਸੀਟਾਂ ਦੀ ਵੰਡ ਦਾ ਮੁੱਦਾ ਸੁਲਝਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਕਾਂਗਰਸ ਵਲੋਂ ਬਣਾਈ ਕੌਮੀ ਕਮੇਟੀ ਦੇ ਆਗੂਆਂ ਦੁਆਰਾ ਇਸ ਸਬੰਧ ਵਿਚ ਵੱਖ ਵੱਖ ਪਾਰਟੀਆਂ ਦੇ ਨਾਲ ਚਰਚਾ ਕੀਤੀ ਜਾ ਰਹੀ ਹੈ। ਪਾਰਟੀ ਆਗੂਆਂ ਵਲੋਂ ਅੱਜ ਜਨਤਾ ਦਲ ਯੂਨਾਇਟਡ ਦੇ ਆਗੂਆਂ ਨਾਂਲ ਮੀਟਿੰਗ ਕੀਤੀ ਗਈ ਸੀ।
ਜਾਣੋ, ਕਿਉਂ ਡਿੰਪੀ ਢਿੱਲੋਂ ਨੇ ਅਪਣੇ ਕੱਟੜ ਵਿਰੋਧੀ ਰਾਜਾ ਵੜਿੰਗ ਤੋਂ ਮੰਗੀ ਮੁਆਫ਼ੀ
ਇਹ ਵੀ ਸੂਚਨਾ ਮਿਲੀ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਵੀ ਅੱਜ ਮੀਟਿੰਗ ਹੋਣੀ ਸੀ ਪ੍ਰੰਤੂ ਹੁਣ ਇਹ ਭਲਕੇ ’ਤੇ ਜਾ ਪਈ ਹੈ। ਗੌਰਤਲਬ ਹੈ ਕਿ ਪੰਜਾਬ ਵਿਚ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ‘ਏਕ ਥੀ ਕਾਂਗਰਸ’ ਦੇ ਡਾਈਲੋਗ ਸੁਣਾ ਕੇ ਏਕਲੇ ਚਲੋ ਨੀਤੀ ਨੂੰ ਅਪਣਾਉਣ ਦਾ ਇਸ਼ਾਰਾ ਕੀਤਾ ਜਾ ਰਿਹਾ ਹੈ, ਉਥੇ ਪੰਜਾਬ ਕਾਂਗਰਸ ਦੇ ਆਗੂ ਜਿੰਨ੍ਹਾਂ ਵਿਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਦਿ ਵਲੋਂ ਇਸ ਗਠਜੋੜ ਦੇ ਵਿਰੁਧ ਵਿਚ ਸਪੱਸ਼ਟ ਸਟੈਂਡ ਲਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਇਸ ਗਠਜੋੜ ਸਬੰਧੀ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ।
Share the post "ਨਾਂ-ਨੁੱਕਰ ਦੀ ਚਰਚਾ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਆਪ ਤੇ ਕਾਂਗਰਸ ਦੀ ਮੀਟਿੰਗ ਸੋਮਵਾਰ ਨੂੰ"